ਪੌੜੀਆਂ ਘੜੀਸ ਕੇ ਖ਼ੁਦ ਜਹਾਜ਼ ਤੋਂ ਹੇਠਾਂ ਉਤਰਨ ਲਈ ਮਜ਼ਬੂਰ ਹੋਇਆ ਦਿਵਿਆਂਗ ਵਿਅਕਤੀ, ਫਿਰ ਹੋਇਆ.....
Thursday, Dec 28, 2023 - 12:44 PM (IST)

ਇੰਟਰਨੈਸ਼ਨਲ ਡੈਸਕ - ਹਵਾਈ ਸਫ਼ਰ ਕਰਨ ਵਾਲੇ ਇਕ ਦਿਵਿਆਂਗ ਵਿਅਕਤੀ ਨੂੰ ਵ੍ਹੀਲ ਚੇਅਰ ਨਾ ਮਿਲਣ ਕਾਰਨ ਖ਼ੁਦ ਜਹਾਜ਼ ਤੋਂ ਘੜੀਸ-ਘੜੀਸ ਕੇ ਹੇਠਾਂ ਉਤਾਰਨਾ ਪਿਆ, ਜਿਸ ਤੋਂ ਬਾਅਦ ਏਅਰ ਕੈਨੇਡਾ 'ਤੇ ਵੱਡੀ ਕਾਰਵਾਈ ਕੀਤੀ ਗਈ। ਅਜਿਹਾ ਕਰਨ 'ਤੇ ਏਅਰ ਕੈਨੇਡਾ ਨੂੰ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਨੇ 97,500 ਡਾਲਰ ਯਾਨੀ 81 ਲੱਖ ਦਾ ਜੁਰਮਾਨਾ ਠੋਕਿਆ ਹੈ। ਦਰਅਸਲ ਅਗਸਤ ਦੇ ਮਹੀਨੇ ਇਕ ਔਰਤ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਕਿਵੇਂ ਉਸ ਨਾਲ ਅਤੇ ਉਸ ਦੇ ਦਿਵਿਆਂਗ ਪਤੀ, ਜੋ ਤੁਰ ਨਹੀਂ ਸਕਦੇ, ਨਾਲ ਉਡਾਣ ਦੌਰਾਨ ਬਦਸਲੂਕੀ ਕੀਤੀ ਗਈ। ਨਾਲ ਹੀ ਉਸ ਦੇ ਦਿਵਿਆਂਗ ਪਤੀ ਨੂੰ ਜਹਾਜ਼ ਤੋਂ ਹੇਠਾਂ ਉਤਰਨ ਲਈ ਮਜਬੂਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ - ਮੋਦੀ ਸਰਕਾਰ ਦਾ ਵੱਡਾ ਉਪਰਾਲਾ, ਭਾਰਤ ਬ੍ਰਾਂਡ ਦੇ ਤਹਿਤ ਹੁਣ ਲੋਕਾਂ ਨੂੰ ਵੇਚੇ ਜਾਣਗੇ ਸਸਤੇ ਚੌਲ, ਜਾਣੋ ਕੀਮਤ
ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਗਏ ਸੀ ਲਾਸ ਵੇਗਾਸ
ਬ੍ਰਿਟਿਸ਼ ਕੋਲੰਬੀਆ ਦੇ ਇੱਕ 49 ਸਾਲਾ ਹਾਰਡਵੇਅਰ ਸੇਲਜ਼ਮੈਨ ਰੋਡਨੀ ਹਾਜਿਨਸ ਅਤੇ ਉਸਦੀ ਪਤਨੀ ਡੀਨਾ ਹਾਜਿਨਸ ਅਗਸਤ ਵਿੱਚ ਆਪਣੀ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਲਾਸ ਵੇਗਾਸ ਗਏ ਸਨ। ਉੱਥੇ ਉਸ ਨੂੰ ਏਅਰ ਕੈਨੇਡਾ ਦੇ ਜਹਾਜ਼ ਤੋਂ ਹੇਠਾਂ ਉਤਰਨਾ ਪਿਆ। ਇਸ 'ਤੇ ਔਰਤ ਨੇ ਆਪਣੇ ਦਿਵਿਆਂਗ ਪਤੀ ਲਈ ਵ੍ਹੀਲ ਚੇਅਰ ਮੰਗੀ। ਇਸ 'ਤੇ ਸੇਵਾਦਾਰ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਵ੍ਹੀਲ ਚੇਅਰ ਨਹੀਂ ਮਿਲੇਗੀ। ਜੋੜੇ ਨੇ ਪਹਿਲਾਂ ਸੋਚਿਆ ਕਿ ਫਲਾਈਟ ਅਟੈਂਡੈਂਟ ਮਜ਼ਾਕ ਕਰ ਰਿਹਾ ਹੈ ਪਰ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਮਜ਼ਾਕ ਨਹੀਂ ਸੀ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ
ਜੋੜੇ ਦੀ ਕਿਸੇ ਨੇ ਨਹੀਂ ਕੀਤੀ ਮਦਦ
ਦੱਸ ਦੇਈਏ ਕਿ ਉਕਤ ਸ਼ਖ਼ਸ ਨੂੰ ਸਪੈਸਟਿਕ ਸੇਰੇਬ੍ਰਲ ਪਾਲਸੀ ਹੈ, ਜਿਸ ਕਾਰਨ ਉਸ ਨੂੰ ਵ੍ਹੀਲਚੇਅਰ ਦੀ ਜ਼ਰੂਰਤ ਸੀ। ਅਟੈਂਡੈਂਟ ਨੇ ਉਹਨਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਸਨੂੰ ਆਪਣੇ ਆਪ ਜਹਾਜ਼ ਤੋਂ ਉਤਾਰਨਾ ਪਵੇਗਾ। ਜੋੜੇ ਨੇ ਕਿਹਾ ਕਿ ਫਲਾਈਟ ਅਟੈਂਡੈਂਟ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਜਹਾਜ਼ ਦੇ ਸਾਹਮਣੇ ਜਾ ਸਕਦੇ ਹਨ ਅਤੇ ਉਤਰ ਸਕਦੇ ਹਨ। ਇਸ 'ਤੇ ਹਾਜਿਨਸ ਨੇ ਕਿਹਾ, 'ਮੈਂ ਤੁਰ ਨਹੀਂ ਸਕਦਾ। ਮੈਨੂੰ ਵ੍ਹੀਲਚੇਅਰ ਦੀ ਲੋੜ ਪਵੇਗੀ। ਮੈਂ ਆਪਣੇ ਆਪ ਨਹੀਂ ਆ ਸਕਦਾ।' ਅਜਿਹਾ ਕਹਿਣ ਦੇ ਬਾਵਜੂਦ ਉਕਤ ਲੋਕਾਂ ਨੇ ਜੋੜੇ ਦੀ ਕੋਈ ਮਦਦ ਨਹੀਂ ਕੀਤੀ।
ਇਹ ਵੀ ਪੜ੍ਹੋ - ਟਿਕਟ ਬੁੱਕ ਕਰਾਉਣ ਦੇ ਬਾਵਜੂਦ ਮੁਸਾਫਰ ਨੂੰ ਨਹੀਂ ਮਿਲੀ ਬੈਠਣ ਲਈ ਸੀਟ, ਰੇਲਵੇ ਨੂੰ ਹੋਇਆ ਜੁਰਮਾਨਾ
12 ਪੌੜੀਆਂ ਖ਼ੁਦ ਘੜੀਸਦੇ ਹੋਏ ਹੇਠਾਂ ਉਤਰਿਆ ਦਿਵਿਆਂਗ ਵਿਅਕਤੀ
