UK : 24 ਘੰਟੇ ‘ਚ 117 ਮੌਤਾਂ, ਬਰਤਾਨਵੀ ਅੰਬੈਸੀ ਦੇ ਡਿਪਟੀ ਹੈੱਡ ਦੀ ਵੀ ਮੌਤ

Friday, Mar 27, 2020 - 12:02 AM (IST)

UK : 24 ਘੰਟੇ ‘ਚ 117 ਮੌਤਾਂ, ਬਰਤਾਨਵੀ ਅੰਬੈਸੀ ਦੇ ਡਿਪਟੀ ਹੈੱਡ ਦੀ ਵੀ ਮੌਤ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ): ਬੁਡਾਪੈਸਟ (ਹੰਗਰੀ) ਸਥਿਤ ਬਰਤਾਨਵੀ ਅੰਬੈਸੀ ਦੇ ਡਿਪਟੀ ਹੈੱਡ ਆਫ਼ ਮਿਸ਼ਨ 37 ਸਾਲਾ ਸਟੀਵਨ ਡਿਕ ਦੀ ਮੌਤ ਹੋਣ ਦਾ ਸਮਾਚਾਰ ਹੈ। ਜ਼ਿਕਰਯੋਗ ਹੈ ਕਿ ਸਟੀਵਨ ਦਾ ਟੈਸਟ ਕੁਝ ਦਿਨ ਪਹਿਲਾਂ ਪਾਜ਼ੀਟਿਵ ਆਇਆ ਸੀ। 

ਬਰਤਾਨੀਆ ਦੇ ਹੰਗਰੀ ਵਿਚ ਰਾਜਦੂਤ ਲੀਅਨ ਲਿੰਡਜੇ ਨੇ ਸਟੀਵਨ ਦੀ ਮੌਤ ਨੂੰ ਬਹੁਤ ਵੱਡਾ ਘਾਟਾ ਦੱਸਦਿਆ ਕਿਹਾ ਕਿ ਉਸ ਨੌਜਵਾਨ ਦੇ ਦਿਲ ਵਿਚ ਦੇਸ਼ ਪ੍ਰਤੀ ਬਹੁਤ ਵੱਡੇ ਸੁਪਨੇ ਸਨ ਪਰ ਇਸ ਮਹਾਮਾਰੀ ਨੇ ਇੱਕ ਲਿਆਕਤਮੰਦ ਨੌਜਵਾਨ ਖੋਹ ਲਿਆ ਹੈ। ਸਟੀਵਨ ਨੇ ਡਿਪਟੀ ਹੈੱਡ ਵਜੋਂ ਆਪਣਾ ਕੰਮਕਾਜ ਦਸੰਬਰ 2019 ਵਿਚ ਹੀ ਸੰਭਾਲਿਆ ਸੀ।

ਉੱਥੇ ਹੀ, ਯੂ. ਕੇ. ਦੀ ਗੱਲ ਕਰੀਏ ਤਾਂ ਇੱਥੇ ਮੌਤਾਂ ਦੀ ਗਿਣਤੀ 24 ਘੰਟਿਆਂ ਵਿਚ 117 ਹੋਰ ਵਧ ਗਈ ਹੈ ਅਤੇ 578 ‘ਤੇ ਪੁੱਜ ਗਈ ਹੈ। ਯੂ. ਕੇ. ਹੁਣ ਪੂਰਾ ਲਾਕਡਾਊਨ ਹੈ। ਲੋਕਾਂ ਨੂੰ ਬਹੁਤ ਜ਼ਰੂਰੀ ਹੋਣ ‘ਤੇ ਹੀ ਘਰੋਂ ਨਿਕਲਣ ਦੀ ਜ਼ਰੂਰਤ ਹੈ।


author

Sanjeev

Content Editor

Related News