ਟਰੰਪ ਦੀ ਸੁਰੱਖਿਆ ''ਚ ਸੰਨ੍ਹ, ਏਕੇ-47 ਨਾਲ ਲੈਸ 3 ਨੌਜਵਾਨ ਰਿਜੋਰਟ ''ਚ ਦਾਖਲ

08/07/2020 6:28:37 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਵਿਚ ਸੰਨ੍ਹ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਲੋਰੀਡਾ ਸਥਿਤ ਟਰੰਪ ਦੇ ਰਿਜੋਰਟ ਵਿਚ ਸ਼ੁੱਕਰਵਾਰ ਨੂੰ 3 ਨੌਜਵਾਨ ਏਕੇ-47 ਰਾਈਫਲ ਦੇ ਨਾਲ ਦਾਖਲ ਹੋ ਗਏ। ਭਾਵੇਂਕਿ ਪੁਲਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਾਮ ਬੀਚ ਪੁਲਸ ਨੇ ਦੱਸਿਆ ਕਿ ਟਰੰਪ ਉਸ ਸਮੇਂ ਉੱਥੇ ਨਹੀਂ ਸਨ, ਰਿਜੋਰਟ ਫਿਲਹਾਲ ਬੰਦ ਹੈ। ਟਰੰਪ ਦਾ ਇਹ ਸ਼ਾਨਦਾਰ ਰਿਜੋਰਟ ਫੋਰਟ ਲਾਊਡੇਰਡੇਲ ਵਿਚ ਹੈ। ਇਸ ਦਾ ਨਾਮ ਮਾਰ-ਏ-ਲੇਗੋ ਹੈ।

ਪੁਲਸ ਦੇ ਮੁਤਾਬਕ ਸ਼ੁੱਕਰਵਾਰ ਸਵੇਰੇ ਮਾਰ-ਏ-ਲੇਗੋ ਤੋਂ ਕਰੀਬ 3 ਕਿਲੋਮੀਟਰ ਦੂਰ ਇਕ ਸ਼ੱਕੀ ਕਾਰ ਦੇਖੀ ਗਈ। ਪੁਲਸ ਜਿਵੇਂ ਹੀ ਇਸ ਦੇ ਕਰੀਬ ਪਹੁੰਚੀ ਤਾਂ ਕਾਰ ਡਰਾਈਵਰ ਨੇ ਗਤੀ ਵਧਾ ਦਿੱਤੀ। ਕਾਰ ਮਾਰ-ਏ-ਲੇਗੋ ਦੇ ਕਰੀਬ ਪਹੁੰਚੀ। ਇਸ ਵਿਚੋਂ 3 ਨੌਜਵਾਨ ਬਾਹਰ ਨਿਕਲੇ ਅਤੇ ਰਿਜੋਰਟ ਵੱਲ ਭੱਜੇ। ਤਿੰਨਾਂ ਨੇ ਰਿਜੋਰਟ ਦੀ ਕੰਧ ਟੱਪੀ ਅਤੇ ਬਾਗ ਤੱਕ ਪਹੁੰਚ ਗਏ। ਹੈਲੀਕਾਪਟਰ ਅਤੇ ਸਨਿਫਰ ਡੌਗ ਦੀ ਮਦਦ ਨਾਲ ਇਹਨਾਂ ਨੂੰ ਲੱਭਿਆ ਗਿਆ ਅਤੇ ਫਿਰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਵਿਚ ਪਤਾ ਚੱਲਿਆ ਕਿ ਇਹਨਾਂ ਨੌਜਵਾਨਾਂ ਨੇ ਰਾਈਫਲ ਖਰੀਦੀ ਨਹੀਂ ਸਗੋਂ ਚੋਰੀ ਕੀਤੀ ਸੀ।

ਪੁਲਸ ਬੁਲਾਰੇ ਮਾਈਕਲ ਆਗ੍ਰੋਡਨਿਕ ਨੇ ਏਪੀ ਨਿਊਜ਼ ਨੂੰ ਦੱਸਿਆ ਕਿ ਤਿੰਨੇ ਮੁੰਡਿਆਂ ਨੇ ਕਲੱਬ ਤੋਂ ਲੱਗਭਗ 2 ਮੀਲ (3 ਕਿਲੋਮੀਟਰ) ਦੀ ਦੂਰੀ 'ਤੇ ਕਾਰ ਪਾਰਕ ਕੀਤੀ ਸੀ ਅਤੇ ਅਧਿਕਾਰੀਆਂ ਦੇ ਆਉਣ 'ਤੇ ਉਹ ਭੱਜ ਗਏ। ਪੁਲਸ ਦੀ ਰਿਪੋਰਟ ਮੁਤਾਬਕ ਪਿੱਛਾ ਕਰਨ 'ਤੇ ਤਿੰਨੇ ਮੁੰਡੇ ਕਾਰ ਛੱਡ ਕੇ ਕਲੱਬ ਵਿਚ ਭੱਜ ਗਏ ਅਤੇ ਉਹਨਾਂ ਨੇ ਅਰਧ-ਆਟੋਮੈਟਿਕ ਏਕੇ-47 ਰਾਈਫਲ ਅਤੇ 14 ਰਾਊਂਡ ਮੈਗਜੀਨ ਨੂੰ ਬਾਗ ਵਿਚ ਲੁਕੋ ਦਿੱਤਾ।


Vandana

Content Editor

Related News