ਕਿਸੇ ਵੀ ਰਾਸ਼ਟਰਪਤੀ ਤੋਂ ਵੱਧ ਕੰਮ ਕਰਦਾ ਹਾਂ : ਡੋਨਾਲਡ ਟਰੰਪ

02/12/2019 2:22:40 AM

ਵਾਸ਼ਿੰਗਟਨ, (ਭਾਸ਼ਾ)– ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕੰਮਕਾਜੀ ਦਿਨਾਂ ਦਾ 60 ਫੀਸਦੀ ਹਿੱਸਾ ‘ਐਗਜ਼ੀਕਿਊਟਿਵ ਟਾਈਮ’ ਦੇ ਤੌਰ ’ਤੇ ਅਰਾਮ ਨੂੰ ਦੇਣ ਦਾ ਬਚਾਅ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਉਹ ਕਿਸੇ ਵੀ ਸਾਬਕਾ ਰਾਸ਼ਟਰਪਤੀ ਨਾਲੋਂ ਵੱਧ ਕੰਮ ਕਰਦੇ ਹਨ। ‘ਐਕਸੀਯੋਸ’ ਵਲੋਂ ਪਿਛਲੇ ਹਫਤੇ ਪ੍ਰਕਾਸ਼ਿਤ ਸੂਚਨਾਵਾਂ ਅਨੁਸਾਰ ਟਰੰਪ ਦੇ ਕੰਮਕਾਜੀ ਦਿਨਾਂ ਦੇ 60 ਫੀਸਦੀ ਹਿੱਸੇ ਨੂੰ ‘ਐਗਜ਼ੀਕਿਊਟਿਵ ਟਾਈਮ’ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਟਰੰਪ ਨੇ ਇਸ ਦੌਰਾਨ ਫੋਨ ਕੀਤੇ, ਅਖਬਾਰਾਂ ਪੜ੍ਹੀਆਂ, ਟਵੀਟ ਕੀਤੇ ਅਤੇ ਟੀ. ਵੀ. ਵੇਖਿਆ। 
ਰਾਸ਼ਟਰਪਤੀ ਨੇ ਇਸ ’ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇਸ ਖਾਲੀ ਸਮੇਂ ਨੂੰ ਨਕਾਰਾਤਮਕ ਦੀ ਬਜਾਏ ਸਕਾਰਾਤਮਕ ਤੌਰ ’ਤੇ ਵੇਖਿਆ ਜਾਣਾ ਚਾਹੀਦਾ ਹੈ। ਟਰੰਪ ਨੇ ਕਿਹਾ,‘‘ਜਿਹੜੇ ‘ਐਗਜ਼ੀਕਿਊਟਿਵ ਟਾਈਮ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਉਦੋਂ ਮੈਂ ਆਮ ਤੌਰ ’ਤੇ ਕੰਮ ਕਰ ਰਿਹਾ ਹੁੰਦਾ ਹਾਂ, ਅਰਾਮ ਨਹੀਂ।’’ 
 


Bharat Thapa

Content Editor

Related News