ਆਸਟ੍ਰੇਲੀਆ ''ਚ ਅਮਰੀਕੀ ਰਾਜਦੂਤ ਦੇ ਤੌਰ ''ਤੇ ਟਰੰਪ ਨੇ ਏ.ਬੀ. ਕੁਲਵਾਹਾਊਸ ਨੂੰ ਕੀਤਾ ਨਾਮਜ਼ਦ

11/06/2018 4:40:08 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਵਿਚ ਅਮਰੀਕਾ ਦੇ ਰਾਜਦੂਤ ਦੇ ਤੌਰ 'ਤੇ ਵਾਸ਼ਿੰਗਟਨ ਦੇ ਇਕ ਅਨੁਭਵੀ ਵਕੀਲ ਆਰਥਰ ਬੀ. ਕੁਲਵਾਹਾਊਸ ਨੂੰ ਨਾਮਜ਼ਦ ਕੀਤਾ ਹੈ। ਇਹ ਉਹੀ ਵਕੀਲ ਹੈ ਜਿਸ ਨੇ ਉਪ ਰਾਸ਼ਟਰਪਤੀ ਅਹੁਦੇ 'ਤੇ ਸਾਰਾ ਪਾਲਿਨ ਦੀ ਨਾਮਜ਼ਦਗੀ ਲਈ ਦਸਤਾਵੇਜ਼ ਤਿਆਰ ਕੀਤੇ ਸਨ। ਟਰੰਪ ਰਾਸ਼ਟਰਪਤੀ ਦੇ ਤੌਰ 'ਤੇ 2 ਸਾਲ ਦਾ ਕਾਰਜਕਾਲ ਪੂਰਾ ਕਰਨ ਜਾ ਰਹੇ ਹਨ। ਪਰ ਉਹ ਹੁਣ ਵੀ ਪ੍ਰਮੁੱਖ ਅਹੁਦਿਆਂ 'ਤੇ ਨਿਯੁਕਤੀਆਂ ਕਰ ਰਹੇ ਹਨ। ਰੋਨਾਲਡ ਰੀਗਨ ਨੂੰ ਵ੍ਹਾਈਟ ਹਾਊਸ ਦੇ ਵਕੀਲ ਦੇ ਤੌਰ 'ਤੇ ਸੇਵਾ ਦੇਣ ਅਤੇ ਪ੍ਰਮੁੱਖ ਕੌਮਾਂਤਰੀ ਕਾਨੂੰਨੀ ਸੰਸਥਾ ਓ ਮੇਲਵੇਨੀ ਐਂਡ ਮਾਯਰਸ ਦੀ ਅਗਵਾਈ ਕਰਨ ਵਾਲੇ 70 ਸਾਲਾ ਏ.ਬੀ. ਕੁਲਵਾਹਾਊਸ ਦੇ ਨਾਮ 'ਤੇ ਸੈਨੇਟ ਤੋਂ ਮਨਜ਼ੂਰੀ ਮਿਲਣ ਮਗਰੋਂ ਉਹ ਅਮਰੀਕਾ ਦੇ ਕਰੀਬੀ ਸਹਿਯੋਗੀ ਆਸਟ੍ਰੇਲੀਆ ਵਿਚ ਲੱਗਭਗ 2 ਸਾਲ ਤੋਂ ਜ਼ਿਆਦਾ ਸਮੇਂ ਦੇ ਬਾਅਦ ਅਮਰੀਕੀ ਰਾਜਦੂਤ ਹੋਣਗੇ।


Vandana

Content Editor

Related News