ਡੇਨਮਾਰਕ ’ਚ ਐਸਟਰਾਜੇਨੇਕਾ ਦਾ ਟੀਕਾ ਲਗਵਾਉਣ ਵਾਲੇ ਵਿਅਕਤੀ ਦੀ ਮੌਤ

Sunday, Mar 21, 2021 - 10:09 AM (IST)

ਡੇਨਮਾਰਕ ’ਚ ਐਸਟਰਾਜੇਨੇਕਾ ਦਾ ਟੀਕਾ ਲਗਵਾਉਣ ਵਾਲੇ ਵਿਅਕਤੀ ਦੀ ਮੌਤ

ਰੂਸ(ਵਾਰਤਾ) : ਡੇਨਮਾਰਕ ਵਿਚ ਐਸਟਰਾਜੇਨੇਕਾ ਦਾ ਕੋਵਿਡ-19 ਟੀਕਾ ਲਗਵਾਉਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਹੈ। ਰਾਸ਼ਟਰੀ ਮੀਡੀਆ ਨੇ ਸ਼ਨੀਵਾਰ ਨੂੰ ਇਹ ਰਿਪੋਰਟ ਦਿੱਤੀ ਹੈ। ਐਸਟਰਾਜੇਨੇਕਾ ਬਲੇਡੇਟ ਅਖ਼ਬਾਰ ਮੁਤਾਬਕ ਰਾਜਧਾਨੀ ਖੇਤਰ ਵਿਚ 2 ਨਗਰਪਾਲਿਕਾ ਕਰਮਚਾਰੀਆਂ ਨੂੰ ਟੀਕਾਕਰਨ ਦੇ ਬਾਅਦ ਖ਼ੂਨ ਦੇ ਥੱਕੇ ਬਣਨ ਦੇ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਵਿਚੋਂ 1 ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਚੀਨ ਦੀ ਵੈਕਸੀਨ ਲੈਣ ਤੋਂ ਬਾਅਦ ਪਾਕਿ PM ਇਮਰਾਨ ਖਾਨ ਨੂੰ ਹੋਇਆ ਕੋਰੋਨਾ

ਇਸ ਤੋਂ ਪਹਿਲਾਂ ਇਸੇ ਮਹੀਨੇ ਵਿਚ ਦੇਸ਼ ਵਿਚ ਐਸਟਰਾਜੇਨੇਕਾ ਦਾ ਟੀਕਾ ਲਗਾਉਣ ਦੇ ਬਾਅਦ ਇਕ 60 ਸਾਲਾ ਮਹਿਲਾ ਦੀ 14 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਮੌਤ ਹੋ ਗਈ ਸੀ। ਦੇਸ਼ ਵਿਚ ਹੁਣ ਤੱਕ 2 ਲੋਕਾਂ ਦੀ ਟੀਕਾਕਰਨ ਨਾਲ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਵੈਕਸੀਨ ਦੇ ਇਸਤੇਮਾਲ ’ਤੇ ਰੋਕ ਲਗਾ ਦਿੱਤੀ ਗਈ ਹੈ। ਵੀਰਵਾਰ ਨੂੰ ਯੂਰਪੀ ਮੈਡੀਸਿਨ ਏਜੰਸੀ ਨੇ ਕਿਹਾ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਟੀਕੇ ਨਾਲ ਖ਼ੂਨ ਦੇ ਥੱਕੇ ਬਣਨ ਦਾ ਖ਼ਤਰਾ ਹੈ। ਡੇਨਮਾਰਕ ਨੇ ਕਿਹਾ ਕਿ ਦੇਸ਼ ਵਿਚ ਅਗਲੇ ਹਫ਼ਤੇ ਤੱਕ ਟੀਕਾਕਰਨ ’ਤੇ ਰੋਕ ਰਹੇਗੀ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਹਿੰਦੂ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ


author

cherry

Content Editor

Related News