ਹਵਾ ਰਾਹੀਂ ਕੋਰੋਨਾ ਵਾਇਰਸ ਫੈਲਣ ਨੂੰ ਲੈ ਕੇ ਨਾ ਡਰੋ, ਐਕਸਪਰਟ ਡਾ. ਨੇ ਕਿਹਾ-ਇੰਝ ਕਰੋ ਬਚਾਅ

Sunday, Apr 18, 2021 - 02:17 AM (IST)

ਹਵਾ ਰਾਹੀਂ ਕੋਰੋਨਾ ਵਾਇਰਸ ਫੈਲਣ ਨੂੰ ਲੈ ਕੇ ਨਾ ਡਰੋ, ਐਕਸਪਰਟ ਡਾ. ਨੇ ਕਿਹਾ-ਇੰਝ ਕਰੋ ਬਚਾਅ

ਵਾਸ਼ਿੰਗਟਨ-ਮਸ਼ਹੂਰ ਮੈਡੀਕਲ ਜਰਨਲ 'ਦਿ ਲੈਂਸੇਟ' 'ਚ ਪ੍ਰਕਾਸ਼ਿਤ ਸਟੱਡੀ 'ਚ ਦੱਸਿਆ ਗਿਆ ਹੈ ਕਿ ਕੀ ਹਵਾ ਰਾਹੀਂ ਕੋਰੋਨਾ ਵਾਇਰਸ ਦੇ ਫੈਲਣ ਦੀ ਸੰਭਾਵਨਾ ਵਧੇਰੇ ਹੈ। ਇਸ ਤੋਂ ਬਾਅਦ ਇਸ ਦੇ ਹਵਾ ਨਾਲ ਫੈਲਣ ਨੂੰ ਲੈ ਕੇ ਖਦਸ਼ੇ ਲੋਕਾਂ ਦੇ ਮਨਾਂ 'ਚ ਬੈਠ ਗਏ ਹਨ। ਹਾਲਾਂਕਿ, ਮੈਰੀਲੈਂਡ ਸਕੂਲ ਆਫ ਮੈਡੀਸਨ ਦੇ ਡਾ. ਫਹੀਮ ਯੂਨੁਸ ਦਾ ਕਹਿਣਾ ਹੈ ਕਿ ਲੈਂਸੇਟ ਦੀ ਸਟੱਡੀ ਤੋਂ ਬਾਅਦ ਚਿੰਤਾ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੇ ਲਿਖਿਆ ਕਿ ਸਾਨੂੰ ਪਤਾ ਹੈ ਕਿ ਕੋਵਿਡ ਬੂੰਦਾਂ ਤੋਂ ਲੈ ਕੇ ਹਵਾ ਤੱਕ ਫੈਲਦਾ ਹੈ।

ਇਹ ਵੀ ਪੜ੍ਹੋ-2004 ਤੋਂ ਬਾਅਦ ਜਨਮੇ ਲੋਕਾਂ ਲਈ Smoking ਕਰਨਾ ਹੋਵੇਗਾ ਬੈਨ

 ਡਾ. ਫਹੀਮ ਦਾ ਕਹਿਣਾ ਹੈ ਕਿ ਕੱਪੜੇ ਦੇ ਮਾਸਕ ਪਾਉਣਾ ਬੰਦ ਕਰੋ। ਉਨ੍ਹਾਂ ਨੇ ਦੱਸਿਆ ਕਿ ਦੋ N95 ਜਾਂ KN.95 ਮਾਸਕ ਖਰੀਦੋ। ਇਕ ਮਾਸਕ ਦਾ ਇਕ ਦਿਨ ਇਸਤੇਮਾਲ ਕਰੋ। ਇਸਤੇਮਾਲ ਕਰਨ ਤੋਂ ਬਾਅਦ ਇਸ ਨੂੰ ਪੇਪਰ ਬੈਗ 'ਚ ਰੱਖ ਦਵੋ ਅਤੇ ਦੂਜਾ ਇਸਤੇਮਾਲ ਕਰੋ। ਡਾ. ਫਹੀਮ ਨੇ ਸਾਫ ਕੀਤਾ ਹੈ ਕਿ ਹਵਾ ਨਾਲ ਵਾਇਰਸ ਫੈਲਣ ਦਾ ਮਤਲਬ ਇਹ ਨਹੀਂ ਹੈ ਕਿ ਹਵਾ ਇਨਫੈਕਟਿਡ ਹੈ। ਇਸ ਦਾ ਮਤਲਬ ਹੈ ਕਿ ਵਾਇਰਸ ਹਵਾ 'ਚ ਬਣਿਆ ਰਹਿ ਸਕਦਾ ਹੈ, ਇਮਾਰਤਾਂ ਦੇ ਅੰਦਰ ਵੀ ਹੋਰ ਖਤਰਾ ਪੈਦਾ ਕਰ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਮਾਸਕ ਦੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਪਾਰਕ ਅਤੇ ਬੀਚ ਅਜੇ ਵੀ ਸਭ ਤੋਂ ਸੁਰੱਖਿਅਤ ਹਨ।

ਇਹ ਵੀ ਪੜ੍ਹੋ-ਦੁਨੀਆ ਦਾ ਸਭ ਤੋਂ ਵੱਡਾ ਖਰਗੋਸ਼ ਹੋਇਆ ਗਾਇਬ, ਲੱਭਣ ਵਾਲੇ ਨੂੰ ਮਿਲਣਗੇ 2 ਲੱਖ ਰੁਪਏ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News