ਟਰੰਪ ਦਾ ਚੀਨ ਨੂੰ ਝਟਕਾ, ਤਿੱਬਤੀਆਂ ਨੂੰ ਦਿੱਤਾ ਅਗਲਾ ਦਲਾਈ ਲਾਮਾ ਚੁਣਨ ਦਾ ਅਧਿਕਾਰ

Monday, Dec 28, 2020 - 06:26 PM (IST)

ਟਰੰਪ ਦਾ ਚੀਨ ਨੂੰ ਝਟਕਾ, ਤਿੱਬਤੀਆਂ ਨੂੰ ਦਿੱਤਾ ਅਗਲਾ ਦਲਾਈ ਲਾਮਾ ਚੁਣਨ ਦਾ ਅਧਿਕਾਰ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਅਜਿਹੇ ਬਿੱਲ 'ਤੇ ਦਸਤਖ਼ਤ ਕੀਤੇ ਹਨ ਜਿਸ ਵਿਚ ਤਿੱਬਤ ਵਿਚ ਅਮਰੀਕੀ ਕੌਂਸਲੇਟ ਸਥਾਪਿਤ ਕਰਨ ਅਤੇ ਇਹ ਯਕੀਨੀ ਕਰਨ ਲਈ ਇਕ ਅੰਤਰਰਾਸ਼ਟਰੀ ਗਠਜੋੜ ਬਣਾਉਣ ਦੀ ਗੱਲ ਕੀਤੀ ਗਈ ਹੈ ਕਿ ਅਗਲੇ ਦਲਾਈ ਲਾਮਾ ਦੀ ਚੋਣ ਸਿਰਫ ਤਿੱਬਤੀ ਬੌਧ ਭਾਈਚਾਰੇ ਦੇ ਲੋਕ ਕਰਨ ਅਤੇ ਇਸ ਵਿਚ ਚੀਨ ਦੀ ਕੋਈ ਦਖਲ ਅੰਦਾਜ਼ੀ ਨਾ ਹੋਵੇ। 'ਤਿੱਬਤੀ ਨੀਤੀ ਅਤੇ ਸਮਰਥਨ ਕਾਨੂੰਨ 2020' ਵਿਚ ਤਿੱਬਤ ਸਬੰਧੀ ਵਿਭਿੰਨ ਪ੍ਰੋਗਰਾਮਾਂ ਅਤੇ ਵਿਵਸਥਾਵਾਂ ਵਿਚ ਸੋਧ ਕੀਤੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ 'ਚ ਪ੍ਰਭਾਵਿਤ ਕਾਰੋਬਾਰਾਂ ਲਈ 41 ਮਿਲੀਅਨ ਪੌਂਡ ਦੀ ਵਿੱਤੀ ਸਹਾਇਤਾ ਦਾ ਐਲਾਨ 

ਟਰੰਪ ਨੇ ਐਤਵਾਰ ਨੁੰ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਰਾਹਤ ਦੇਣ ਅਤੇ ਸੰਘੀ ਸਰਕਾਰ ਨੂੰ ਧਨ ਮੁਹੱਈਆ ਕਰਾਉਣ ਲਈ 2300 ਅਰਬ ਡਾਲਰ ਦੇ ਪੈਕੇਜ ਦੇ ਤਹਿਤ ਐਤਵਾਰ ਨੂੰ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ। ਚੀਨ ਦੇ ਵਿਰੋਧ ਦੇ ਬਾਵਜੂਦ ਅਮਰੀਕੀ ਸੈਨੇਟ ਨੇ ਪਿਛਲੇ ਹਫਤੇ ਇਸ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਸੀ, ਜਿਸ ਵਿਚ ਤਿੱਬਤੀਆਂ ਨੂੰ ਉਹਨਾਂ ਦੇ ਰੂਹਾਨੀ ਆਗੂ ਦਾ ਉਤਰਾਧਿਕਾਰੀ ਚੁਣਨ ਦੇ ਅਧਿਕਾਰ ਨੂੰ ਰੇਖਾਂਕਿਤ ਕੀਤਾ ਗਿਆ ਹੈ ਅਤੇ ਤਿੱਬਤ ਦੇ ਮੁੱਦਿਆਂ 'ਤੇ ਇਕ ਵਿਸ਼ੇਸ਼ ਡਿਪਲੋਮੈਟ ਦੀ ਭੂਮਿਕਾ ਦਾ ਵਿਸਥਾਰ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਹੁਣ ਪੁਤਿਨ ਵੀ ਲਗਵਾਉਣਗੇ 'ਸਪੁਤਨਿਕ ਵੀ' ਵੈਕਸੀਨ ਦਾ ਟੀਕਾ, ਦਿੱਤੀ ਰਸਮੀ ਮਨਜ਼ੂਰੀ

ਬਿੱਲ ਦੇ ਤਹਿਤ ਤਿੱਬਤ ਸੰਬੰਧੀ ਮਾਮਲਿਆਂ 'ਤੇ ਅਮਰੀਕਾ ਦੇ ਵਿਸ਼ੇਸ਼ ਡਿਪਲੋਮੈਟ ਨੂੰ ਇਹ ਅਧਿਕਾਰ ਦਿੱਤਾ ਗਿਆ ਹੈਕਿ ਉਹ ਇਹ ਯਕੀਨੀ ਕਰਨ ਲਈ ਅੰਤਰਰਾਸ਼ਟਰੀ ਪੱਧਰ 'ਤੇ ਗਠਜੋੜ ਕਰ ਸਕਦਾ ਹੈ ਕਿ ਅਗਲੇ ਦਲਾਈ ਲਾਮਾ ਦੀ ਚੋਣ ਸਿਰਫ ਤਿੱਬਤੀ ਬੌਧ ਭਾਈਚਾਰਾ ਕਰੇ। ਇਸ ਵਿਚ ਤਿੱਬਤੀ ਭਾਈਚਾਰੇ ਦੇ ਸਮਰਥਨ ਵਿਚ ਗੈਰ-ਸਰਕਾਰੀ ਸੰਗਠਨਾਂ ਨੂੰ ਮਦਦ ਦੇਣ ਦਾ ਪ੍ਰਸਤਾਵ ਹੈ। ਇਸ ਵਿਚ ਅਮਰੀਕਾ ਵਿਚ ਨਵੇਂ ਚੀਨੀ ਵਣਜ ਦੂਤਾਵਾਸਾਂ 'ਤੇ ਉਦੋਂ ਤੱਕ ਪਾਬੰਦੀ ਦੀ ਗੱਲ ਹੈ ਜਦੋਂ ਤੱਕ ਤਿੱਬਤ ਦੇ ਲਹਾਸਾ ਵਿਚ ਅਮਰੀਕੀ ਕੌਂਸਲੇਟ ਦੀ ਸਥਾਪਨਾ ਨਹੀਂ ਕੀਤੀ ਜਾਂਦੀ।


author

Vandana

Content Editor

Related News