ਟਰੰਪ ਦੇ ਵਕੀਲ ਨੇ ਕਬੂਲ ਕੀਤੀ ਪੋਰਨ ਸਟਾਰ ਨੂੰ ਪੈਸੇ ਦੇਣ ਦੀ ਗੱਲ

Wednesday, Feb 14, 2018 - 08:02 PM (IST)

ਟਰੰਪ ਦੇ ਵਕੀਲ ਨੇ ਕਬੂਲ ਕੀਤੀ ਪੋਰਨ ਸਟਾਰ ਨੂੰ ਪੈਸੇ ਦੇਣ ਦੀ ਗੱਲ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਜੀ ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਉਸ ਪੋਰਨ ਸਟਾਰ ਨੂੰ ਆਪਣੀ ਜੇਬ ਤੋਂ 1.30 ਲੱਖ ਡਾਲਰ (ਕਰੀਬ 83 ਲੱਖ ਰੁਪਏ) ਦੀ ਰਾਸ਼ੀ ਦਿੱਤੀ ਸੀ, ਜਿਸ ਨੇ ਸਾਲ 2006 'ਚ ਕਥਿਤ ਤੌਰ 'ਤੇ ਟਰੰਪ ਨਾਲ ਸਰੀਰਕ ਸੰਬੰਧ ਬਣਾਏ ਸੀ। ਟਰੰਪ ਦੇ ਨਿਜੀ ਵਕੀਲ ਮਾਈਕਲ ਕੋਹੇਨ ਨੇ 'ਦਿ ਨਿਊਯਾਰਕ ਟਾਇਮਜ਼' ਨੂੰ ਦੱਸਿਆ ਕਿ ਉਨ੍ਹਾਂ ਨੂੰ ਸਟਾਰਮੀ ਡੇਨਿਅਲਸ ਨੂੰ ਭੁਗਤਾਨ ਕਰਨ ਲਈ ਟਰੰਪ ਆਰਗੇਨਾਇਜੇਸ਼ਨ ਜਾਂ ਟਰੰਪ ਦੇ ਪ੍ਰਚਾਰ ਅਭਿਆਨ ਤੋਂ ਕੋਈ ਰਾਸ਼ੀ ਨਹੀਂ ਦਿੱਤੀ ਗਈ ਸੀ।
ਡੇਨਿਅਲਸ ਦਾ ਅਸਲੀ ਨਾਂ ਸਟੇਫਨੀ ਕਲਿਫਰਡ ਹੈ। ਕੋਹੇਨ ਨੇ ਕਿਹਾ, 'ਮਿਸ ਕਲਿਫਰਡ ਨੂੰ ਕੀਤਾ ਗਿਆ ਭੁਗਤਾਨ ਕਾਨੂੰਨੀ ਸੀ ਤੇ ਇਹ ਅਭਿਆਨ ਜਾਂ ਕਿਸੇ ਵਿਅਕਤੀ ਵੱਲੋਂ ਅਭਿਆਨ 'ਤੇ ਕੀਤੇ ਖਰਚ ਤੋ ਨਹੀਂ ਲਿਆ ਗਿਆ ਸੀ।' ਦਿ ਵਾਲ ਸਟ੍ਰੀਟ ਜਰਨਲ ਨੇ ਪਿਛਲੇ ਮਹੀਨੇ ਇਕ ਖਬਰ 'ਚ ਕਿਹਾ ਸੀ ਕਿ ਕੋਹੇਨ ਨੇ ਅਕਤੂਬਰ 2016 'ਚ 1.30 ਲੱਖ ਡਾਲਰ ਦੀ ਰਾਸ਼ੀ ਦਾ ਪ੍ਰਬੰਧ ਕੀਤਾ ਸੀ ਤਾਂ ਕਿ ਉਹ ਰਾਸ਼ਟਰਪਤੀ ਚੋਣ ਅਭਿਆਨ ਦੌਰਾਨ ਟਰੰਪ ਨਾਲ ਕਥਿਤ ਸਰੀਰਕ ਸੰਬੰਧਾਂ ਬਾਰੇ ਜਨਤਕ ਤੌਰ 'ਤੇ ਗੱਲ ਨਾ ਕਰਨ।


Related News