ਡਾਕਟਰਾਂ ਨੇ ਦਿਖਾਇਆ ਚਮਤਕਾਰ, ਧੜ ਤੋਂ ਵੱਖ ਹੋ ਚੁੱਕੇ ਸਿਰ ਨੂੰ ਦੁਬਾਰਾ ਜੋੜ ਮੌਤ ਦੇ ਮੂੰਹ 'ਚੋਂ ਕੱਢਿਆ ਬੱਚਾ
Saturday, Jul 15, 2023 - 05:13 AM (IST)

ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਦੇ ਡਾਕਟਰਾਂ ਨੇ ਅਜਿਹਾ ਚਮਤਕਾਰ ਕਰ ਦਿਖਾਇਆ ਹੈ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਦਰਅਸਲ, ਇਕ ਬੱਚੇ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਉਸ ਦਾ ਸਿਰ ਧੜ ਤੋਂ ਵੱਖ ਹੋ ਗਿਆ। ਉਸ ਦੇ ਬਚਣ ਦੀ ਉਮੀਦ ਘੱਟ ਸੀ। ਉਸ ਦਾ ਸਿਰ ਸਿਰਫ ਚਮੜੀ ਨਾਲ ਜੁੜਿਆ ਹੋਇਆ ਸੀ ਪਰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਡਾਕਟਰਾਂ ਨੇ ਇਸ ਨੂੰ ਜੋੜ ਕੇ ਬੱਚੇ ਦੀ ਜਾਨ ਬਚਾ ਲਈ।
ਇਹ ਵੀ ਪੜ੍ਹੋ : PM ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੂੰ ਭੇਟ ਕੀਤੀ ਚੰਦਨ ਦੀ ਸਿਤਾਰ, ਜਾਣੋ ਹੋਰ ਕੀ-ਕੀ ਦਿੱਤੇ ਤੋਹਫ਼ੇ?
ਦਿ ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਮੁਤਾਬਕ ਫਲਸਤੀਨ ਦਾ ਰਹਿਣ ਵਾਲਾ 12 ਸਾਲਾ ਸੁਲੇਮਾਨ ਹਸਨ ਸਾਈਕਲ 'ਤੇ ਕਿਤੇ ਜਾ ਰਿਹਾ ਸੀ। ਇਸੇ ਦੌਰਾਨ ਕਾਰ ਨਾਲ ਉਸ ਦਾ ਐਕਸੀਡੈਂਟ ਹੋ ਗਿਆ। ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗੀ ਅਤੇ ਸਿਰ ਖੋਪੜੀ ਦੇ ਅਧਾਰ ਅਤੇ ਰੀੜ੍ਹ ਦੀ ਹੱਡੀ ਤੋਂ ਵੱਖ ਹੋ ਗਿਆ। ਸਿਰ ਸਿਰਫ ਚਮੜੀ ਨਾਲ ਹੀ ਜੁੜਿਆ ਹੋਇਆ ਸੀ। ਇਸ ਸਥਿਤੀ ਨੂੰ ਵਿਗਿਆਨਕ ਤੌਰ 'ਤੇ ਦੁਵੱਲੇ ਅਟਲਾਂਟੋ-ਓਸੀਸੀਪਿਟਲ ਸੰਯੁਕਤ ਡਿਸਲੋਕੇਸ਼ਨ ਵਜੋਂ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ : ਹੁਣ Twitter ਤੋਂ ਵੀ ਮਿਲੇਗਾ ਪੈਸੇ ਕਮਾਉਣ ਦਾ ਮੌਕਾ, ਕੰਪਨੀ ਨੇ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦਾ ਕੀਤਾ ਐਲਾਨ
