ਟਰੰਪ ਨੇ 2016-17 ''ਚ ਦਿੱਤਾ ਸਿਰਫ 750 ਡਾਲਰ ਆਮਦਨ ਟੈਕਸ : ਨਿਊਯਾਰਕ ਟਾਈਮਜ਼

Monday, Sep 28, 2020 - 06:23 PM (IST)

ਟਰੰਪ ਨੇ 2016-17 ''ਚ ਦਿੱਤਾ ਸਿਰਫ 750 ਡਾਲਰ ਆਮਦਨ ਟੈਕਸ : ਨਿਊਯਾਰਕ ਟਾਈਮਜ਼

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਹੜੇ ਸਾਲ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਹੋਏ ਅਤੇ ਉਸ ਦੇ ਬਾਅਦ ਵ੍ਹਾਈਟ ਹਾਊਸ ਵਿਚ ਆਪਣੇ ਪਹਿਲੇ ਸਾਲ ਦੇ ਦੌਰਾਨ ਉਹਨਾਂ ਨੇ ਆਮਦਨੀ ਟੈਕਸ ਦੇ ਤੌਰ 'ਤੇ ਸਿਰਫ 750 ਅਮਰੀਕੀ ਡਾਲਰ ਦਾ ਭੁਗਤਾਨ ਕੀਤਾ। ਨਿਊਯਾਰਕ ਟਾਈਮਜ਼ ਵਿਚ ਐਤਵਾਰ ਨੂੰ ਪ੍ਰਕਾਸ਼ਿਤ ਇਕ ਖਬਰ ਵਿਚ ਇਹ ਜਾਣਕਾਰੀ ਦਿੱਤੀ ਗਈ। 

ਆਪਣੇ ਆਮਦਨੀ ਭੁਗਤਾਨ ਨੂੰ ਬਹੁਤ ਗੁਪਤ ਰੱਖਣ ਵਾਲੇ ਟਰੰਪ ਆਧੁਨਿਕ ਸਮੇਂ ਵਿਚ ਇਕੋਇਕ ਰਾਸ਼ਟਰਪਤੀ ਹਨ ਜੋ ਇਹਨਾਂ ਨੂੰ ਜਨਤਕ ਨਹੀਂ ਕਰਦੇ। ਅਖਬਾਰ ਦੀ ਖਬਰ ਦੇ ਮੁਤਾਬਕ, ਬੀਤੇ 15 ਸਾਲਾਂ ਵਿਚੋਂ 10 ਸਾਲ ਟਰੰਪ ਨੇ ਕੋਈ ਸੰਘੀ ਆਮਦਨੀ ਟੈਕਸ ਅਦਾ ਨਹੀਂ ਕੀਤਾ। ਇਹ ਉਦੋਂ ਹੈ ਜਦੋਂ ਉਹਨਾਂ ਨੇ ਰਾਸ਼ਟਰਪਤੀ ਅਹੁਦੇ ਦੇ ਲਈ ਆਪਣੀ ਮੁਹਿੰਮ ਦੇ ਦੌਰਾਨ ਖੁਦ ਨੂੰ ਅਰਬਪਤੀ ਰੀਅਲ ਅਸਟੇਟ ਕਾਰੋਬਾਰੀ ਅਤੇ ਸਫਲ਼ ਕਾਰੋਬਾਰੀ ਦੇ ਤੌਰ 'ਤੇ ਪੇਸ਼ ਕੀਤਾ ਸੀ। ਵ੍ਹਾਈਟ ਹਾਊਸ ਵਿਚ ਇਕ ਪੱਤਰਕਾਰ ਸੰਮੇਲਨ ਦੇ ਦੌਰਾਨ ਟਰੰਪ ਨੇ ਇਸ ਖਬਰ ਨੂੰ 'ਫੇਕ ਨਿਊਜ਼' ਮਤਲਬ ਗਲਤ ਖਬਰ ਦੱਸ ਕੇ ਖਾਰਿਜ ਕਰਦਿਆਂ ਕਿਹਾ ਸੀ ਕਿ ਉਹ ਟੈਕਸਾਂ ਦਾ ਭੁਗਤਾਨ ਕਰਦੇ ਹਨ ਭਾਵੇਂਕਿ ਉਹਨਾਂ ਨੇ ਕੋਈ ਵੇਰਵਾ ਨਹੀਂ ਦਿੱਤਾ। 

