ਕੀ ਬੱਚਾ ਪੈਦਾ ਹੋਣ ਤੋਂ ਬਾਅਦ ਕਾਨੂੰਨ ਦੀ ਜਿਆਦਾ ਪਾਲਣਾ ਕਰਦੇ ਹਨ ਲੋਕ?

01/10/2020 9:14:27 PM

ਕੈਲੀਫੋਰਨੀਆ- ਬੱਚੇ ਜ਼ਿੰਦਗੀ ਵਿਚ ਵੱਡੀ ਤਬਦੀਲੀ ਲੈ ਕੇ ਆਉਂਦੇ ਹਨ। ਇਹ ਬਦਲਾਅ ਕਿਹੋ ਜਿਹਾ ਵੀ ਹੋ ਸਕਦਾ ਹੈ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਇਕ ਖੋਜ ਅਨੁਸਾਰ ਮਾਤਾ-ਪਿਤਾ ਬਣਨ ਤੋ ਬਾਅਦ ਲੋਕ ਕਾਨੂੰਨ ਦੀ ਜ਼ਿਆਦਾ ਪਾਲਣਾ ਕਰਨੀ ਸ਼ੁਰੂ ਕਰ ਦਿੰਦੇ ਹਨ। ਨਵੇਂ ਬਣੇ ਮਾਤਾ-ਪਿਤਾ ਦਾ ਵਿਵਹਾਰ ਸਾਕਾਰਾਤਮਕ ਰੂਪ ਨਾਲ ਬਦਲਦਾ ਹੈ ਅਤੇ ਉਹ ਜੁਰਮ ਦੀ ਦੁਨੀਆ ਤੋਂ ਦੂਰ ਹੋਣ ਲੱਗਦੇ ਹਨ। ਕੀ ਇਹ ਸੱਚਾਈ ਹੈ?

ਮੈਕਸਿਮ ਮੈਸਨਕਾਫ ਅਤੇ ਈਵਾਨ ਰੋਜ ਨੇ ਇਹ ਖੋਜ ਵਾਸ਼ਿੰਗਟਨ ਵਿਚ 1996 ਤੋਂ 2009 ਦੇ ਵਿਚਕਾਰ ਜੰਮੇ ਲਗਭਗ 1 ਮਿਲੀਅਨ ਬੱਚਿਆਂ 'ਤੇ ਕੀਤੀ। ਦੋਵਾਂ ਵਿਦਿਆਰਥੀਆਂ ਨੇ 1992 ਤੋਂ 2015 ਵਿਚਕਾਰ ਹਜ਼ਾਰਾਂ ਕ੍ਰਿਮੀਨਲ ਕੇਸਾਂ ਦੀ ਛਾਣਬੀਣ ਕਰਦੇ ਹੋਏ ਦੇਖਿਆ ਕਿ ਗਰਭ ਅਵਸਥਾ ਦੌਰਾਨ ਔਰਤਾਂ ਘੱਟ ਗ੍ਰਿਫਤਾਰ ਹੋਈਆਂ ਹਨ, ਮਤਬਲ ਇਸ ਦੌਰਾਨ ਉਨ੍ਹਾਂ ਵਿਚ ਕਾਨੂੰਨ ਤੋੜਨ ਦੀ ਪ੍ਰਵਿਰਤੀ ਘੱਟ ਹੋ ਜਾਂਦੀ ਹੈ। ਖੋਜ ਵਿਚ ਇਹ ਵੀ ਦੇਖਿਆ ਗਿਆ ਕਿ ਪ੍ਰੈਗਨੈਂਸੀ ਦੌਰਾਨ ਕ੍ਰਾਈਮ ਕੇਸਾਂ ਵਿਚ 50 ਫੀਸਦੀ ਦੀ ਕਮੀ ਦੇਖੀ ਗਈ। ਇਹ ਸਟੱਡੀ ਅਜਿਹੇ ਦੇਸ਼ ਦੀ ਹੈ ਜਿਥੇ ਮਾਤਾ-ਪਿਤਾ ਬੱਚਿਆਂ ਦੀ ਜ਼ਿੰਮੇਵਾਰੀ ਤੋਂ ਜਲਦੀ ਮੁਕਤ ਹੋ ਜਾਂਦੇ ਹਨ, ਉਥੇ ਭਾਰਤ ਦਾ ਸੱਭਿਆਚਾਰਕ ਢਾਂਚਾ ਤੇ ਰਹੁ-ਰੀਤਾਂ ਕਾਫੀ ਵੱਖ ਹਨ। 

ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਸਟੱਡੀ ਭਾਰਤ ਦੀ ਪਰਿਵਾਰਕ ਬਣਤਰ 'ਤੇ ਫਿੱਟ ਬੈਠਦੀ ਹੈ ਪਰ ਕਈ ਭਾਰਤੀ ਮਨੋਚਕਿਤਸਕ ਇਸ ਧਾਰਨਾ ਨਾਲ ਸਹਿਮਤ ਨਹੀਂ ਹਨ ਜੋ ਇਨਸਾਨ ਦੇ ਜੁਰਮ ਕਰਨ ਨੂੰ ਉਸ ਦੇ ਹਾਲਾਤ 'ਤੇ ਨਿਰਭਰ ਮੰਨਦੇ ਹਨ।


Baljit Singh

Content Editor

Related News