ਹਸਪਤਾਲ ''ਤੇ ਹਮਲੇ ਦੇ ਵਿਰੋਧ ''ਚ ਬੰਗਲਾਦੇਸ਼ ਦੇ ਡਾਕਟਰਾਂ ਨੇ ਕੀਤੀ ਹੜਤਾਲ

Sunday, Sep 01, 2024 - 07:34 PM (IST)

ਹਸਪਤਾਲ ''ਤੇ ਹਮਲੇ ਦੇ ਵਿਰੋਧ ''ਚ ਬੰਗਲਾਦੇਸ਼ ਦੇ ਡਾਕਟਰਾਂ ਨੇ ਕੀਤੀ ਹੜਤਾਲ

ਢਾਕਾ- ਢਾਕਾ ਮੈਡੀਕਲ ਕਾਲਜ ਹਸਪਤਾਲ (ਡੀ.ਐਮ.ਸੀ.ਐਚ.) ’ਚ ਡਾਕਟਰਾਂ ਦੀ ਸ਼ੱਕੀ ਲਾਪ੍ਰਵਾਹੀ  ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਡਾਕਟਰਾਂ ’ਤੇ ਹਮਲੇ ਦੇ ਵਿਰੋਧ ’ਚ ਬੰਗਲਾਦੇਸ਼ ਦੇ ਸਾਰੇ ਜਨਤਕ ਅਤੇ ਨਿੱਜੀ ਹਸਪਤਾਲਾਂ ’ਚ ਡਾਕਟਰਾਂ ਨੇ ਐਤਵਾਰ ਨੂੰ ਰਾਸ਼ਟਰ ਪੱਧਰੀ ਹੜਤਾਲ ਦਾ ਐਲਾਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਹਮਲਾਵਰਾਂ  ਖਿਲਾਫ ਤੁਰੰਤ ਕਾਨੂੰਨੀ ਅਤੇ ਸਜ਼ਾ ਦੀ ਕਾਰਵਾਈ ਦੀ ਮੰਗ ਕੀਤੀ, ਇਸ ਦੇ ਨਾਲ ਹੀ ਕੰਮ ’ਤੇ ਵਾਪਸ ਆਉਣ ਦੀ ਪਹਿਲੀ ਸ਼ਰਤ ਵਜੋਂ ਕੰਮ ਵਾਲੀਆਂ ਥਾਵਾਂ 'ਤੇ ਸੁਰੱਖਿਆ ਦੀ ਵੀ ਮੰਗ ਕੀਤੀ। ਦੱਸ ਦੇਈਏ ਕਿ ਦੇਸ਼ ਭਰ ਦੇ ਡਾਕਟਰਾਂ ਨੇ 1 ਸਤੰਬਰ ਤੋਂ ਸਾਰੇ ਜਨਤਕ ਅਤੇ ਨਿੱਜੀ ਹਸਪਤਾਲਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪੌਪ ਗਰੁੱਪ ਨੇ ਡੋਨਾਲਡ ਟਰੰਪ ਨੂੰ ਚੋਣਾਂ ’ਚ ਆਪਣੇ ਗੀਤਾਂ ਦੀ ਵਰਤੋਂ ਕਰਨ ’ਤੇ ਲਾਈ ਰੋਕ

ਸ਼ਨੀਵਾਰ ਰਾਤ ਨੂੰ ਡੀ.ਐਮ.ਸੀ.ਐਚ. ’ਚ ਡਾਕਟਰਾਂ 'ਤੇ ਹੋਏ ਹਮਲੇ ’ਚ ਸ਼ਾਮਲ ਲੋਕਾਂ ਦੀ ਗ੍ਰਫ਼ਤਾਰੀ ਵੀ ਉਨ੍ਹਾਂ ਦੀਆਂ ਮੰਗਾਂ ’ਚ ਸ਼ਾਮਲ ਹੈ। ਪ੍ਰਦਰਸ਼ਨਕਾਰੀ ਡਾਕਟਰਾਂ ਨੇ ਡੀ.ਐਮ.ਸੀ.ਐਚ. ਵਿਹੜੇ ’ਚ  ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, “ਜਿੰਨਾ ਜਲਦੀ ਉਹ ਸਾਡੀਆਂ ਮੰਗਾਂ ਨੂੰ ਮੰਨ ਲੈਣਗੇ, ਓਨਾ   ਹੀ ਵਧੀਆ ਹੋਵੇਗਾ। ਜਿਵੇਂ ਹੀ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ, ਅਸੀਂ (ਮਰੀਜ਼ਾਂ ਦਾ) ਇਲਾਜ ਸ਼ੁਰੂ ਕਰ ਦੇਵਾਂਗੇ।” ਉਨ੍ਹਾਂ ਨੇ ਕਿਹਾ ਕਿ ਨਰਸਾਂ ਨੇ ਵੀ ਡਾਕਟਰਾਂ ਦੇ ਨਾਲ ਏਕਤਾ ਪ੍ਰਗਟਾਈ ਅਤੇ ਕੰਮ 'ਤੇ ਆਉਣ ਤੋਂ ਇਨਕਾਰ ਕਰ ਦਿੱਤਾ। ਜੇਕਰ ਇਲਾਜ ਦੀ ਘਾਟ ਕਾਰਨ ਕਿਸੇ ਦੀ ਮੌਤ ਹੋ ਜਾਂਦੀ ਹੈ, ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ, ਇਸ ਸਵਾਲ ’ਤੇ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਪੌਪ ਫਰਾਂਸਿਸ 2 ਸਤੰਬਰ ਤੋਂ 4 ਦੇਸ਼ਾਂ ਦਾ ਦੌਰਾ ਕਰਨਗੇ

ਡਾਕਟਰਾਂ ਨੇ ਦੇਸ਼ ਦੇ ਸਾਰੇ ਸਿਹਤ ਸੰਭਾਲ ਸਹੂਲਤਾਂ ’ਚ ਮਜ਼ਬੂਬਤ  "ਸਿਹਤ ਪੁਲਸ" ਦੀ ਤਾਇਨਾਤੀ ਰਾਹੀਂ  ਤੁਰੰਤ ਸੁਰੱਖਿਆ ਉਪਾਅ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਵੀ ਹਸਪਤਾਲ ’ਚ ਮਰੀਜ਼ ਦੀ ਦੇਖਭਾਲ ’ਚ ਕੋਈ ਗ਼ੈਰ-ਨਿਯਮਿਤਤਾ ਜਾਂ ਲਾਪਰਵਾਹੀ ਦੇਖੀ ਜਾਂਦੀ ਹੈ, ਤਾਂ ਸਬੰਧਤ ਅਧਿਕਾਰੀਆਂ ਤੋਂ ਸ਼ਿਕਾਇਤ ਰਾਹੀਂ  ਉਚਿਤ ਕਾਰਵਾਈ ਕੀਤੀ ਜਾਵੇ। ਡਾਕਟਰਾਂ ਨੇ ਇਕ ਬਿਆਨ ’ਚ ਕਿਹਾ, “ਕਿਸੇ ਵੀ ਸਥਿਤੀ ’ਚ ਲੋਕਾਂ ਨੂੰ ਕਾਨੂੰਨ ਆਪਣੇ ਹੱਥ ’ਚ ਨਹੀਂ ਲੈਣਾ ਚਾਹੀਦਾ।” 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News