ਧਰੁਵੀ ਪਟੇਲ ਨੇ ਜਿੱਤਿਆ ‘ਮਿਸ ਇੰਡੀਆ ਵਰਲਡਵਾਈਡ' ਦਾ ਖ਼ਿਤਾਬ, ਵੇਖੋ ਖੂਬਸੂਰਤ ਤਸਵੀਰਾਂ

Friday, Sep 20, 2024 - 12:35 PM (IST)

ਨਿਊਜਰਸੀ (ਰਾਜ ਗੋਗਨਾ)- ਅਮਰੀਕਾ ਦੇ ਰਾਜ ਨਿਊਜਰਸੀ ਵਿੱਚ ਮਿਸ ਇੰਡੀਆ ਵਰਲਡ ਵਾਈਡ ਦੇ ਹੋਏ ਮੁਕਾਬਲਿਆਂ ਵਿੱਚ ਭਾਰਤੀ ਮੂਲ ਦੀ ਧਰੁਵੀ ਪਟੇਲ ਜੇਂਤੂ ਰਹੀ। ਜੋ ਅਮਰੀਕਾ ਤੋਂ ਕੰਪਿਊਟਰ ਸੂਚਨਾ ਪ੍ਰਣਾਲੀ ਦੀ ਇੱਕ ਵਿਦਿਆਰਥਣ ਹੈ।ਇਹ ਭਾਰਤ ਤੋ ਬਾਹਰ ਸਭ ਤੋ ਲੰਬੇ ਸਮੇਂ ਤੱਕ ਚੱਲਣ ਵਾਲੀ ਪ੍ਰਤੀਯੋਗਤਾ ਹੈ। ਵਰਲਡਵਾਈਡ ਜਿੱਤਣਾ ਇੱਕ ਬਹੁਤ ਮਾਣਮੱਤਾ ਸਨਮਾਨ ਹੈ।ਹਾਲ ਹੀ ਵਿੱਚ ‘ਮਿਸ ਇੰਡੀਆ ਵਰਲਡਵਾਈਡ ਦਾ ਮੁਕਾਬਲਾ ਨਿਊਜਰਸੀ  ਵਿੱਚ ਹੋਇਆ। ਜਿਸ ਵਿੱਚ ਧਰੁਵੀ ਪਟੇਲ ਨੇ ਮਿਸ ਇੰਡੀਆ ਵਰਲਡ ਵਾਈਡ-2024 ਦਾ ਖ਼ਿਤਾਬ ਜਿੱਤਿਆ।ਉਸ ਨੇ ਇਹ ਖ਼ਿਤਾਬ ਜਿੱਤ ਕੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਬਾਲੀਵੁੱਡ ਅਦਾਕਾਰਾ ਅਤੇ ਯੂਨੀਸੇਫ ਦੀ ਰਾਜਦੂਤ ਬਣਨ ਦੀ ਇੱਛਾ ਰੱਖਦੀ ਹੈ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਮਿਲ ਗਈ ਬੁਢਾਪਾ ਰੋਕਣ ਦੀ ਦਵਾਈ ! ਮਾਹਰਾਂ ਨੇ ਕੀਤਾ ਵੱਡਾ ਖੁਲਾਸਾ

PunjabKesari

PunjabKesari

ਨਿਊਜਰਸੀ ਸੂਬੇ ਦੇ ਸ਼ਹਿਰ ਐਡੀਸਨ ਵਿੱਚ ਤਾਜ ਪਹਿਨਣ ਤੋਂ ਬਾਅਦ ਧਰੁਵੀ ਨੇ ਕਿਹਾ... "ਮਿਸ ਇੰਡੀਆ ਵਰਲਡ ਵਾਈਡ ਦਾ ਖਿਤਾਬ ਪ੍ਰਾਪਤ ਕਰਨਾ ਮੇਰੇ ਲਈ ਇੱਕ ਬਹੁਤ ਵੱਡਾ ਤੇ ਸ਼ਾਨਦਾਰ ਸਨਮਾਨ ਹੈ। ਇਸ ਨੇ ਮੈਨੂੰ ਕੀਮਤ ਦੀ ਭਾਵਨਾ ਅਤੇ ਇੱਕ ਮੌਕਾ ਪ੍ਰਦਾਨ ਕੀਤਾ ਹੈ।ਅਤੇ ਇਹ ਦੁਨੀਆ ਭਰ ਦੇ ਹੋਰਾਂ ਲਈ ਇੱਕ ਪ੍ਰੇਰਨਾ ਸਰੋਤ ਹੈ।ਇਸੇ ਮੁਕਾਬਲੇ ਵਿੱਚ ਸੂਰੀਨਾਮ ਦੀ ਲੀਜ਼ਾ ਅਬਦੋਏਲਹਾਕ ਫਸਟ ਰਨਰ-ਅੱਪ ਅਤੇ ਨੀਦਰਲੈਂਡ ਦੀ ਮਾਲਵਿਕਾ ਸ਼ਰਮਾ ਦੂਜੀ ਰਨਰ-ਅੱਪ ਬਣੀ। ਇਸ ਤੋਂ ਇਲਾਵਾ ਮਿਸਿਜ਼ ਵਰਗ ਵਿੱਚ ਤ੍ਰਿਨੀਦਾਦ ਦੀ ਸੁਆਨ ਮੌਤੇਟ ਜੇਤੂ ਰਹੀ। ਸਨੇਹਾ ਨੰਬਰਦਾਰ ਪਹਿਲੇ ਅਤੇ ਪਵਨਦੀਪ ਕੌਰ ਯੂ.ਕੇ. ਦੂਜੀ ਰਨਰਅੱਪ  'ਤੇ ਰਹੀ।ਗੁਆਡੇਲੂਪ ਦੀ ਸੀਏਰਾ ਸੁਰੇਟ ਨੇ ਕਿਸ਼ੋਰ ਵਰਗ ਵਿੱਚ ਮਿਸ ਟੀਨ ਇੰਡੀਆ ਵਰਲਡਵਾਈਡ ਦਾ ਤਾਜ ਜਿੱਤਿਆ। ਨੀਦਰਲੈਂਡ ਦੀ ਸ਼੍ਰੇਆ ਸਿੰਘ ਪਹਿਲੀ ਰਨਰ-ਅੱਪ ਅਤੇ ਸੂਰੀਨਾਮ ਦੀ ਸ਼ਰਧਾ ਟੇਡਜੋ ਦੂਜੀ ਰਨਰ-ਅੱਪ ਬਣੀ।ਇਹ ਸੁੰਦਰਤਾ ਮੁਕਾਬਲੇ ਨਿਊਯਾਰਕ ਵਿਚ ਸਥਿੱਤ  ਫੈਸਟੀਵਲ ਕਮੇਟੀ ਦੁਆਰਾ ਆਯੋਜਿਤ ਕੀਤੇ ਜਾਂਦੇ ਹਨ ਅਤੇ ਭਾਰਤੀ-ਅਮਰੀਕੀ ਨੀਲਮ ਅਤੇ ਧਰਮਾਤਮਾ ਸਰਨ ਦੀ ਅਗਵਾਈ ਹੇਠ ਕਰਵਾਏ ਜਾਂਦੇ ਹਨ।ਇਸ ਸਾਲ ਇਹ 31ਵਾਂ ਸੁੰਦਰਤਾ ਮੁਕਾਬਲਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News