ਮਹਾਮਾਰੀ ਦੇ ਵਿਚਾਲੇ ਮਾਂ ਬਣੀਆਂ ਔਰਤਾਂ 'ਚ ਵਧ ਸਕਦੈ ਡਿਪ੍ਰੈਸ਼ਨ, ਚਿੰਤਾ

2020-06-20T20:06:39.277

ਟੋਰਾਂਟੋ (ਭਾਸ਼ਾ): ਕੋਵਿਡ-19 ਮਹਾਮਾਰੀ ਨੇ ਹਾਲ ਦੇ ਸਮੇਂ ਵਿਚ ਮਾਂ ਬਣੀਆਂ ਔਰਤਾਂ ਦੇ ਡਿਪ੍ਰੈਸ਼ਨ ਵਿਚ ਜਾਣ ਤੇ ਉਨ੍ਹਾਂ ਵਿਚ ਚਿੰਤਾ ਤੇ ਡਰ ਨੂੰ ਵਧਾ ਦਿੱਤਾ ਹੈ। ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ ਮੁਤਾਬਕ ਹਰੇਕ 7 ਵਿਚੋਂ ਇਕ ਔਰਤ ਲੇਬਰ ਪੇਨ ਤੋਂ ਠੀਕ ਪਹਿਲਾਂ ਤੇ ਇਸ ਤੋਂ ਤੁਰੰਤ ਬਾਅਦ ਦੇ ਸਮੇਂ ਵਿਚ ਮਾਨਸਿਕ ਰੋਗ ਦੇ ਲੱਛਣਾਂ ਦਾ ਸਾਹਮਣਾ ਕਰ ਰਹੀ ਹੈ।ਫਰੰਟੀਅਰਸ ਇਨ ਗਲੋਬਲ ਵੂਮਨ ਹੈਲਥ ਜਨਰਲ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਹਾਲ ਹੀ ਵਿਚ ਮਾਂ ਬਣੀਆਂ ਔਰਤਾਂ ਵਿਚ ਮਹਾਮਾਰੀ ਦੌਰਾਨ ਡਿਪ੍ਰੈਸ਼ਨ, ਚਿੰਤਾ ਤੇ ਡਰ ਦੀ ਭਾਵਨਾ ਵਧੀ

ਹੈ। ਕੈਨੇਡਾ ਸਥਿਤ ਅਲਬਰਟਾ ਯੂਨੀਵਰਸਿਟੀ ਤੋਂ ਇਸ ਅਧਿਐਨ ਦੀ ਸਹਿ-ਲੇਖਿਕਾ ਮੇਰਜੀ ਡਾਵੇਨਪੋਰਟ ਨੇ ਕਿਹਾ ਕਿ ਵਾਇਰਸ ਦੇ ਪ੍ਰਸਾਰ ਨੂੰ ਘਟਾਉਣ ਦੇ ਲਈ ਜ਼ਰੂਰੀ ਸਮਾਜਿਕ ਦੂਰੀ ਤੇ ਇਕਾਂਤਵਾਸ ਵਿਚ ਰਹਿਣ ਦਾ ਪ੍ਰਭਾਵ ਸਾਡੇ ਵਿਚੋਂ ਕਿਸੇ ਦੇ ਵੀ ਸਰੀਰਕ ਤੇ ਮਾਨਸਿਕ ਸਿਹਤ 'ਤੇ ਪੈ ਸਕਦਾ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਹਾਲ ਹੀ ਵਿਚ ਮਾਂ ਬਣੀਆਂ ਔਰਤਾਂ ਵਿਚ ਇਹ ਤਣਾਅ ਮਾੜੇ ਅਸਰ ਦੇ ਨਾਲ ਆ ਰਿਹਾ ਹੈ।

ਇਹ ਅਧਿਐਨ 900 ਔਰਤਾਂ 'ਤੇ ਕੀਤਾ ਗਿਆ, ਜਿਨ੍ਹਾਂ ਵਿਚੋਂ 520 ਗਰਭਵਤੀ ਸਨ ਤੇ ਉਨ੍ਹਾਂ ਵਿਚੋਂ 380 ਨੇ ਪਿਛਲੇ ਸਾਲ ਆਪਣੇ ਬੱਚੇ ਨੂੰ ਜਨਮ ਦਿੱਤਾ ਸੀ। ਉਨ੍ਹਾਂ ਤੋਂ ਮਹਾਮਾਰੀ ਦੇ ਪਹਿਲਾਂ ਉਨ੍ਹਾਂ ਵਿਚ ਡਿਪ੍ਰੈਸ਼ਨ ਤੇ ਚਿੰਤਾ ਜਾਂ ਡਰ ਦੀ ਭਾਵਨਾ ਬਾਰੇ ਵਿਚ ਪੁੱਛਿਆ ਗਿਆ ਸੀ। ਵਿਗਿਆਨੀਆਂ ਮੁਤਾਬਕ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਵਿਚ 29 ਫੀਸਦੀ ਔਰਤਾਂ ਨੇ ਹਲਕੀ ਤੋਂ ਮੱਧਮ ਪੱਧਰ ਦੀ ਚਿੰਤਾ, ਡਰ ਦੀ ਭਾਵਨਾ ਮਹਿਸੂਸ ਕੀਤੀ ਸੀ ਜਦਕਿ 15 ਫੀਸਦੀ ਨੇ ਡਿਪ੍ਰੈਸ਼ਨ ਦੇ ਲੱਛਣ ਮਹਿਸੂਸ ਕੀਤੇ ਸਨ। ਅਧਿਐਨ ਮੁਤਾਬਕ ਮਹਾਮਾਰੀ ਦੌਰਾਨ 72 ਫੀਸਦੀ ਔਰਤਾਂ ਨੇ ਚਿੰਤਾ ਤੇ ਡਰ ਦੀ ਭਾਵਨਾ ਮਹਿਸੂਸ ਕੀਤੀ ਜਦਕਿ 41 ਫੀਸਦੀ ਨੇ ਡਿਪ੍ਰੈਸ਼ਨ ਦਾ ਸਾਹਮਣਾ ਕੀਤਾ। ਵਿਗਿਆਨੀਆਂ ਨੇ ਔਰਤਾਂ ਤੋਂ ਇਹ ਵੀ ਪੁੱਛਿਆ ਕਿ ਕੀ ਲਾਕਡਾਊਨ ਵਿਚ ਉਨ੍ਹਾਂ ਦੀਆਂ ਕਸਰਤ ਦੀਆਂ ਆਦਤਾਂ ਵਿਚ ਵੀ ਬਦਲਾਅ ਆਇਆ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸੀਮਿਤ ਮਾਤਰਾ ਵਿਚ ਸਰੀਰਕ ਗਤੀਵਿਧੀਆਂ ਇਨ੍ਹਾਂ ਲੱਛਣਾ ਨੂੰ ਵਧਾ ਸਕਦੀ ਹੈ।


Baljit Singh

Content Editor

Related News