ਕੈਨੇਡੀਅਨ ਹਿੰਦੂ ਜੱਥੇਬੰਦੀਆਂ ਵੱਲੋਂ ਟੋਰਾਂਟੋ ਯੂਨੀਵਰਸਿਟੀ ਦੇ ਅੱਗੇ ਮੁਜ਼ਾਹਰਾ

Sunday, Sep 05, 2021 - 10:24 AM (IST)

ਕੈਨੇਡੀਅਨ ਹਿੰਦੂ ਜੱਥੇਬੰਦੀਆਂ ਵੱਲੋਂ ਟੋਰਾਂਟੋ ਯੂਨੀਵਰਸਿਟੀ ਦੇ ਅੱਗੇ ਮੁਜ਼ਾਹਰਾ

ਨਿਊਯਾਰਕ/ਟੋਰਾਂਟੋ (ਰਾਜ ਗੋਗਨਾ): ਅੱਜ ਕੈਨੇਡਾ ਦੀਆਂ ਹਿੰਦੂ ਜੱਥੇਬੰਦੀਆਂ ਵੱਲੋਂ ਹਿੰਦੂ ਫੋਰਮ ਕੈਨੇਡਾ ਦੇ ਸੱਦੇ 'ਤੇ ਕੈਨੇਡਾ ਦੀ ਮੰਨੀ ਪ੍ਰਮੰਨੀ ਟੋਰਾਂਟੋ ਯੂਨੀਵਰਸਿਟੀ ਦੇ ਅੱਗੇ ਭਾਰੀ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਵਿਚ ਟੋਰਾਂਟੋ ਯੂਨੀਵਰਸਿਟੀ ਨੂੰ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਨਾ ਖੇਡਣ ਲਈ ਕਿਹਾ ਗਿਆ ਹੈ। ਇਹ ਵਿਰੋਧ 'ਡਿਸਮੈਂਟਲਿੰਗ ਗਲੋਬਲ ਹਿੰਦੂਤਵ' (Dismantling Global Hindutva) ਆਨਲਾਈਨ ਕਾਨਫਰੰਸ ਨੂੰ ਟੋਰਾਂਟੋ ਯੂਨੀਵਰਸਿਟੀ ਵੱਲੋ ਪੂਰੀ ਹਿਮਾਇਤ ਦੇਣ ਕਾਰਨ ਕੀਤਾ ਗਿਆ ਹੈ। 

ਡਿਸਮੈਂਟਲਿੰਗ ਗਲੋਬਲ ਹਿੰਦੂਤਵ ਇੱਕ ਆਨਲਾਈਨ ਕਾਨਫਰੰਸ ਹੈ ਜੋ 10-12 ਸਤੰਬਰ ਤੱਕ ਆਨਲਾਈਨ ਹੋਵੇਗੀ ਜਿਸ ਨੂੰ ਦੁਨੀਆ ਭਰ ਦੇ ਬੁਧੀਜੀਵੀ ਅਤੇ ਕਲਾਕਾਰ ਵੀ ਸੰਬੋਧਨ ਕਰਨਗੇ। ਇਸ ਕਾਨਫਰੰਸ ਨੂੰ ਨਾਰਥ ਅਮਰੀਕਾ ਦੀਆਂ 45 ਤੋਂ ਵੱਧ ਯੂਨੀਵਰਸਿਟੀਆਂ ਦੀ ਹਿਮਾਇਤ ਵੀ ਮਿਲੀ ਹੈ। ਜਿਸ ਵਿੱਚ ਟੋਰਾਂਟੋ ਯੂਨੀਵਰਸਿਟੀ ਵੀ ਸ਼ਾਮਿਲ ਹੈ।ਇਸ ਕਾਨਫਰੰਸ ਨੂੰ ਹਿੰਦੂਆ 'ਤੇ ਹਮਲਾ ਕਰਾਰ ਦਿੰਦਿਆ ਕੈਨੇਡੀਅਨ ਹਿੰਦੂ ਜੱਥੇਬੰਦੀਆ ਨੇ ਇਸਦਾ ਸਖ਼ਤ ਵਿਰੋਧ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਵਲੋਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ 'ਚ 17 ਦਸੰਬਰ ਤੱਕ ਵਾਧਾ

ਜੱਥੇਬੰਦੀਆਂ ਦੇ ਮੁੱਖ ਬੁਲਾਰਿਆਂ ਨੇ ਇਹ ਵੀ ਕਿਹਾ ਹੈ ਕਿ ਟੋਰਾਂਟੋ ਯੂਨੀਵਰਸਿਟੀ ਕੈਨੇਡੀਅਨ ਟੈਕਸਪੇਅਰ ਡਾਲਰਾਂ ਨੂੰ ਹਿੰਦੂਆ ਦੇ ਖ਼ਿਲਾਫ਼ ਵਰਤ ਰਹੀ ਹੈ।ਹਿੰਦੂ ਫੋਰਮ ਕੈਨੇਡਾ ਨੇ ਦੱਸਿਆ ਹੈ ਕਿ ਕੈਨੇਡੀਅਨ ਹਿੰਦੂ ਇਹੋ ਜਿਹੀਆਂ ਕਾਨਫਰੰਸਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਮੁਜ਼ਾਹਰਾਕਾਰੀ ਹੱਥਾਂ ਵਿੱਚ ਤਖ਼ਤੀਆਂ ਲੈਕੇ ਟੋਰਾਂਟੋ ਯੂਨੀਵਰਸਿਟੀ ਦੇ ਬਾਹਰ ਇੱਕਠੇ ਹੋਏ ਸਨ। 


author

Vandana

Content Editor

Related News