ਜਿਬੂਤੀ : ਦੋ ਕਿਸ਼ਤੀਆਂ ਡੁੱਬਣ ਕਾਰਨ 52 ਲੋਕਾਂ ਦੀ ਮੌਤ

Thursday, Jan 31, 2019 - 03:44 PM (IST)

ਜਿਬੂਤੀ : ਦੋ ਕਿਸ਼ਤੀਆਂ ਡੁੱਬਣ ਕਾਰਨ 52 ਲੋਕਾਂ ਦੀ ਮੌਤ

ਜਿਬੂਤੀ(ਏਜੰਸੀ)— ਜਿਬੂਤੀ ਕੋਸਟ ਗਾਰਡ ਨੇ ਜਾਣਕਾਰੀ ਦਿੱਤੀ ਹੈ ਕਿ ਹਾਰਨ ਆਫ ਅਫਰੀਕਾ ਟਾਪੂ 'ਤੇ ਦੋ ਕਿਸ਼ਤੀਆਂ ਡੁੱਬਣ ਕਾਰਨ ਹੁਣ ਤਕ 52 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 47 ਲਾਸ਼ਾਂ ਪਹਿਲਾਂ ਮਿਲੀਆਂ ਸਨ ਅਤੇ ਫਿਰ 2 ਔਰਤਾਂ ਅਤੇ 3 ਪੁਰਸ਼ਾਂ ਦੀਆਂ ਲਾਸ਼ਾਂ ਮਿਲੀਆਂ। ਯੁਨਾਈਟਡ ਰਾਸ਼ਟਰੀ ਮਾਈਗ੍ਰੇਸ਼ਨ ਕੰਪਨੀ ਆਈ. ਓ. ਐੱਮ. ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 16 ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕਿਸ਼ਤੀਆਂ 'ਚ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ।


Related News