ਅਮਰੀਕਾ ’ਚ ਡਿਪਟੀ ਸ਼ੈਰਿਫ ਦਾ ਗੋਲ਼ੀ ਮਾਰ ਕੇ ਕਤਲ

Monday, Dec 26, 2022 - 05:33 AM (IST)

ਅਮਰੀਕਾ ’ਚ ਡਿਪਟੀ ਸ਼ੈਰਿਫ ਦਾ ਗੋਲ਼ੀ ਮਾਰ ਕੇ ਕਤਲ

ਸ਼ਾਲੀਮਾਰ (ਅਮਰੀਕਾ) (ਏ. ਪੀ.)-ਕ੍ਰਿਸਮਸ ਦੀ ਸ਼ਾਮ ਨੂੰ ਫਲੋਰਿਡਾ ਦੇ ਪੈਨਹੈਂਡਲ ’ਚ ਵਾਰੰਟ ਦੀ ਤਾਮੀਲ ਕਰਵਾਉਣ ਦੌਰਾਨ ਇਕ ਵਿਅਕਤੀ ਨੇ ਡਿਪਟੀ ਸ਼ੈਰਿਫ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਟਿਮੋਥੀ ਪ੍ਰਾਈਸ-ਵਿਲੀਅਮਜ਼ ’ਤੇ ਸ਼ਨੀਵਾਰ ਨੂੰ ਫੋਰਟ ਵਾਲਟਨ ਬੀਚ ’ਤੇ ਡਿਪਟੀ ਸ਼ੈਰਿਫ ਕਾਰਪੋਰਲ ਰੇ ਹੈਮਿਲਟਨ ਦਾ ਕਤਲ ਕਰਨ ਦਾ ਦੋਸ਼ ਲਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : CM ਭਗਵੰਤ ਮਾਨ ਪਹੁੰਚੇ ਦਿੱਲੀ, ‘ਵੀਰ ਬਾਲ ਦਿਵਸ’ ਮੌਕੇ ਇਤਿਹਾਸਕ ਪ੍ਰੋਗਰਾਮ ’ਚ ਕਰਨਗੇ ਸ਼ਿਰਕਤ

ਓਕਾਲੂਸਾ ਕਾਊਂਟੀ ਸ਼ੈਰਿਫ ਦੇ ਦਫ਼ਤਰ ਨੇ ਇਕ ਬਿਆਨ ’ਚ ਕਿਹਾ ਕਿ ਪ੍ਰਾਈਸ-ਵਿਲੀਅਮਜ਼ ਨੇ ਹੈਮਿਲਟਨ ’ਤੇ ਘਰ ਦੇ ਅੰਦਰੋਂ ਗੋਲ਼ੀਬਾਰੀ ਕੀਤੀ, ਜਦੋਂ ਉਹ ਘਰੇਲੂ ਹਿੰਸਾ ਦੇ ਇਕ ਕੇਸ ’ਚ ਵਾਰੰਟ ਦੀ ਤਾਮੀਲ ਕਰਨ ਗਿਆ ਸੀ। ਹੈਮਿਲਟਨ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਸਿੱਖ ਜਗਤ ‘ਵੀਰ ਬਾਲ ਦਿਵਸ’ ਨਹੀਂ, ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਮਨਾਵੇ : ਐਡਵੋਕੇਟ ਧਾਮੀ


author

Manoj

Content Editor

Related News