ਹਿਰਾਸਤ 'ਚ ਲਈ ਗਈ ਮਸ਼ਹੂਰ ਅਦਾਕਾਰਾ, ਲੱਗੇ ਇਹ ਦੋਸ਼
Friday, Feb 07, 2025 - 11:31 AM (IST)
![ਹਿਰਾਸਤ 'ਚ ਲਈ ਗਈ ਮਸ਼ਹੂਰ ਅਦਾਕਾਰਾ, ਲੱਗੇ ਇਹ ਦੋਸ਼](https://static.jagbani.com/multimedia/2025_2image_11_30_572906134meher.jpg)
ਢਾਕਾ (ਏਜੰਸ)- ਬੰਗਲਾਦੇਸ਼ੀ ਅਦਾਕਾਰਾ ਮੇਹਰ ਅਫਰੋਜ਼ ਸ਼ਾਓਂ ਨੂੰ ਬੰਗਲਾਦੇਸ਼ ਪੁਲਸ ਦੀ ਜਾਸੂਸ ਸ਼ਾਖਾ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਹਿਰਾਸਤ ਵਿਚ ਲਏ ਜਾਣ ਦੀ ਇਹ ਘਟਨਾ ਵੀਰਵਾਰ ਨੂੰ ਹੋਈ, ਜਿਸ ਵਿੱਚ ਵਧੀਕ ਕਮਿਸ਼ਨਰ ਰੇਜ਼ਾਉਲ ਕਰੀਮ ਮੌਲਿਕ ਨੇ ਕਿਹਾ ਕਿ ਸ਼ਾਓਂ ਨੂੰ ਕੁਝ ਜਾਣਕਾਰੀ ਮਿਲਣ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਨੇ ਇਸ ਸਬੰਧੀ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਢਾਕਾ ਟ੍ਰਿਬਿਊਨ ਦੀ ਇੱਕ ਰਿਪੋਰਟ ਦੇ ਅਨੁਸਾਰ, ਉਨ੍ਹਾਂ 'ਤੇ 'ਰਾਜ ਵਿਰੁੱਧ ਸਾਜ਼ਿਸ਼ ਰਚਣ', ਭਾਵ ਕਥਿਤ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਸਸਤੇ ਹੋਣਗੇ ਲੋਨ, RBI ਨੇ 5 ਸਾਲਾਂ ਬਾਅਦ ਰੈਪੋ ਰੇਟ 'ਚ 0.25 ਫੀਸਦੀ ਦੀ ਕੀਤੀ ਕਟੌਤੀ,ਘਟੇਗੀ EMI
ਪ੍ਰਸਿੱਧ ਅਦਾਕਾਰਾ, ਨਿਰਦੇਸ਼ਕ, ਡਾਂਸਰ ਅਤੇ ਪਲੇਬੈਕ ਗਾਇਕਾ ਸ਼ਾਓਂ ਫੇਸਬੁੱਕ 'ਤੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੀ ਆਲੋਚਨਾ ਕਰਦੀ ਰਹੀ ਹੈ। ਬੰਗਲਾਦੇਸ਼ ਵਿਚ ਕਈ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਅਤੇ ਭੰਨਤੋੜ ਦੀ ਘਟਨਾਵਾਂ ਦੇ ਵਿਚਕਾਰ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਹੈ। ਸ਼ਾਓਂ ਨੇ ਫਿਲਮ "ਕ੍ਰਿਹਨੋਪੋਖੋ" (2016) ਵਿੱਚ ਆਪਣੇ ਪ੍ਰਦਰਸ਼ਨ ਲਈ ਸਰਵੋਤਮ ਮਹਿਲਾ ਪਲੇਬੈਕ ਗਾਇਕਾ ਲਈ ਬੰਗਲਾਦੇਸ਼ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ ਸੀ। ਉਹ ਮਰਹੂਮ ਪ੍ਰਸਿੱਧ ਲੇਖਕ ਅਤੇ ਨਿਰਦੇਸ਼ਕ ਹੁਮਾਯੂੰ ਅਹਿਮਦ ਦੀ ਪਤਨੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8