ਢਾਕਾ ਦੀ ਅਦਾਲਤ ਨੇ ਸਾਬਕਾ PM ਖ਼ਾਲਿਦਾ ਜ਼ਿਆ ਖ਼ਿਲਾਫ਼ 2015 ਦਾ ਮੁਕੱਦਮਾ ਕੀਤਾ ਖ਼ਤਮ

Friday, Oct 25, 2024 - 06:37 PM (IST)

ਢਾਕਾ ਦੀ ਅਦਾਲਤ ਨੇ ਸਾਬਕਾ PM ਖ਼ਾਲਿਦਾ ਜ਼ਿਆ ਖ਼ਿਲਾਫ਼ 2015 ਦਾ ਮੁਕੱਦਮਾ ਕੀਤਾ ਖ਼ਤਮ

ਢਾਕਾ (ਭਾਸ਼ਾ)- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੀ ਇਕ ਅਦਾਲਤ ਨੇ 2015 ਵਿਚ 42 ਲੋਕਾਂ ਦੀ ਮੌਤ ਦੇ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਅਤੇ ਤਿੰਨ ਹੋਰਾਂ ਖਿਲਾਫ ਦਰਜ ਕੀਤੇ ਗਏ ਕੇਸ ਨੂੰ ਰੱਦ ਕਰ ਦਿੱਤਾ ਹੈ। ਜ਼ਿਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਵੱਲੋਂ ਸੱਦੇ ਗਏ ਦੇਸ਼ ਵਿਆਪੀ ਬੰਦ ਦੌਰਾਨ ਹੋਈ ਹਿੰਸਾ ਵਿੱਚ 42 ਲੋਕ ਮਾਰੇ ਗਏ ਸਨ। ਸਰਕਾਰੀ ਸਮਾਚਾਰ ਏਜੰਸੀ 'ਬੰਗਲਾਦੇਸ਼ ਸੰਬਾਦ ਸੰਘ' ਦੀ ਖਬਰ ਮੁਤਾਬਕ ਢਾਕਾ ਦੇ ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਜ਼ਿਆਦੁਰ ਰਹਿਮਾਨ ਨੇ ਇਸ ਸਬੰਧ 'ਚ ਪੁਲਸ ਵਲੋਂ ਪੇਸ਼ ਕੀਤੀ ਗਈ ਰਿਪੋਰਟ ਨੂੰ ਸਵੀਕਾਰ ਕਰਦੇ ਹੋਏ ਵੀਰਵਾਰ ਨੂੰ ਇਹ ਹੁਕਮ ਦਿੱਤਾ।

ਇਹ ਵੀ ਪੜ੍ਹੋ: ਕੈਨੇਡਾ ਨੇ ਅੱਤਵਾਦੀਆਂ ਦੀ ਹਵਾਲਗੀ ਸਬੰਧੀ ਸਿਰਫ਼ 5 ਬੇਨਤੀਆਂ ਦਾ ਹੱਲ ਕੀਤਾ: ਭਾਰਤੀ ਡਿਪਲੋਮੈਟ

ਖਬਰਾਂ ਅਨੁਸਾਰ ਤਿੰਨ ਹੋਰ ਦੋਸ਼ੀ ਬੀ.ਐਨ.ਪੀ. ਦੀ ਸਥਾਈ ਕਮੇਟੀ ਦੇ ਮੈਂਬਰ ਰਫੀਕੁਲ ਇਸਲਾਮ ਮੀਆ, ਢਾਕਾ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਇਮਾਜ਼ੂਦੀਨ ਅਹਿਮਦ ਅਤੇ ਬੀ.ਐਨ.ਪੀ. ਦੇ ਸਾਬਕਾ ਸਲਾਹਕਾਰ ਸ਼ਮਸੀਰ ਮੋਬਿਨ ਚੌਧਰੀ ਖ਼ਿਲਾਫ਼ ਦਰਜ ਕੇਸ ਵੀ ਖਾਰਜ ਕਰ ਦਿੱਤੇ ਗਏ ਹਨ। ਜਨਨੇਤਰੀ ਪ੍ਰੀਸ਼ਦ ਦੇ ਪ੍ਰਧਾਨ ਏਬੀ ਸਿੱਦੀਕੀ ਦੀ ਸ਼ਿਕਾਇਤ ਦੇ ਬਾਅਦ ਢਾਕਾ ਮੈਟਰੋਪੋਲੀਟਨ ਮੈਜਿਸਟ੍ਰੇਟ ਨੇ 2 ਫਰਵਰੀ 2015 ਨੂੰ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ। ਬਾਅਦ ਵਿੱਚ ਅਦਾਲਤ ਨੇ ਗੁਲਸ਼ਨ ਥਾਣੇ ਨੂੰ ਇਸ ਮਾਮਲੇ ਵਿੱਚ ਰਿਪੋਰਟ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਜਾਂਚ ਅਧਿਕਾਰੀ ਨੇ ਪਿਛਲੇ ਮਹੀਨੇ 21 ਤਾਰੀਖ਼ ਨੂੰ ਦਾਇਰ ਰਿਪੋਰਟ ਵਿੱਚ ਕਿਹਾ ਕਿ ਮੁਲਜ਼ਮਾਂ ’ਤੇ ਲੱਗੇ ਦੋਸ਼ ਸਹੀ ਸਾਬਤ ਨਹੀਂ ਹੋਏ। 

ਇਹ ਵੀ ਪੜ੍ਹੋ: ਕੈਨੇਡਾ ਦੀ PR ਲਈ ਲੰਬੀ ਹੋਵੇਗੀ ਉਡੀਕ! ਅਗਲੇ 3 ਸਾਲਾਂ 'ਚ ਇੰਨੇ ਹੀ ਲੋਕਾਂ ਨੂੰ ਮਿਲੇਗਾ ਸਥਾਈ ਨਿਵਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News