ਟਰੰਪ ਨੇ ਠੁਕਰਾਇਆ ਪੋਂਪਿਓ ਦਾ ਦਾਅਵਾ, ਕਿਹਾ-ਸਾਇਬਰ ਹਮਲੇ ''ਚ ਰੂਸ ਨਹੀਂ ਚੀਨ ਦਾ ਹੱਥ
Monday, Dec 21, 2020 - 01:16 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਹੋਏ ਵੱਡੇ ਸਾਈਬਰ ਹਮਲੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਬਾਹਰ ਜਾ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿਚ ਹੋਏ ਸਾਈਬਰ ਹਮਲੇ ਦੇ ਲਈ ਰੂਸ ਦੀ ਬਜਾਏ ਚੀਨ 'ਤੇ ਸ਼ੱਕ ਜ਼ਾਹਰ ਕੀਤਾ ਹੈ। ਜਦਕਿ ਅਮਰੀਕੀ ਵਿਦੇਸ਼ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਇਸ ਹਮਲੇ ਦੇ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟਰੰਪ ਨੇ ਸਾਈਬਰ ਹਮਲੇ ਦੇ ਬਾਰੇ ਵਿਚ ਪਹਿਲੀ ਵਾਰ ਸ਼ਨੀਵਾਰ ਨੂੰ ਜਨਤਕ ਰੂਪ ਨਾਲ ਟਿੱਪਣੀ ਕਰਦਿਆਂ ਰੂਸ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੇ ਵਿਚਾਰ ਦਾ ਮਜ਼ਾਕ ਉਡਾਇਆ ਅਤੇ ਇਸ ਸਾਈਬਰ ਹਮਲੇ ਨੂੰ ਤਵੱਜ਼ੋ ਨਹੀਂ ਦਿੱਤੀ ਜਦਕਿ ਦੇਸ ਦੀ ਸਾਇਬਰ ਸੁਰੱਖਿਆ ਏਜੰਸੀ ਨੇ ਸਾਵਧਾਨ ਕੀਤਾ ਹੈ ਕਿ ਇਸ ਨਾਲ ਸਰਕਾਰੀ ਅਤੇ ਨਿੱਜੀ ਨੈੱਟਵਰਕਾਂ ਨੂੰ ਗੰਭੀਰ ਖਤਰਾ ਹੋ ਸਕਦਾ ਹੈ।
ਟਰੰਪ ਨੇ ਸ਼ਨੀਵਾਰ ਨੂੰ ਟਵੀਟ ਕੀਤਾ,''ਸਾਇਬਰ ਹੈਕ ਵਾਸਤਵਿਕਤਾ ਦੀ ਬਜਾਏ ਫਰਜ਼ੀ ਸਮਾਚਾਰ ਮੀਡੀਆ ਵਿਚ ਜ਼ਿਆਦਾ ਵਧਿਆ ਹੈ। ਮੈਨੂੰ ਪੂਰੀ ਜਾਣਕਾਰੀ ਦਿੱਤੀ ਗਈ ਹੈਕਿ ਅਤੇ ਸਭ ਕੁਝ ਕੰਟਰੋਲ ਵਿਚ ਹੈ।'' ਟਰੰਪ ਨੇ ਦੋਸ਼ ਲਗਾਇਆ ਕਿ ਮੀਡੀਆ ਚੀਨ ਦਾ ਹੱਥ ਹੋਣ ਦੀ ਸੰਭਾਵਨਾ 'ਤੇ ਚਰਚਾ ਕਰਨ ਨੂੰ ਲੈ ਕੇ ਡਰਿਆ ਹੋਇਆ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਇਹ ਬਿਲਕੁੱਲ ਸਪਸ਼ੱਟ ਹੋ ਚੁੱਕਾ ਹੈ ਕਿ ਅਮਰੀਕਾ ਦੇ ਖਿਲਾਫ਼ ਸਭ ਤੋਂ ਖਤਰਨਾਕ ਸਾਇਬਰ ਹਮਲੇ ਦੇ ਪਿੱਛੇ ਰੂਸ ਦਾ ਹੀ ਹੱਥ ਸੀ। ਇਹ ਸਪਸ਼ੱਟ ਨਹੀਂ ਹੈ ਕਿ ਹੈਕਰਸ ਕੀ ਚਾਹੁੰਦੇ ਸਨ ਪਰ ਮਾਹਰਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਇਰਾਦਿਆਂ ਵਿਚ ਪਰਮਾਣੂ ਹਥਿਆਰ ਨਾਲ ਜੁੜੇ ਰਹੱਸ, ਉਨੱਤ ਹਥਿਆਰਾਂ ਦੀ ਰੂਪਰੇਖਾ, ਕੋਵਿਡ-19 ਟੀਕੇ ਨਾਲ ਸਬੰਧਤ ਖੋਜ ਅਤੇ ਸਰਕਾਰ ਦੇ ਪ੍ਰਮੁੱਖ ਨੇਤਾਵਾਂ ਅਤੇ ਵੱਡੇ ਉਦਯੋਗਪਤੀਆਂ ਦੇ ਬਾਰੇ ਵਿਚ ਜਾਣਕਾਰੀ ਇਕੱਠੀ ਕਰਨੀ ਸ਼ਾਮਲ ਹੋ ਸਕਦਾ ਹੈ।
ਪੋਂਪਿਓ ਨੇ ਸ਼ੁੱਕਰਵਾਰ ਦੇਰ ਰਾਤ ਇਕ ਰੇਡੀਆ ਟਾਕ ਸ਼ੋਅ ਦੇ ਸੰਚਾਲਕ ਮਾਰਕ ਲੇਵਿਨ ਦੇ ਨਾਲ ਇੰਟਰਵਿਊ ਵਿਚ ਕਿਹਾ ਸੀ,''ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਵਿਚ ਹੁਣ ਅਸੀਂ ਸਪਸ਼ੱਟ ਤੌਰ 'ਤੇ ਕਹਿ ਸਕਦੇ ਹਾਂ ਕਿ ਰੂਸੀ ਲੋਕ ਹੀ ਇਸ ਗਤੀਵਿਧੀ ਵਿਚ ਸ਼ਾਮਲ ਸਨ।'' ਇਕ ਅਮਰੀਕੀ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਵ੍ਹਾਈਟ ਹਾਊਸ ਸਾਇਬਰ ਹਮਲੇ ਦੇ ਪਿੱਛੇ ਰੂਸ ਦਾ ਹੱਥ ਹੋਣ ਦਾ ਦਾਅਵਾ ਕਰਨ ਵਾਲਾ ਬਿਆਨ ਸ਼ੁੱਕਰਵਾਰ ਦੁਪਹਿਰ ਨੂੰ ਜਾਰੀ ਕਰਨ ਵਾਲਾ ਸੀ ਪਰ ਆਖਰੀ ਸਮੇਂ ਵਿਚ ਉਸ ਨੂੰ ਅਜਿਹਾ ਨਾ ਕਰਨ ਲਈ ਕਿਹਾ ਗਿਆ। ਵ੍ਹਾਈਟ ਹਾਊਸ ਨੇ ਟਰੰਪ ਦੇ ਆਧਾਰ ਜਾਂ ਬਿਆਨ ਸੰਬੰਧੀ ਸਵਾਲਾਂ 'ਤੇ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਉਸ ਨੇ ਪੋਂਪਿਓ ਦੀਆਂ ਟਿੱਪਣੀਆਂ ਦੇ ਬਾਰੇ ਵਿਚ ਵੀ ਹਾਲੇ ਕੁਝ ਨਹੀਂ ਕਿਹਾ।