ਅੰਤ ਵਿੱਚ ਹਾਜਿਨਸ ਨੇ ਫ਼ੈਸਲਾ ਕੀਤਾ ਕਿ ਉਹ ਖੁਦ ਜਹਾਜ਼ ਤੋਂ ਉਤਰਨ ਦੀ ਕੋਸ਼ਿਸ਼ ਕਰੇਗਾ। ਉਸ ਨੂੰ ਆਪਣੇ ਉੱਪਰਲੇ ਸਰੀਰ ਦੀ ਤਾਕਤ ਦੀ ਵਰਤੋਂ ਕਰਨ ਅਤੇ ਉਡਾਣ ਦੀਆਂ 12 ਪੌੜੀਆਂ ਖ਼ੁਦ ਘੜੀਸਦੇ ਹੋਏ ਹੇਠਾਂ ਉਤਰਨ ਲਈ ਮਜਬੂਰ ਹੋਣਾ ਪਿਆ। ਇੰਨਾ ਹੀ ਨਹੀਂ ਵਿਅਕਤੀ ਦੀ ਪਤਨੀ ਨੇ ਉਸ ਦੀਆਂ ਲੱਤਾਂ ਫੜੀਆਂ ਹੋਈਆਂ ਸਨ। ਜਿਸ ਤੋਂ ਬਾਅਦ ਉਹ ਬਹੁਤ ਮੁਸ਼ਕਲ ਨਾਲ ਉਡਾਣ ਤੋਂ ਹੇਠਾਂ ਆਇਆ।
ਇਹ ਵੀ ਪੜ੍ਹੋ - ਵਿਗਿਆਨੀਆਂ ਦਾ ਖ਼ਾਸ ਉਪਰਾਲਾ, ਫ਼ਸਲ ਦੀ ਪੈਦਾਵਾਰ ਵਧਾਉਣ ਲਈ ਤਿਆਰ ਕੀਤੀ ‘ਇਲੈਕਟ੍ਰਾਨਿਕ ਮਿੱਟੀ’
ਏਅਰ ਕੈਨੇਡਾ ਨੇ ਬਾਅਦ ਵਿੱਚ ਮੰਗੀ ਹਾਜਿਨਸ ਤੋਂ ਮੁਆਫ਼ੀ
ਔਰਤ ਨੇ ਸੋਸ਼ਲ ਮੀਡੀਆ 'ਤੇ ਇਸ ਸਬੰਧ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਆਪਣੀ ਸਾਰੀ ਤਕਲੀਫ਼ ਦੱਸੀ। ਉਸ ਨੇ ਕਿਹਾ, 'ਇਹ ਸਾਡੇ ਲਈ ਬਹੁਤ ਸ਼ਰਮਨਾਕ ਪਲ ਸੀ। ਹਰ ਕੋਈ ਸਾਡੇ ਵੱਲ ਅਜੀਬ ਨਜ਼ਰ ਨਾਲ ਦੇਖ ਰਿਹਾ ਸੀ। ਹਾਜਿਨਸ ਦੀ ਲੱਤ 'ਤੇ ਸੱਟ ਲੱਗੀ ਸੀ, ਜਦਕਿ ਮੇਰੀ ਪਿੱਠ 'ਤੇ ਸੱਟ ਲੱਗੀ ਸੀ।'' ਉਨ੍ਹਾਂ ਨੇ ਕਿਹਾ ਕਿ ਸੱਟ ਤੋਂ ਜ਼ਿਆਦਾ ਸਾਨੂੰ ਭਾਵਨਾਤਮਕ ਸੱਟ ਲੱਗੀ ਹੈ। ਮੇਰੇ ਪਤੀ ਬਹੁਤ ਚੰਗੇ ਹਨ ਅਤੇ ਉਨ੍ਹਾਂ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਹਾਲਾਂਕਿ, ਏਅਰ ਕੈਨੇਡਾ ਨੇ ਬਾਅਦ ਵਿੱਚ ਹਾਜਿਨਸ ਤੋਂ ਮੁਆਫ਼ੀ ਮੰਗੀ ਅਤੇ ਨਵੰਬਰ ਵਿੱਚ ਸਵੀਕਾਰ ਕੀਤਾ ਕਿ ਉਸਨੇ ਕੈਨੇਡੀਅਨ ਅਪੰਗਤਾ ਨਿਯਮਾਂ ਦੀ ਉਲੰਘਣਾ ਕੀਤੀ ਸੀ।
ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8