ਨਿਊਯਾਰਕ ਸਿਟੀ ਦੇ ਟਾਈਮਜ਼ ਸਕੁਏਅਰ ''ਤੇ ਧੂਮ-ਧਾਮ ਨਾਲ ਮਨਾਈ ਗਈ ਦੀਵਾਲੀ

Saturday, Nov 06, 2021 - 10:34 AM (IST)

ਨਿਊਯਾਰਕ ਸਿਟੀ ਦੇ ਟਾਈਮਜ਼ ਸਕੁਏਅਰ ''ਤੇ ਧੂਮ-ਧਾਮ ਨਾਲ ਮਨਾਈ ਗਈ ਦੀਵਾਲੀ

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਨਿਊਯਾਰਕ ਸਿਟੀ ਦੇ ਟਾਈਮਜ਼ ਸਕੁਏਅਰ 'ਤੇ ਦੀਵਾਲੀ ਮਨਾਉਣ ਲਈ ਹਜ਼ਾਰਾਂ ਲੋਕ ਆਏ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਭਾਰਤੀ ਅਮਰੀਕੀ ਵੀ ਸ਼ਾਮਲ ਸਨ। ਨਿਊਯਾਰਕ ਰਾਜ ਦੀ ਗਵਰਨਰ ਕੈਥਲੀਨ ਕੋਰਟਨੀ ਹੋਚੁਲ, ਨੀਟਾ ਭਸੀਨ ਨਾਲ, ਟਾਈਮਜ਼ ਸਕੁਏਅਰ 'ਤੇ ਦੀਵਾਲੀ ਸਮਾਗਮ ਦੀ ਨਿਰਮਾਤਾ ਅਤੇ ਬੋਲਾ ਕਾਰਪੋਰੇਸ਼ਨ ਦੇ ਹੈਰੀ ਸਿੰਘ ਇਸ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਸਮਾਰੋਹ ਵਿਚ ਆਰੀਆ ਡਾਂਸ ਅਕੈਡਮੀ ਵੱਲੋਂ ਡਾਂਸ ਵੀ ਕੀਤਾ ਗਿਆ।

PunjabKesari

ਇਸ ਸਮਾਗਮ ਵਿਚ ਕੁਝ ਉੱਚ-ਦਰਜੇ ਦੇ ਸਰਕਾਰੀ ਅਧਿਕਾਰੀਆਂ ਅਤੇ ਵਪਾਰਕ ਜਗਤ ਦੇ ਪਤਵੰਤਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਈਵੈਂਟ ਗੁਰੂ ਇੰਕ: ਦੀ ਪ੍ਰਧਾਨ ਨੀਤਾ ਭਸੀਨ ਨੇ ਕਿਹਾ, 'ਅਸੀਂ ਦੀਵਾਲੀ ਦਾ ਸੰਦੇਸ਼ ਸਾਂਝਾ ਕਰ ਰਹੇ ਹਾਂ।' ਦੀਵਾਲੀ ਦੇ ਜਸ਼ਨਾਂ ਦੀ ਸ਼ੁਰੂਆਤ ਇਕ ਰਵਾਇਤੀ ਦੀਵੇ ਦੀ ਰੋਸ਼ਨੀ ਦੀ ਰਸਮ ਨਾਲ ਹੋਈ। ਇਸ ਮੌਕੇ ਕੋਵਿਡ ਦੀ ਲੜਾਈ ਵਿਚ ਸ਼ਾਮਲ ਫਰੰਟ-ਲਾਈਨ ਵਰਕਰਾਂ ਨੂੰ ਵੀ ਸਟੇਜ 'ਤੇ ਸਨਮਾਨਿਤ ਕੀਤਾ ਗਿਆ। 


author

cherry

Content Editor

Related News