ਕਾਰ ''ਤੇ ਡਿੱਗਿਆ 70 ਟਨ ਵਜ਼ਨੀ ਗਾਰਡਰ, ਇਕੋ ਪਰਿਵਾਰ ਦੇ 5 ਜੀਆਂ ਦੀ ਦਰਦਨਾਕ ਮੌਤ

Thursday, Aug 18, 2022 - 06:26 PM (IST)

ਕਾਰ ''ਤੇ ਡਿੱਗਿਆ 70 ਟਨ ਵਜ਼ਨੀ ਗਾਰਡਰ, ਇਕੋ ਪਰਿਵਾਰ ਦੇ 5 ਜੀਆਂ ਦੀ ਦਰਦਨਾਕ ਮੌਤ

ਢਾਕਾ (ਏਜੰਸੀ)- ਬੰਗਲਾਦੇਸ਼ ਪੁਲਸ ਨੇ ਸੜਕ ਹਾਦਸੇ ਵਿਚ 5 ਕਾਰ ਸਵਾਰਾਂ ਦੀ ਮੌਤ ਦੇ ਮਾਮਲੇ ਵਿਚ ਇਕ ਚੀਨੀ ਠੇਕੇਦਾਰ ਅਤੇ ਕਰੇਨ ਆਪਰੇਟਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਹਾਦਸੇ ਵਿਚ 2 ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।  ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਨੂੰ ਉੱਤਰਾ ਇਲਾਕੇ ਦੇ ਜਸੀਮੁਦੀਨ ਰੋਡ 'ਤੇ ਉਸ ਸਮੇਂ ਵਾਪਰਿਆ, ਜਦੋਂ ਬੱਸ ਰੈਪਿਡ ਟਰਾਂਜ਼ਿਟ (ਬੀਆਰਟੀ)-3 ਐਲੀਵੇਟਿਡ ਐਕਸਪ੍ਰੈੱਸ ਵੇਅ ਦਾ ਨਿਰਮਾਣ ਕੰਮ ਚੱਲ ਰਿਹਾ ਸੀ। ਉਸ ਦੌਰਾਨ 70 ਟਨ ਵਜ਼ਨੀ ਵੱਡੇ ਗਾਰਡਰ ਨੂੰ ਕਿਸੇ ਖਾਸ ਜਗ੍ਹਾ 'ਤੇ ਲਿਜਾਂਦੇ ਸਮੇਂ ਕਰੇਨ ਬੇਕਾਬੂ ਹੋ ਗਈ ਅਤੇ ਗਾਰਡਰ ਇਕ ਕਾਰ 'ਤੇ ਡਿੱਗ ਗਿਆ ਅਤੇ ਉਸ 'ਚ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਹੈਰਾਨੀਜਨਕ! ਮਨੁੱਖ ਦੇ ਸੰਪਰਕ 'ਚ ਆਉਣ ਨਾਲ ਕੁੱਤੇ ਨੂੰ ਹੋਇਆ 'ਮੰਕੀਪਾਕਸ', WHO ਨੇ ਦਿੱਤੀ ਇਹ ਸਲਾਹ

PunjabKesari

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਠੇਕੇਦਾਰ ਨੇ ਇਸ ਕੰਮ ਬਾਰੇ ਟਰੈਫਿਕ ਪ੍ਰਬੰਧਕਾਂ ਨੂੰ ਵੀ ਸੂਚਿਤ ਨਹੀਂ ਕੀਤਾ ਸੀ। ਚਾਈਨਾ ਗੇਜ਼ੌਬਾ (ਗਰੁੱਪ) ਕਾਰਪੋਰੇਸ਼ਨ (ਸੀਜੀਜੀਸੀ) ਇਸ ਪ੍ਰੋਜੈਕਟ ਦਾ ਠੇਕੇਦਾਰ ਹੈ। ਕੰਪਨੀ ਦੇ ਖ਼ਿਲਾਫ਼ ਲਾਪਰਵਾਹੀ ਨਾਲ ਮੌਤ ਅਤੇ ਦੂਜਿਆਂ ਦੀ ਜਾਨ ਅਤੇ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਚਾਈਨਾ ਗੇਜ਼ੌਬਾ ਗਰੁੱਪ ਕੰਪਨੀ ਲਿਮਟਿਡ (ਸੀਜੀਜੀਸੀ) ਦੀ ‘ਲਾਪਰਵਾਹੀ’ ਦਾ ਸਬੂਤ ਮਿਲਿਆ ਹੈ। ਏ.ਬੀ.ਐੱਮ. ਬੰਗਲਾਦੇਸ਼ ਦੇ ਰੋਡ ਟਰਾਂਸਪੋਰਟ ਅਤੇ ਹਾਈਵੇਅ ਡਿਵੀਜ਼ਨ ਦੇ ਸਕੱਤਰ ਅਮੀਨ ਉੱਲਾ ਨੂਰੀ ਨੇ ਕਿਹਾ ਕਿ ਅੰਤਿਮ ਰਿਪੋਰਟ ਮਿਲਣ ਤੋਂ ਬਾਅਦ ਚੀਨੀ ਕੰਪਨੀ ਨੂੰ ਜੁਰਮਾਨਾ, ਇਕਰਾਰਨਾਮਾ ਖ਼ਤਮ ਕਰਨ ਅਤੇ ਬਲੈਕਲਿਸਟ ਕੀਤਾ ਜਾ ਸਕਦਾ ਹੈ ਤਾਂ ਜੋ ਉਹ ਬੰਗਲਾਦੇਸ਼ ਵਿੱਚ ਕੋਈ ਕੰਮ ਨਾ ਕਰ ਸਕਣ। ਅੰਤਿਮ ਰਿਪੋਰਟ ਵੀਰਵਾਰ ਯਾਨੀ ਅੱਜ ਆਉਣ ਦੀ ਸੰਭਾਵਨਾ ਹੈ। ਸ਼ੁਰੂਆਤੀ ਜਾਂਚ ਮੁਤਾਬਕ ਚੀਨੀ ਕੰਪਨੀ ਨੇ ਸੁਰੱਖਿਆ ਦੇ ਸਾਰੇ ਨਿਯਮਾਂ ਦੀ ਅਣਦੇਖੀ ਕੀਤੀ। ਕਰੇਨ ਨੇ ਬਿਨਾਂ ਕਿਸੇ ਸੁਰੱਖਿਆ ਉਪਾਅ ਦੇ ਗਰਡਰ ਨੂੰ ਆਪਣੀ ਜਗ੍ਹਾ ਤੋਂ ਹਿਲਾ ਦਿੱਤਾ। 

ਇਹ ਵੀ ਪੜ੍ਹੋ: ਅਲਜੀਰੀਆ ਦੇ ਜੰਗਲਾਂ 'ਚ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ, ਲਪੇਟ 'ਚ ਆਈ ਯਾਤਰੀ ਬੱਸ (ਵੀਡੀਓ)

PunjabKesari


author

cherry

Content Editor

Related News