ਇਟਲੀ ਵਸਦੇ ਸਿੱਖ ਭਾਈਚਾਰੇ ਨੂੰ ਅਪੀਲ, 1 ਨਵੰਬਰ ਨੂੰ ਨਾ ਚਲਾਓ ਪਟਾਕੇ
Wednesday, Oct 30, 2024 - 01:08 PM (IST)
ਇੰਟਰਨੈਸ਼ਨਲ ਡੈਸਕ- ਇਟਲੀ ਵਸਦੀ ਸੰਗਤ ਭਾਵ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ 1 ਨਵੰਬਰ ਨੂੰ ਪਟਾਕੇ ਨਾ ਚਲਾਉਣ। ਇਹ ਬੇਨਤੀ ਖਾਲਿਸਤਾਨ ਸਮਰਥਕ ਰਣਜੀਤ ਸਿੰਘ ਨੇ ਕੀਤੀ ਹੈ। ਰਣਜੀਤ ਸਿੰਘ ਨੇ ਸੋਸ਼ਲ ਮੀਡੀਆ ਟਿਕਟਾਕ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਜ਼ਰੀਏ ਬੇਨਤੀ ਕਰਦਿਆਂ ਉਸ ਨੇ ਕਿਹਾ ਕਿ 1 ਨਵੰਬਰ ਨੂੰ ਕੋਈ ਵੀ ਭੈਣ-ਭਰਾ ਪਟਾਕੇ ਨਾ ਚਲਾਏ। ਕਿਉਂਕਿ ਇਸ ਦਿਨ ਭਾਵ 1 ਨਵੰਬਰ, 1984 ਨੂੰ ਭਾਰਤ ਸਰਕਾਰ ਨੇ ਸਿੱਖ ਕੌਮ ਦਾ ਘੱਲੂਘਾਰਾ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਵਿਦਿਆਰਥੀਆਂ ਲਈ ਫੂਡ ਬੈਂਕ ਸੇਵਾਵਾਂ 'ਚ ਕਟੌਤੀ
ਇਸ ਦਿਨ ਨਵੀਂ ਦਿੱਲੀ ਵਿਚ ਸਿੱਖ ਕੌਮ 'ਤੇ ਤਸ਼ਦਦ ਕੀਤੇ ਗਏ। ਭੈਣਾਂ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਭਾਰਤ ਸਰਕਾਰ ਦੀ ਪਾਲਿਸੀ ਮੁਤਾਬਕ ਗੁਰਦੁਆਰਾ ਕਮੇਟੀਆਂ ਨੂੰ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਰਣਜੀਤ ਸਿੰਘ ਨੇ ਬੇਨਤੀ ਕੀਤੀ ਕਿ ਜੇਕਰ ਪਟਾਕੇ ਚਲਾਉਣੇ ਹਨ ਤਾਂ 31 ਤਾਰੀਖ਼ ਨੂੰ ਚਲਾਓ ਕਿਉਂਕਿ ਇਸ ਦਿਨ ਸਿੱਖ ਕੌਮ ਦੇ ਦੋ ਯੋਧਿਆਂ ਨੇ ਇੰਦਰਾ ਗਾਂਧੀ ਦੀ ਹੱਤਿਆ ਕੀਤੀ ਸੀ। ਰਣਜੀਤ ਸਿੰਘ ਨੇ ਕਮੇਟੀਆਂ ਨੂੰ ਜ਼ੋਰ ਦੇ ਕਿਹਾ ਕਿ ਇਕ ਦਿਨ ਖਾਲਿਸਤਾਨ ਦਾ ਝੰਡਾ ਹਰ ਜਗ੍ਹਾ ਲਹਿਰਾਏਗਾ। ਗੁਰਦੁਆਰਾ ਸਾਹਿਬ ਤੋਰਾ,ਕਰਮੋਨੇ ਵਿਚ ਸ਼ਹੀਦਾਂ ਦੀਆਂ ਤਸਵੀਰਾਂ ਹੇਠ ਝੰਡਾ ਜ਼ਰੂਰ ਲੱਗੇਗਾ। ਲਾਇਬ੍ਰੇਰੀ ਦੀ ਸਥਾਪਨਾ ਵੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।