ਹਾਦਸੇ ਤੋਂ ਬਾਅਦ ਬੱਚੇ ਨੂੰ ਹਵਾਈ ਜਹਾਜ਼ ਰਾਹੀਂ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਨੂੰ ਐਮਰਜੈਂਸੀ ਸਰਜਰੀ ਲਈ ਭੇਜਿਆ ਗਿਆ। ਡਾਕਟਰਾਂ ਮੁਤਾਬਕ ਉਸ ਦਾ ਸਿਰ ਗਰਦਨ ਦੇ ਹੇਠਲੇ ਹਿੱਸੇ ਤੋਂ ਲਗਭਗ ਪੂਰੀ ਤਰ੍ਹਾਂ ਕੱਟਿਆ ਗਿਆ ਸੀ। ਬੱਚੇ ਦਾ ਇਲਾਜ ਕਰਨ ਵਾਲੇ ਆਰਥੋਪੈਡਿਕ ਸਰਜਨ ਡਾ. ਓਹਦ ਈਨਾਵ ਨੇ ਦਿ ਟਾਈਮਜ਼ ਆਫ਼ ਇਜ਼ਰਾਈਲ ਨੂੰ ਦੱਸਿਆ ਕਿ ਸਰਜਰੀ ਵਿੱਚ ਕਈ ਘੰਟੇ ਲੱਗ ਗਏ ਪਰ ਅਸੀਂ ਸਹੀ ਢੰਗ ਨਾਲ ਆਪ੍ਰੇਸ਼ਨ ਕੀਤਾ। ਇਸ ਦੇ ਲਈ ਸਾਨੂੰ ਨਵੀਆਂ ਪਲੇਟਾਂ ਅਤੇ ਫਿਕਸਚਰ ਲੈਣੇ ਪਏ। ਅਸੀਂ ਬੱਚੇ ਨੂੰ ਬਚਾਉਣ ਲਈ ਜੱਦੋ-ਜਹਿਦ ਕੀਤੀ ਅਤੇ ਆਖਿਰਕਾਰ ਕਾਮਯਾਬ ਹੋ ਗਏ। ਸਰਜਨ ਦਾ ਇਹ ਵੀ ਮੰਨਣਾ ਹੈ ਕਿ ਬੱਚੇ ਦਾ ਠੀਕ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਕਿਉਂਕਿ ਉਸ ਦਾ ਬਚਾਅ ਸਿਰਫ 50 ਫ਼ੀਸਦੀ ਸੀ।
ਇਹ ਵੀ ਪੜ੍ਹੋ : ਪੁਲਾੜ ਯਾਤਰੀ ਥਾਮਸ ਪੇਸਕੇਟ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਕਿਹਾ- ਭਾਰਤ ਦਾ ਮਿਸ਼ਨ ਸਹੀ ਦਿਸ਼ਾ 'ਚ
ਆਪ੍ਰੇਸ਼ਨ ਪਿਛਲੇ ਮਹੀਨੇ ਹੋਇਆ ਸੀ ਪਰ ਡਾਕਟਰਾਂ ਨੇ ਜੁਲਾਈ ਤੱਕ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਬੱਚੇ ਨੂੰ ਹਾਲ ਹੀ 'ਚ ਸਰਵਾਈਕਲ ਸਪਲਿੰਟ ਨਾਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਹਾਲਾਂਕਿ, ਉਹ ਡਾਕਟਰਾਂ ਦੀ ਨਿਗਰਾਨੀ 'ਚ ਹੈ। ਡਾ. ਈਨਾਵ ਨੇ 'ਆਊਟਲੈੱਟ' ਨੂੰ ਦੱਸਿਆ ਕਿ ਬੱਚਾ ਠੀਕ ਚੱਲ ਰਿਹਾ ਹੈ। ਉਸ ਨੂੰ ਕੋਈ ਨਿਊਰੋਲਾਜੀਕਲ ਸਮੱਸਿਆ ਨਹੀਂ ਹੈ। ਇੰਨੇ ਵੱਡੇ ਆਪ੍ਰੇਸ਼ਨ ਤੋਂ ਬਾਅਦ ਉਹ ਆਪਣੇ-ਆਪ ਚੱਲ ਰਿਹਾ ਹੈ ਅਤੇ ਬਿਲਕੁਲ ਨਾਰਮਲ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਦੁਰਲੱਭ ਸਰਜਰੀਆਂ ਲਈ ਮਾਹਿਰ ਡਾਕਟਰਾਂ ਦੀ ਲੋੜ ਹੁੰਦੀ ਹੈ। ਇਹ ਬਿਲਕੁਲ ਵੀ ਆਮ ਸਰਜਰੀ ਨਹੀਂ ਹੈ। ਖਾਸ ਕਰਕੇ ਬੱਚਿਆਂ ਅਤੇ ਕਿਸ਼ੋਰਾਂ ਲਈ ਤਾਂ ਬਿਲਕੁਲ ਵੀ ਨਹੀਂ। ਅਜਿਹਾ ਕਰਨ ਲਈ ਗਿਆਨ ਅਤੇ ਅਨੁਭਵ ਦੀ ਲੋੜ ਹੁੰਦੀ ਹੈ।
ਖ਼ਬਰਾਂ ਮੁਤਾਬਕ ਲੜਕੇ ਦੇ ਪਿਤਾ ਨੇ ਆਪਣੇ ਬੇਟੇ ਨੂੰ ਇਕ ਪਲ ਲਈ ਵੀ ਇਕੱਲਾ ਨਹੀਂ ਛੱਡਿਆ। ਉਸ ਨੇ ਆਪਣੇ ਇਕਲੌਤੇ ਪੁੱਤ ਨੂੰ ਬਚਾਉਣ ਲਈ ਹਸਪਤਾਲ ਦੇ ਸਟਾਫ਼ ਦਾ ਧੰਨਵਾਦ ਕੀਤਾ। ਫਿਲਹਾਲ ਬੱਚਾ ਆਪਣੇ ਘਰ ਸੁਰੱਖਿਅਤ ਹੈ ਤੇ ਨਾਰਮਲ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8