ਆਪਣਾ ਬੋਰਡਿੰਗ ਪਾਸ ਸੋਸ਼ਲ ਮੀਡੀਆ 'ਤੇ ਨਾ ਕਰੋ ਪੋਸਟ : ਦੁਬਈ ਪੁਲਸ
Saturday, Jul 16, 2022 - 06:43 PM (IST)

ਦੁਬਈ: ਜੇਕਰ ਤੁਸੀਂ ਗਰਮੀਆਂ ਵਿੱਚ ਛੁੱਟੀਆਂ ਮਨਾਉਣ ਲਈ ਵਿਸਤ੍ਰਿਤ ਯੋਜਨਾਵਾਂ ਬਣਾਈਆਂ ਹਨ ਤਾਂ ਤੁਸੀਂ ਸੋਸ਼ਲ ਮੀਡੀਆ ਰਾਹੀਂ ਆਪਣੀ ਯਾਤਰਾ ਦੇ ਸਾਰੇ ਖਾਸ ਪਲਾਂ ਨੂੰ ਸਾਂਝਾ ਕਰਨ ਲਈ ਉਤਸੁਕ ਹੋ ਸਕਦੇ ਹੋ। ਹਾਲਾਂਕਿ, ਦੁਬਈ ਪੁਲਸ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਬੋਰਡਿੰਗ ਪਾਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਨਾ ਕਰਨ ਅਤੇ ਸੁਰੱਖਿਅਤ ਰਹਿਣ ਲਈ ਵਿਦੇਸ਼ਾਂ 'ਚ ਕੁਝ ਬੁਨਿਆਦੀ ਸਾਵਧਾਨੀਆਂ ਵਰਤਣ।
ਇਹ ਵੀ ਪੜ੍ਹੋ :ਕਿਸੇ ਦਾ ਵੀ ਸਮਰਥਨ ਕਰੋ ਪਰ ਸੁਨਕ ਦਾ ਨਹੀਂ : ਜਾਨਸਨ ਨੇ ਸਹਿਯੋਗੀਆਂ ਨੂੰ ਕਿਹਾ
ਪਿਛਲੇ ਮਹੀਨੇ ਦੁਬਈ ਪੁਲਸ ਨੇ ਯਾਤਰੀਆਂ ਨੂੰ ਇਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਬੋਰਡਿੰਗ ਪਾਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਨਾ ਕਰਨ, ਜਿਸ ਰਾਹੀਂ ਨਿੱਜੀ ਜਾਣਕਾਰੀ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਇਕ ਨਿਊਜ਼ ਚੈਨਲ ਨਾਲ ਇੰਟਰਵਿਊ 'ਚ ਦੁਬਈ ਪੁਲਸ ਦੇ ਸਾਈਬਰ ਜਾਂਚ ਵਿਭਾਗ ਦੇ ਡਾਇਰੈਕਟਰ ਕਰਨਲ ਸਈਦ ਅਲ ਹਾਜਰੀ ਨੇ ਇਸ ਬਾਰੇ ਵਿਸਥਾਰ 'ਚ ਗੱਲਬਾਤ ਕੀਤੀ ਕਿ ਦੁਬਈ ਪੁਲਸ ਵੱਲੋਂ ਕਿਸ ਕਾਰਨ ਐਡਵਾਈਜ਼ਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ :ਅਮਰੀਕਾ ਤੇ ਰੂਸ ਦੇ ਪੁਲਾੜ ਯਾਤਰੀ ਫਿਰ ਇਕ-ਦੂਜੇ ਦੇ ਰਾਕੇਟ 'ਤੇ ਹੋਣਗੇ ਸਵਾਰ
ਅਲ ਹਾਜਰੀ ਨੇ ਕਿਹਾ ਕਿ ਸਾਨੂੰ ਸੋਸ਼ਲ ਮੀਡੀਆ ਦੀਆਂ ਘਟਨਾਵਾਂ, ਹੈਕਿੰਗ ਦੀਆਂ ਕੋਸ਼ਿਸ਼ਾਂ ਜਾਂ ਆਨਲਾਈਨ ਸ਼ਿਕਾਇਤਾਂ ਵੱਲੋਂ ਕੀਤੀ ਗਈ ਧੋਖਾਧੜੀ ਦੀ ਈ-ਕ੍ਰਾਈਮ ਸੇਵਾ ਤੋਂ ਇਕ ਦਿਨ 'ਚ 100 ਤੋਂ 200 ਰਿਪੋਰਟਾਂ ਪ੍ਰਾਪਤ ਹੁੰਦੀਆਂ ਹਨ। ਦੱਸ ਦੇਈਏ ਕਿ ਦੁਬਈ ਪੁਲਸ ਵੱਲੋਂ ਈ-ਕ੍ਰਾਈਮ ਪਲੇਟਫਾਰਮ www.ecrime.ae ਇਕ ਸਵੈ ਸੇਵਾ ਪੋਰਟਲ ਹੈ ਜੋ ਜਨਤਾ ਨੂੰ ਸਾਈਬਰ ਅਪਰਾਧਾਂ ਦੇ ਸਬੰਧ 'ਚ ਸ਼ਿਕਾਇਤ ਦਰਜ ਕਰਨ ਦੀ ਇਜਾਜ਼ਤ ਦਿੰਦਾ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