ਨਿਊਯਾਰਕ ਟਾਈਮਜ਼ ਦਾ ਕਹਿਣਾ ਹੈ ਕਿ ਉਹਨਾਂ ਨੇ ਦੋ ਦਹਾਕੇ ਤੋਂ ਵੱਧ ਦੇ ਆਮਦਨੀ ਰਿਟਰਨ ਅੰਕੜਿਆਂ ਨੂੰ ਹਾਸਲ ਕਰਨ ਦੇ ਬਾਅਦ ਇਹ ਜਾਣਕਾਰੀ ਕੱਢੀ ਹੈ। ਇਹ ਖੁਲਾਸਾ ਉਸ ਮਹੱਤਵਪੂਰਨ ਮੌਕੇ ਤੋਂ ਠੀਕ ਪਹਿਲਾਂ ਹੋਇਆ ਹੈ ਜਦੋਂ ਮੰਗਲਵਾਰ ਨੂੰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਵਿਚ ਬਹਿਸ ਮੁਕਾਬਲਾ ਹੋਣਾ ਹੈ। ਰਾਸ਼ਟਰਪਤੀ ਨੇ ਕਿਹਾ ਸੀ ਕਿ ਉਹਨਾਂ ਦੇ ਟੈਕਸਾਂ ਦੇ ਬਾਰੇ ਵਿਚ ਜਾਣਕਾਰੀ ਦਾ ਖੁਲਾਸਾ ਕੀਤਾ ਜਾਵੇਗਾ। ਪਰ ਇਸ ਖੁਲਾਸੇ ਦੇ ਲਈ ਉਹਨਾਂ ਨੇ ਕਿਸੇ ਸਮੇਂ ਸੀਮਾ ਦਾ ਜ਼ਿਕਰ ਨਹੀਂ ਕੀਤਾ ਸੀ ਅਤੇ ਅਜਿਹੇ ਹੀ ਵਾਅਦੇ 2016 ਦੀ ਪ੍ਰਚਾਰ ਮੁਹਿੰਮ ਦੇ ਦੌਰਾਨ ਵੀ ਕੀਤੇ ਸਨ ਭਾਵੇਂਕਿ ਉਹਨਾਂ ਨੇ ਬਾਅਦ ਵਿਚ ਕੋਈ ਜ਼ਿਕਰ ਨਹੀਂ ਕੀਤਾ। 

ਟਰੰਪ ਨੇ ਅਸਲ ਵਿਚ ਉਹਨਾਂ ਦੇ ਆਮਦਨ ਰਿਟਰਨ ਦੀ ਜਾਣਕਾਰੀ ਚਾਹੁਣ ਵਾਲਿਆਂ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਸੀ, ਇਹਨਾਂ ਵਿਚ ਅਮਰੀਕੀ ਸਦਨ ਵੀ ਸ਼ਾਮਲ ਹੈ ਜੋ ਸੰਸਦੀ ਨਿਗਰਾਨੀ ਦੇ ਹਿੱਸਿਆਂ ਦੇ ਤੌਰ 'ਤੇ ਟਰੰਪ ਦੇ ਆਮਦਨੀ ਰਿਟਰਨ ਨਾਲ ਜੁੜੀ ਜਾਣਕਾਰੀ ਚਾਹੁੰਦਾ ਸੀ। ਟਰੰਪ ਓਰਗੇਨਾਈਜੇਸ਼ਨ ਦੇ ਵਕੀਲ ਐਲਨ ਗਾਰਟਨ ਅਤੇ ਟਰੰਪ ਓਰਗੇਨਾਈਜੇਸ਼ਨ ਦੇ ਇਕ ਬੁਲਾਰੇ ਨੇ ਐਸੋਸੀਏਟਿਡ ਪ੍ਰੈੱਸ ਦੇ ਇਸ ਮਾਮਲੇ 'ਤੇ ਟਿੱਪਣੀ ਦੀ ਅਪੀਲ 'ਤੇ ਕੋਈ ਜਵਾਬ ਨਹੀਂ ਦਿੱਤਾ। ਗਾਰਟਨ ਨੇ ਟਾਈਮਜ਼ ਨੂੰ ਦੱਸਿਆ,''ਸਾਰੇ ਨਹੀਂ ਤਾਂ ਵੀ ਜ਼ਿਆਦਾਤਰ ਤੱਥ ਸਹੀ ਨਹੀਂ ਪ੍ਰਤੀਤ ਹੁੰਦੇ।'' ਉਹਨਾਂ ਨੇ ਸਮਾਚਾਰ ਸੰਸਥਾ ਨੂੰ ਦਿੱਤੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਨੇ ਸੰਘੀ ਸਰਕਾਰ ਨੂੰ ਨਿੱਜੀ ਟੈਕਸਾਂ ਦੇ ਤੌਰ 'ਤੇ ਲੱਖਾਂ ਡਾਲਰ ਦਿੱਤੇ ਹਨ ਅਤੇ ਇਹਨਾਂ ਵਿਚ 2015 ਵਿਚ ਉਹਨਾਂ ਦੀ ਉਮੀਦਵਾਰੀ ਦੀ ਘੋਸ਼ਣ ਹੋਣ ਦੇ ਬਾਅਦ ਵੀ ਲੱਖਾਂ ਡਾਲਰ ਨਿੱਜੀ ਟੈਕਸਾਂ ਦੇ ਤੌਰ 'ਤੇ ਅਦਾ ਕੀਤੇ ਗਏ।''


author

Vandana

Content Editor

Related News