''ਗੇਮਸ ਆਫ ਥਰੋਨਜ਼'' ਤੋਂ ਪ੍ਰੇਰਿਤ ਮੀਮਸ ਦਾ ਇਸਤੇਮਾਲ ਨਾ ਕਰਨ ਟਰੰਪ

04/19/2019 4:11:23 PM

ਲਾਸ ਏਂਜਲਸ (ਭਾਸ਼ਾ)- ਐਚ.ਬੀ.ਓ. ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਜਨੀਤਕ ਮਕਸਦਾਂ ਲਈ ਉਸ ਦੀ ਹਿੱਟ ਸਿਰੀਜ਼ 'ਗੇਮਜ਼ ਆਫ ਥਰੋਨਜ਼' (ਜੀ.ਓ.ਟੀ.) ਤੋਂ ਪ੍ਰੇਰਿਤ ਮੀਮਸ (ਤਸਵੀਰ, ਵੀਡੀਓ ਰਾਹੀਂ ਨਕਲ ਕਰਨਾ) ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਨੂੰ ਕਿਹਾ ਹੈ। ਅਟਾਰਨੀ ਜਨਰਲ ਬਿਲ ਬਰਰ ਨੇ ਫਿਰ ਤੋਂ ਦੁਹਰਾਇਆ ਕਿ 2016 ਦੀ ਪ੍ਰਚਾਰ ਮੁਹਿੰਮ ਅਤੇ ਰੂਸ ਵਿਚਾਲੇ ਕਿਸੇ ਤਰ੍ਹਾਂ ਦੀ ਗੰਢਤੁੱਪ ਨਹੀਂ ਸੀ, ਜਿਸ ਤੋਂ ਬਾਅਦ ਟਰੰਪ ਨੇ ਵੀਰਵਾਰ ਨੂੰ ਪ੍ਰੇਰਿਤ ਮੀਮਸ ਦੀ ਵਰਤੋਂ ਕਰਦੇ ਹੋਏ ਇਕ ਟਵੀਟ ਕੀਤਾ। ਹਾਲਾਂਕਿ ਉਨ੍ਹਾਂ ਨੇ ਰਿਪੋਰਟ ਜਨਤਕ ਹੋਣ ਤੋਂ ਪਹਿਲਾਂ ਟਵੀਟ ਕੀਤਾ ਸੀ। ਟਵੀਟ ਵਿਚ ਕਿਹਾ ਗਿਆ ਸੀ ਨੋ ਕਲਿਊਜ਼ਨ, ਨੋ ਆਬਸਟ੍ਰਕਸ਼ਨ (ਕੋਈ ਟਕਰਾਅ ਨਹੀਂ, ਕੋਈ ਅੜਿੱਕਾ ਨਹੀਂ) ਨਫਰਤ ਕਰਨ ਵਾਲਿਆਂ ਅਤੇ ਕੱਟੜਪੰਥੀ ਵਾਮ ਡੈਮੋਕ੍ਰੇਟਸ ਲਈ ਹੁਣ ਗੇਮ ਓਵਰ। ਟਰੰਪ ਦੇ ਟਵੀਟ ਦੇ ਜਵਾਬ ਵਿਚ ਐਚ.ਬੀ.ਓ. ਨੇ ਇਕ ਬਿਆਨ ਜਾਰੀ ਕਰਕੇ ਉਨ੍ਹਾਂ ਤੋਂ ਅਜਿਹੀ ਗਤਿਵਿਧੀਆਂ ਤੋਂ ਪਰਹੇਜ਼ ਕਰਨ ਨੂੰ ਕਿਹਾ ਹੈ।

ਹਾਲੀਵੁੱਡ ਰਿਪੋਰਟਰ ਨੇ ਐਚ.ਬੀ.ਓ. ਦੇ ਹਵਾਲੇ ਤੋਂ ਕਿਹਾ ਕਿ ਅਸੀਂ ਗੇਮਜ਼ ਆਫ ਥਰੋਨਜ਼ ਨੂੰ ਲੈ ਕੇ ਉਤਸ਼ਾਹ ਨੂੰ ਸਮਝ ਸਕਦੇ ਹਾਂ ਕਿਉਂਕਿ ਹੁਣ ਫਾਈਨਲ ਸੀਜ਼ਨ ਆ ਚੁੱਕਾ ਹੈ ਪਰ ਸਾਡਾ ਮੰਨਣਾ ਹੈ ਕਿ ਸਾਡੇ ਇੰਟੈਲੇਕਚੁਅਲ ਪ੍ਰਾਪਰਟੀ ਦੀ ਵਰਤੋਂ ਰਾਜਨੀਤਕ ਮਕਸਦਾਂ ਲਈ ਨਹੀਂ ਹੋਣੀ ਚਾਹੀਦੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਚ.ਬੀ.ਓ. ਨੇ ਜੀ.ਓ.ਟੀ. ਤੋਂ ਪ੍ਰੇਰਣਾ ਲੈਣ ਲਈ ਟਰੰਪ ਅਤੇ ਉਨ੍ਹਾਂ ਦੀ ਟੀਮ 'ਤੇ ਇਤਰਾਜ਼ ਜਤਾਇਆ ਹੈ। ਪਿਛਲੇ ਸਾਲ ਨਵੰਬਰ ਵਿਚ ਰਾਸ਼ਟਰਪਤੀ ਨੇ ਇਕ ਫੋਟੋ ਦੇ ਨਾਲ ਸਲੋਗਨ ਟਵੀਟ ਕੀਤਾ ਸੀ ਇਹ ਜੀ.ਓ.ਟੀ. ਦੇ ਪ੍ਰਸਿੱਧ ਸਲੋਗਨ ਵਾਂਗ ਹੀ ਸੀ। 


Sunny Mehra

Content Editor

Related News