ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ Aura ਟੂਰ ਦੌਰਾਨ ਮਨਾਇਆ ਪ੍ਰਕਾਸ਼ ਪੁਰਬ, ਦੇਗ ਬਣਾ ਕੀਤੀ ਅਰਦਾਸ

Thursday, Nov 06, 2025 - 09:02 AM (IST)

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ Aura ਟੂਰ ਦੌਰਾਨ ਮਨਾਇਆ ਪ੍ਰਕਾਸ਼ ਪੁਰਬ, ਦੇਗ ਬਣਾ ਕੀਤੀ ਅਰਦਾਸ

ਵੈੱਬ ਡੈਸਕ : ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵਿਦੇਸ਼ ਦੀ ਧਰਤੀ 'ਤੇ ਬੜੇ ਪਿਆਰ ਅਤੇ ਉਤਸ਼ਾਹ ਨਾਲ ਮਨਾਇਆ। ਦਿਲਜੀਤ ਦੋਸਾਂਝ ਨੇ ਅਮਰੀਕਾ ਵਿਚ Aura ਟੂਰ ਦੇ ਦੌਰਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਪ੍ਰਸਾਦ ਦੀ ਦੇਗ ਬਣਾਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਪੜ੍ਹੋ ਇਹ ਵੀ : ਪੁਲਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 15 IPS ਤੇ 62 HPS ਅਧਿਕਾਰੀਆਂ ਦੇ ਤਬਾਦਲੇ

PunjabKesari

ਇਸ ਮੌਕੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਨਾਲ-ਨਾਲ ਉਹਨਾਂ ਦੀ ਸਾਰੀ ਟੀਮ ਮੌਕੇ 'ਤੇ ਮੌਜੂਦ ਸੀ। ਅਰਦਾਸ ਤੋਂ ਬਾਅਦ ਸਾਰਿਆਂ ਨੂੰ ਦੇਗ ਦਿੱਤੀ।

 

 
 
 
 
 
 
 
 
 
 
 
 
 
 
 
 

A post shared by DILJIT DOSANJH (@diljitdosanjh)

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਪ੍ਰਕਾਸ਼ ਪੁਰਬ ਮਨਾਉਣ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀ ਹੈ। ਸ਼ੇਅਰ ਕੀਤੀ ਗਈ ਵੀਡੀਓ ਵਿਚ ਉਹਨਾਂ ਨੇ ਆਪਣੇ ਸ਼ੋਅ ਦੌਰਾਨ ਲੋਕਾਂ ਨੂੰ ਕਿਹਾ ਕਿ ਪਰਮਾਤਮਾ ਇਕ ਹੈ, ਅਸੀਂ ਸਾਰੇ ਇਕ ਹਾਂ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ। 

ਪੜ੍ਹੋ ਇਹ ਵੀ : ਰੂਹ ਕੰਬਾਊ ਹਾਦਸਾ, ਰੇਲਵੇ ਸਟੇਸ਼ਨ 'ਤੇ ਲਾਸ਼ਾਂ ਦੇ ਉੱਡੇ ਚਿਥੜੇ, ਪਿਆ ਚੀਕ-ਚਿਹਾੜਾ

PunjabKesari


author

rajwinder kaur

Content Editor

Related News