ਸ਼੍ਰੀਲੰਕਾ ’ਚ ਡੀਜ਼ਲ ਸੰਕਟ, ਰੋਜ਼ਾਨਾ 4,000 ਟਨ ਡੀਜ਼ਲ ਦੀ ਲੋੜ
Friday, May 06, 2022 - 09:40 AM (IST)
ਕੋਲੰਬੋ (ਯੂ. ਐੱਨ. ਆਈ.)- ਸ਼੍ਰੀਲੰਕਾ ਵਿਚ ਡੀਜ਼ਲ ਦੀ ਸੰਕਟ ਰੋਜ਼ਾਨਾ ਡੂੰਘਾ ਹੁੰਦਾ ਜਾ ਰਿਹਾ ਹੈ। ਸ਼੍ਰੀਲੰਕਾ ਨੂੰ ਰੋਜ਼ਾਨਾ 4,000 ਟਨ ਡੀਜ਼ਲ ਦੀ ਲੋੜ ਹੈ। ਸੂਬੇ ਦੇ ਮਾਲਕੀ ਵਾਲੀ ਸੀਲੋਨ ਪੈਟਰੋਲੀਅਮ ਕਾਰਪ ਮੌਜੂਦਾ ਸਮੇਂ ਵਿਚ ਸਿਰਫ 1,000-1,500 ਟਨ ਰੋਜ਼ਾਨਾ ਜਾਰੀ ਕਰ ਪਾ ਰਿਹਾ ਹੈ। ਰਾਹਤ ਦੀ ਗੱਲ ਇਹ ਹੈ ਕਿ ਦੇਸ਼ ਵਿਚ ਇਸ ਸਮੇਂ ਪੈਟਰੋਲ ਦੀ ਕੋਈ ਕਮੀ ਨਹੀਂ ਹੈ।
ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਟੈਸਟ ਦੇ ਨਾਮ 'ਤੇ ਔਰਤਾਂ ਨਾਲ ਕੀਤਾ ਜਾ ਰਿਹੈ ਜਾਨਵਰਾਂ ਵਰਗਾ ਸਲੂਕ, ਵੇਖੋ ਵੀਡੀਓ
ਇਸੇ ਦਰਮਿਆਨ, 40,000 ਟਨ ਪੈਟਰੋਲ ਨਾਲ ਭਰੇ ਇਕ ਜਹਾਜ਼ ਦਾ ਬੁੱਧਵਾਰ ਰਾਤ ਸ਼੍ਰੀਲੰਕਾ ਵਿਚ ਆਗਮਨ ਹੋਇਆ ਹੈ। ਸ਼੍ਰੀਲੰਕਾ 'ਚ ਡੀਜ਼ਲ ਦੀ ਕਮੀ ਦੀ ਸਮੱਸਿਆ ਫਰਵਰੀ ਤੋਂ ਸ਼ੁਰੂ ਹੋ ਗਈ ਹੈ, ਜਿਸ ਕਾਰਨ ਹਰ ਰੋਜ਼ ਘੰਟਿਆਂ ਬੱਧੀ ਬਿਜਲੀ ਨਹੀਂ ਹੁੰਦੀ ਹੈ। ਵਿੱਤ ਮੰਤਰੀ ਅਲੀ ਸਬਰੀ ਨੇ ਦੱਸਿਆ ਕਿ ਸ਼੍ਰੀਲੰਕਾ ਵਿਚ ਉਪਯੋਗ ਲਾਇਕ ਵਿਦੇਸ਼ੀ ਮੁਦਰਾ ਭੰਡਾਰ ਘਟਕੇ 5 ਕਰੋੜ ਡਾਲਰ ਤੋਂ ਵੀ ਘੱਟ ਰਹਿ ਗਿਆ। ਇਧਰ, ਦ੍ਰਵਿੜ ਮੁਨੇਤੱਰ ਕਸ਼ਗਮ (ਦ੍ਰਮੁੱਕ) ਦੇ ਲੋਕਸਭਾ ਤੇ ਰਾਜਸਭਾ ਸੰਸਦ ਮੈਂਬਰ ਸ਼੍ਰੀਲੰਕਾ ਨੂੰ ਮਨੁੱਖੀ ਮਦਦ ਪ੍ਰਦਾਨ ਕਰਨ ਲਈ ਆਪਣੀ ਇਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਜਨ ਰਾਹਤ ਫੰਡ ਵਿਚ ਦੇਣਗੇ।
ਇਹ ਵੀ ਪੜ੍ਹੋ: ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ, ਮੌਤ ਨੂੰ ਹਰਾ 6 ਦਿਨ ਬਾਅਦ ਮਲਬੇ 'ਚੋਂ ਜ਼ਿੰਦਾ ਨਿਕਲੀ ਮਹਿਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।