ਲੱਖਾਂ ਖ਼ਰਚ ਕੇ ਵੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਅਤੇ ਕੈਨੇਡਾ ਪਹੁੰਚਣਾ ਹੋਇਆ ਮੁਸ਼ਕਲ

Tuesday, Aug 17, 2021 - 10:36 AM (IST)

ਲੱਖਾਂ ਖ਼ਰਚ ਕੇ ਵੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਅਤੇ ਕੈਨੇਡਾ ਪਹੁੰਚਣਾ ਹੋਇਆ ਮੁਸ਼ਕਲ

ਸਿਡਨੀ/ਟੋਰਾਂਟੋ - ਇਸ ਸਾਲ ਜਿਨ੍ਹਾਂ ਵਿਦਿਆਰਥੀਆਂ ਨੇ ਆਸਟ੍ਰੇਲੀਆ ਅਤੇ ਕੈਨੇਡਾ ਵਿਚ ਪੜ੍ਹਨ ਲਈ ਐਡਮਿਸ਼ਨ ਲਈ ਹੈ, ਉਨ੍ਹਾਂ ਲਈ ਹਵਾਈ ਯਾਤਰਾ ’ਤੇ ਲੱਗੀਆਂ ਪਾਬੰਦੀਆਂ ਕਾਰਨ ਆਪਣੇ ਸਿੱਖਿਆ ਸੰਸਥਾਨਾਂ ’ਚ ਪਹੁੰਚਣਾ ਇਕ ਚੁਣੌਤੀ ਬਣ ਗਿਆ ਹੈ। ਕੈਨੇਡਾ ਸਰਕਾਰ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਪਾਬੰਦੀ ਇਸ ਸਾਲ 21 ਸਤੰਬਰ ਤੱਕ ਲਈ ਵਧਾ ਰਹੀ ਹੈ ਅਤੇ ਆਸਟ੍ਰੇਲੀਆ ਦੀ ਸਰਹੱਦ ਪਹਿਲਾਂ ਤੋਂ ਹੀ ਬੰਦ ਚਲ ਰਹੀ ਹੈ। ਉਸਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਜਾਰੀ ਰੱਖਣ ਲਈ ਕਿਹਾ ਹੈ, ਜਿਸ ਨਾਲ ਭਾਰਤੀ ਵਿਦਿਆਰਥੀ ਅੱਧਵੱਟੇ ਲਟਕ ਰਹੇ ਹਨ। ਇਹੋ ਨਹੀਂ ਜੋ ਵਿਦਿਆਰਥੀ ਦੂਸਰੇ ਦੇਸ਼ਾਂ ਰਾਹੀਂ ਆਸਟ੍ਰੇਲੀਆ ਅਤੇ ਕੈਨੇਡਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦੀ ਕਈ ਵਾਰ ਬੁਕਿੰਗ ਤੋਂ ਬਾਅਦ ਵੀ ਟਿਕਟ ਰੱਦ ਹੋ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ 2 ਤੋਂ ਤਿੰਨ ਲੱਖ ਰੁਪਏ ਤੱਕ ਦਾ ਨੁਕਸਾਨ ਵੀ ਚੁੱਕਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਲਈ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ

ਉਡਾਣ ਰੱਦ ਹੋਣ ਤੋਂ ਬਾਅਦ ਕਈ ਕਤਰ ਵਿਚ ਹੋਏ ਕੁਆਰੰਟਾਈਨ
ਇਕ ਮੀਡੀਆ ਰਿਪੋਰਟ ਮੁਤਾਬਕ ਕੁਝ ਵਿਦਿਆਰਥੀ ਦਿੱਲੀ ਤੋਂ ਟੋਰੰਟੋ ਲਈ ਬੜੀ ਮੁਸ਼ਕਲ ਨਾਲ ਉਸ ਉਡਾਣ ਵਿਚ ਟਿਕਟ ਬੁੱਕ ਕਰਵਾ ਸਕੇ ਸਨ, ਜੋ ਦੋਹਾ ਵਿਚ ਰੁੱਕ ਕੇ ਅੱਗੇ ਜਾਂਦੀ ਹੈ। ਪਰ ਬਾਅਦ ਵਿਚ ਨਾ ਸਿਰਫ਼ ਉਨ੍ਹਾਂ ਦੀ ਉਡਾਣ ਰੱਦ ਹੋ ਗਈ, ਸਗੋਂ ਕਤਰ ਨੇ ਵੀ 10 ਦਿਨ ਦੇ ਕੁਆਰੰਟਾਈਨ ਦਾ ਐਲਾਨ ਕਰ ਦਿੱਤਾ। ਕੈਨੇਡਾ ਵਿਚ ਮੈਕੇਨੀਕਲ ਇੰਜੀਨੀਅਰਿੰਗ ਪੜ੍ਹਨ ਦੀ ਯੋਜਨਾ ਬਣਾ ਰਹੇ ਇਕ ਵਿਦਿਆਰਥੀ ਦਾ ਕਹਿਣਾ ਹੈ ਕਿ ਪਿਛਲੇ ਇਕ ਮਹੀਨੇ ਤੋਂ ਉਸਨੂੰ ਹਵਾਈ ਟਿਕਟਾਂ ’ਤੇ 2 ਲੱਖ ਰੁਪਏ ਤੋਂ ਜ਼ਿਆਦਾ ਖ਼ਰਚ ਕਰਨੇ ਪਏ ਪਰ ਦੋ ਵਾਰ ਉਡਾਣ ਰੱਦ ਹੋ ਗਈ। ਹੁਣ ਉਸਦੇ ਕੋਲ ਪ੍ਰਵੇਸ਼ ਨੂੰ ਅਗਲੇ ਸਾਲ ਜਨਵਰੀ ਤੱਕ ਟਾਲਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ, ਕਿਉਂਕਿ ਹੋਰ ਟਿਕਟ ਬੁੱਕ ਕਰਵਾਉਣ ਦਾ ਖ਼ਰਚਾ ਹੁਣ ਉਹ ਨਹੀਂ ਚੁੱਕ ਸਕਦਾ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ: 'ਜ਼ਿੰਦਗੀ' ਲਈ ਹੱਥੀਂ ਸਹੇੜ ਲਈ ਮੌਤ, ਜਹਾਜ਼ ਦੇ ਟਾਇਰਾਂ ਨਾਲ ਲਟਕਦੇ ਹੇਠਾਂ ਡਿੱਗੇ 2 ਲੋਕ, ਵੇਖੋ ਵੀਡੀਓ

21 ਸਤੰਬਰ ਤੱਕ ਹਵਾਈ ਰੋਕ ਲਈ ਨੋਟਮ
ਭਾਰਤੀ ਵਿਦਿਆਰਥੀਆਂ ਨੂੰ ਮਾਲਦੀਵ, ਮੈਕਸੀਕੋ, ਅਲਬਾਨੀਆ ਅਤੇ ਯੂਕ੍ਰੇਨ ਵਰਗੇ ਦੇਸ਼ਾਂ ਤੋਂ ਹੋ ਕੇ ਯਾਤਰਾ ਕਰਨ ਅਤੇ ਆਮ ਨਾਲੋਂ ਤਿੰਨ ਗੁਣਾ ਕਿਰਾਇਆ ਦੇ ਕੇ ਵੀ ਟਿਕਟ ਰੱਦ ਹੋਣ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿਚ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦਾ ਸਰਦੀ ਵਾਲੇ ਸੇਮੇਸਟਰ ਤੱਕ ਪਹੁੰਚਣਾ ਵੀ ਮੁਸ਼ਕਲ ਹੈ। ਦੂਸਰੇ ਪਾਸੇ ਆਸਟ੍ਰੇਲੀਆ ਵਿਚ ਖਾਸ ਤੌਰ ’ਤੇ ਸਟੇਮ (ਵਿਗਿਆਨ, ਤਕਨੀਕ, ਇੰਜੀਨੀਅਰਿੰਗ, ਗਣਿਤ) ਕੋਰਸ ਕਰਨ ਦੋ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀ ਉਥੇ ਦੀਆਂ ਸਰਹੱਦਾਂ ਬੰਦ ਹੋਣ ਕਾਰਨ ਹੁਣ ਅਮਰੀਕਾ ਅਤੇ ਦੂਸਰੇ ਦੇਸ਼ਾਂ ਦੇ ਬਦਲਾਂ ’ਤੇ ਵਿਚਾਰ ਕਰ ਰਹੇ ਹਨ। ਕੋਵਿਡ-19 ਕਾਰਨ ਭਾਰਤ ਤੋਂ ਕੈਨੇਡਾ ਦੀਆਂ ਸਾਰੀਆਂ ਸਿੱਧੀਆਂ ਉਡਾਣਾਂ ’ਤੇ 21 ਸਤੰਬਰ 2021 ਤੱਕ ਰੋਕ ਲਈ ਨੋਟਮ (ਨੋਟਿਸ ਟੂ ਏਅਰਮੈਨ) ਨੂੰ ਅੱਗੇ ਵਧਾ ਰਹੇ ਹਨ।

