ਹਿਊਸਟਨ ''ਚ ਵੱਡੇ ਪੱਧਰ ''ਤੇ ਦੀਵਾਲੀ ਮਨਾਉਣ ਦੀਆਂ ਤਿਆਰੀਆਂ, ਸ਼ਹਿਰ ਵਾਸੀ ਖਰੀਦ ਸਕਣਗੇ ਪਟਾਕੇ
Wednesday, Oct 30, 2024 - 03:22 PM (IST)
ਹਿਊਸਟਨ (ਏਜੰਸੀ)- ਅਮਰੀਕਾ ਵਿਚ ਟੈਕਸਾਸ ਰਾਜ ਦੀ ਹੈਰਿਸ ਕਾਉਂਟੀ ਵਿਚ ਦੀਵਾਲੀ ਦਾ ਤਿਉਹਾਰ ਅਧਿਕਾਰਤ ਤੌਰ 'ਤੇ ਇਕ ਵੱਡਾ ਜਸ਼ਨ ਬਣ ਗਿਆ ਹੈ ਕਿਉਂਕਿ ਪਹਿਲੀ ਵਾਰ ਨਿਵਾਸੀ 31 ਅਕਤੂਬਰ ਨੂੰ ਇਸ ਤਿਉਹਾਰ ਦੇ ਮੱਦੇਨਜ਼ਰ ਕਾਨੂੰਨੀ ਤੌਰ 'ਤੇ ਪਟਾਕੇ ਖਰੀਦ ਸਕਦੇ ਹਨ। ਹੈਰਿਸ ਕਾਉਂਟੀ ਕਮਿਸ਼ਨਰਸ ਕੋਰਟ ਨੇ ਸਤੰਬਰ ਵਿੱਚ ਇਸ ਤਬਦੀਲੀ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਪਹਿਲਾਂ 2023 ਵਿੱਚ, ਰਾਜ ਵਿੱਚ ਇੱਕ ਕਾਨੂੰਨ ਪਾਸ ਕੀਤਾ ਗਿਆ ਸੀ ਜਿਸ ਵਿੱਚ ਦੀਵਾਲੀ ਨੂੰ ਪਟਾਕਿਆਂ ਲਈ ਢੁਕਵੀਂ ਛੁੱਟੀ ਘੋਸ਼ਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਭਾਰਤ ਖ਼ਿਲਾਫ਼ ਕੈਨੇਡਾ ਦੀ ਸਾਜ਼ਿਸ਼, ਟਰੂਡੋ ਦੇ ਮੰਤਰੀਆਂ ਦਾ ਵੱਡਾ ਕਬੂਲਨਾਮਾ
ਹਾਲਾਂਕਿ, ਇੱਥੇ ਅਜੇ ਵੀ ਕੋਈ ਜਨਤਕ ਛੁੱਟੀ ਨਹੀਂ ਹੈ ਪਰ ਪੂਰੇ ਅਮਰੀਕਾ ਵਿੱਚ ਭਾਈਚਾਰੇ ਉਤਸ਼ਾਹ ਨਾਲ ਦੀਵਾਲੀ ਮਨਾ ਰਹੇ ਹਨ। ਪਿਛਲੇ ਹਫਤੇ ਦੇ ਅੰਤ ਵਿੱਚ, ਸ਼੍ਰੀ ਸੀਤਾ ਰਾਮ ਫਾਊਂਡੇਸ਼ਨ ਨੇ ਕਸਾਸ ਦੇ ਰੋਜ਼ਨਬਰਗ ਵਿਚ ਫੋਰਟ ਬੇਂਡ ਐਪੀਸੈਂਟਰ ਵਿਖੇ 13ਵੇਂ ਦੀਵਾਲੀ-ਦੁਸਹਿਰਾ ਅੰਤਰਰਾਸ਼ਟਰੀ ਸਮਾਰੋਹ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਲਗਭਗ 12,000 ਲੋਕਾਂ ਨੇ ਭਾਗ ਲਿਆ ਸੀ।
ਇਹ ਵੀ ਪੜ੍ਹੋ: ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਇਸ ਵਾਰ ਪੁਲਾੜ 'ਚ ਮਨਾਏਗੀ ਦੀਵਾਲੀ
ਫਾਊਂਡੇਸ਼ਨ ਦੇ ਸੰਸਥਾਪਕ ਡਾ. ਅਰੁਣ ਵਰਮਾ ਨੇ ਕਿਹਾ, “ਦੀਵਾਲੀ ਸਾਡੇ ਲਈ ਤਿਉਹਾਰ ਤੋਂ ਵੱਧ ਹੈ। ਇਹ 'ਵਸੁਧੈਵ ਕੁਟੁੰਬਕਮ' ਨੂੰ ਅਪਣਾਉਂਦੀ ਹੈ ਅਤੇ ਅਸੀਂ ਸਾਡੀ ਸਾਂਝੀ ਮਾਨਵਤਾ ਦਾ ਜਸ਼ਨ ਮਨਾਉਣ ਲਈ ਸਾਰਿਆਂ ਦਾ ਸੁਆਗਤ ਕਰਦੇ ਹਾਂ।" ਦੀਵਾਲੀ ਤੋਂ ਪਹਿਲਾਂ ਹੀ ਹਿਊਸਟਨ ਦੀਆਂ ਗਹਿਣਿਆਂ ਦੀਆਂ ਦੁਕਾਨਾਂ 'ਤੇ ਧਨਤੇਰਸ 'ਤੇ ਸੋਨਾ ਖਰੀਦਣ ਦੇ ਚਾਹਵਾਨ ਗਾਹਕਾਂ ਦੀ ਗਿਣਤੀ ਵਧੀ ਹੈ। ਇਲਾਕੇ ਦੀਆਂ ਕਈ ਭਾਰਤੀ ਮਿਠਾਈਆਂ ਦੀਆਂ ਦੁਕਾਨਾਂ ਲੱਡੂ ਤੋਂ ਲੈ ਕੇ ਬਰਫ਼ੀ ਤੱਕ ਦੀਆਂ ਰਵਾਇਤੀ ਮਠਿਆਈਆਂ ਦੇ ਵੱਡੇ-ਵੱਡੇ ਡੱਬੇ ਵੇਚ ਰਹੀਆਂ ਹਨ।
ਇਹ ਵੀ ਪੜ੍ਹੋ: ਚੀਨ ਨੂੰ ਝਟਕਾ, Apple ਨੇ 6 ਮਹੀਨਿਆਂ 'ਚ ਭਾਰਤ ਤੋਂ ਨਿਰਯਾਤ ਕੀਤੇ 50,454 ਕਰੋੜ ਰੁਪਏ ਦੇ iPhone
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8