ਮਹਾਦੋਸ਼ ਦੀ ਧਮਕੀ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ : ਟਰੰਪ

Tuesday, Sep 24, 2019 - 01:37 AM (IST)

ਮਹਾਦੋਸ਼ ਦੀ ਧਮਕੀ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ : ਟਰੰਪ

ਨਿਊਯਾਰਕ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2020 ਦੀਆਂ ਚੋਣਾਂ ’ਚ ਆਪਣੇ ਵਿਰੋਧੀ ਜੋ ਬਿਡੇਨ ਦੀ ਜਾਂਚ ਕਰਾਉਣ ਲਈ ਯੂਕ੍ਰੇਨ ਦੇ ਨੇਤਾ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਦੇ ਦੋਸ਼ ’ਚ ਮਹਾਦੋਸ਼ ਦੇ ਖਤਰੇ ਨੂੰ ਸੋਮਵਾਰ ਨੂੰ ਖਾਰਿਜ਼ ਕਰ ਦਿੱਤਾ। ਟਰੰਪ ਤੋਂ ਪੁੱਛਿਆ ਗਿਆ ਕਿ ਕੀ ਉਹ ਡੈਮੋਕ੍ਰੇਟਿਕ ਪਾਰਟੀ ਦੇ ਕੁਝ ਸੰਸਦੀ ਮੈਂਬਰੀ ਦੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ? ਇਸ ’ਤੇ ਉਨ੍ਹਾਂ ਆਖਿਆ ਕਿ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲੈ ਰਿਹਾ।

ਜ਼ਿਕਰਯੋਗ ਹੈ ਕਿ ਅਮਰੀਕੀ ਮੀਡੀਆ ’ਚ ਆਈਆਂ ਖਬਰਾਂ ’ਚ ਦੱਸਿਆ ਗਿਆ ਹੈ ਕਿ ਇਕ ਖੁਫੀਆ ਭਾਈਚਾਰੇ ‘ਵ੍ਹੀਸਲੱਲੋਅਰ’ ਨੇ ਇਕ ਰਿਪੋਰਟ ਦਾਇਰ ਕੀਤੀ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਟਰੰਪ ਨੇ ਫੋਨ ’ਤੇ ਗੱਲਬਾਤ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡਿਮੀਰ ਜੇਲੈਂਸਕੀ ’ਤੇ ਦਬਾਅ ਦੀ ਕਥਿਤ ਰੂਪ ਤੋਂ ਕੋਸ਼ਿਸ਼ ਕੀਤੀ ਸੀ। ਟਰੰਪ ਨੇ ਪੁਸ਼ਟੀ ਕੀਤੀ ਕਿ ਫੋਨ ’ਤੇ ਬਿਡੇਨ ਦੇ ਪਰਿਵਾਰ ਦੇ ਭਿ੍ਰਸ਼ਟਾਚਾਰ ਨੂੰ ਲੈ ਕੇ ਚਰਚਾ ਕੀਤੀ ਸੀ ਪਰ ਉਨ੍ਹਾਂ ਨੇ ਜੇਲੈਂਸਕੀ ’ਤੇ ਕਿਸੇ ਪ੍ਰਕਾਰ ਦਾ ਦਬਾਅ ਪਾਉਣ ਤੋਂ ਇਨਕਾਰ ਕੀਤਾ ਹੈ। ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਪਹੁੰਚਣ ’ਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਆਖਿਆ ਕਿ ਸਾਡੀ ਫੋਨ ’ਤੇ ਹੋਈ ਗੱਲਬਾਤ ਚੰਗੀ ਰਹੀ।


author

Khushdeep Jassi

Content Editor

Related News