ਇਹ ਵੀ ਪੜ੍ਹੋ: ਕੰਪਿਊਟਰ ਤੋਂ ਵੀ ਤੇਜ਼ 8 ਸਾਲ ਦਾ ਬੱਚਾ, 5 ਮਿੰਟ ’ਚ ਦੱਸ ਦਿੱਤੇ 195 ਦੇਸ਼ਾਂ ਦੇ ਨਾਂ

ਹੋਟਲ ਅਤੇ ਆਰ. ਟੀ.-ਪੀ. ਸੀ. ਆਰ. ਜਾਂਚ ਦਾ ਖਰਚ ਦੋ ਲੱਖ
ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਉਹ ਵਿਦੇਸ਼ ਪੜ੍ਹਨ ਜਾ ਰਹੇ ਵਿਦਿਆਰਥੀਆਂ ’ਤੇ ਲੱਗੀਆਂ ਹਵਾਈ ਯਾਤਰਾ ਪਾਬੰਦੀਆਂ ਦੇ ਹਟਣ ਦੀ ਉਮੀਦ ਕਰ ਰਿਹਾ ਹੈ। ਉਹ ਕੈਨੇਡਾ ਵਰਗੇ ਦੇਸ਼ਾਂ ਨਾਲ ਇਸ ਮਾਮਲੇ ’ਤੇ ਗੱਲਬਾਤ ਕਰ ਰਿਹਾ ਹੈਹ। ਸਿਰਸ ਹਾਲੀਡੇ ਵਿਚ ਪਾਰਟਨਰ ਸਪਨਾ ਰਾਤੇਰੀਆ ਕਹਿੰਦੀ ਹੈ ਕਿ ਕੈਨੇਡਾ ਜਾਣ ਦੇ ਬਦਲ ਸੀਮਤ ਹਨ ਕਿਉਂਕਿ ਉਥੇ ਸਿੱਧੀਆਂ ਉਡਾਣਾਂ ਨਹੀਂ ਹਨ। ਆਮ ਤੌਰ ’ਤੇ ਲੋਕ ਮਾਲਦੀਵ ਅਤੇ ਮੈਕਸੀਕੋ ਹੋ ਕੇ ਜਾਂਦੇ ਹਨ ਕਿਉਂਕਿ ਕੈਨੇਡਾ ਆਪਣੇ ਇਥੇ ਦਾਖਲੇ ਲਈ ਕਿਸੇ ਤੀਸਰੇ ਦੇਸ਼ ਦੀ ਆਰ. ਟੀ. ਪੀ. ਸੀ. ਆਰ. ਰਿਪੋਰਟ ਮੰਗਦਾ ਹੈ। ਪਰ ਘੱਟ ਉਡਾਣਾਂ ਕਾਰਨ ਮੈਕਸੀਕੋ ਦੀ ਸੀਟ ਮਿਲਣਾ ਮੁਸ਼ਕਲ ਹੈ। ਉਧਰ ਅਗਲੇ 15 ਦਿਨਾਂ ਤੱਕ ਮੈਕਸੀਕੋ ਲਈ ਕੋਈ ਸੀਟ ਮੁਹੱਈਆ ਨਹੀਂ ਹੈ। ਟਿਕਟ ਵੀ ਮਹਿੰਗੀਆਂ ਹਨ। ਮਹਾਮਾਰੀ ਤੋਂ ਪਹਿਲਾਂ ਅਸੀਂ ਕੈਨੇਡਾ ਆਉਣ ਦਾ ਟਿਕਟ ਲਗਭਗ 75,000 ਰੁਪਏ ਵਿਚ ਵੇਚਦੇ ਸੀ। ਹੁਣ ਇਕ ਪਾਸੇ ਦੀ ਟਿਕਟ, ਮਾਲਦੀਵ ਜਾਂ ਮੈਕਸੀਕੋ ਵਿਚ ਦੋ-ਤਿੰਨ ਦਿਨ ਹੋਟਲ ਵਿਚ ਰੁਕਣ ਅਤੇ ਆਰ. ਟੀ.-ਪੀ. ਸੀ. ਆਰ. ਜਾਂਚ ਦਾ ਖਰਚ ਦੋ ਲੱਖ ਰੁਪਏ ਤੱਕ ਆਉਂਦਾ ਹੈ।

ਇਹ ਵੀ ਪੜ੍ਹੋ: ਅਫਗਾਨਿਸਤਾਨ ’ਚ ਫਸੇ 120 ਭਾਰਤੀ ਅਧਿਕਾਰੀਆਂ ਨਾਲ ਹਵਾਈ ਫ਼ੌਜ ਦੇ ਜਹਾਜ਼ ਨੇ ਭਰੀ ਉਡਾਣ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News