ਆਸਟ੍ਰੇਲੀਆ ’ਚ ਟੀਕਾਕਰਨ ਦੀ ਰਫਤਾਰ ਵਧਾਉਣ ਲਈ ‘ਵੈਕਸੀਨ ਲਾਟਰੀ’ ਸ਼ੁਰੂ ਕਰਨ ਦੀ ਉੱਠੀ ਮੰਗ

Tuesday, Jul 27, 2021 - 09:13 PM (IST)

ਆਸਟ੍ਰੇਲੀਆ ’ਚ ਟੀਕਾਕਰਨ ਦੀ ਰਫਤਾਰ ਵਧਾਉਣ ਲਈ ‘ਵੈਕਸੀਨ ਲਾਟਰੀ’ ਸ਼ੁਰੂ ਕਰਨ ਦੀ ਉੱਠੀ ਮੰਗ

ਆਸਟ੍ਰੇਲੀਆ/ਮੈਲਬੋਰਨ (ਮਨਦੀਪ ਸਿੰਘ ਸੈਣੀ)-ਲੋਕਾਂ ਨੂੰ ਕੋਵਿਡ-19 ਵਿਰੁੱਧ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਲਈ ਲਾਟਰੀ ਸਕੀਮ ਸ਼ੁਰੂ ਕਰਨ ਦੀ ਮੰਗ ਉੱਠ ਰਹੀ ਹੈ । ਗ੍ਰੈਟਨ ਇੰਸਟੀਚਿਊਟ ਦੇ  ਡਾ. ਸਟੀਫਨ ਡਕੇਟ ਵੱਲੋਂ ਸੁਝਾਏ ਗਏ ਪ੍ਰਸਤਾਵ ਰਾਹੀਂ ਟੀਕਾ ਲਗਵਾਉਣ ਦੀ ਪ੍ਰਕਿਰਿਆ ’ਚ ਸ਼ਾਮਲ ਲੋਕਾਂ ਲਈ 10 ਮਿਲੀਅਨ ਡਾਲਰ ਦੀ ਕੁੱਲ ਇਨਾਮੀ ਰਾਸ਼ੀ ’ਚੋਂ ਚੁਣੇ ਗਏ 10 ਲੋਕਾਂ ਨੂੰ ਪ੍ਰਤੀ ਮਿਲੀਅਨ ਡਾਲਰ ਦੇ ਇਨਾਮ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਮੁਤਾਬਕ ਇਹ ਸਕੀਮ ਨਵੰਬਰ ਮਹੀਨੇ ਦੀ ਸ਼ੁਰੂਆਤ ਤੋਂ ਕ੍ਰਿਸਮਸ ਤੱਕ ਹਰ ਹਫ਼ਤੇ ਚੱਲਣੀ ਚਾਹੀਦੀ ਹੈ ਤਾਂ ਜੋ ਵੱਧ ਤੋਂ ਵੱਧ ਆਸਟ੍ਰੇਲੀਆਈ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਸਕੇ।

ਇਹ ਵੀ ਪੜ੍ਹੋ : ਜਰਮਨੀ : ਕੈਮੀਕਲ ਕੰਪਲੈਕਸ ’ਚ ਜ਼ਬਰਦਸਤ ਧਮਾਕਾ, 16 ਲੋਕ ਜ਼ਖ਼ਮੀ ਤੇ 5 ਲਾਪਤਾ

ਅਕਤੂਬਰ ਤੱਕ ਆਸਟਰੇਲੀਆ ਕੋਲ ਵੱਡੀ ਗਿਣਤੀ ’ਚ ਟੀਕੇ ਉਪਲੱਬਧ ਹੋਣਗੇ ਤੇ ਹਰ ਵਿਅਕਤੀ ਟੀਕਾ ਲਗਵਾਉਣ ਦੇ ਯੋਗ ਹੋਵੇਗਾ । ਇਹ ਸਕੀਮ ਉਨ੍ਹਾਂ ਨੂੰ ਜਲਦ ਟੀਕੇ ਲਗਵਾਉਣ ਲਈ ਉਤਸ਼ਾਹਿਤ ਕਰੇਗੀ ਤੇ ਇਸ ’ਚ ਉਹ ਲੋਕ ਵੀ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਨੇ ਪਹਿਲਾਂ ਇਹ ਵੈਕਸੀਨ ਲਗਵਾ ਲਈ ਹੈ। ਗ੍ਰਹਿ ਮਾਮਲਿਆਂ ਬਾਰੇ ਮੰਤਰੀ ਪੀਟਰ ਡੱਟਨ ਨੇ ਵੀ ਇਸ ਲਾਟਰੀ ਸਕੀਮ ਦਾ ਸਮਰਥਨ ਕੀਤਾ ਹੈ । ਡੱਟਨ ਨੇ ਕਿਹਾ ਕਿ ਮੈਂ ਟੀਕਾਕਰਨ ਕਰਵਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਲੀ ਕਿਸੇ ਵੀ ਚੀਜ਼ ਦੇ ਹੱਕ ’ਚ ਹਾਂ। ਹੁਣ ਤਕ ਆਸਟ੍ਰੇਲੀਆ ’ਚ ਗਿਆਰਾਂ ਮਿਲੀਅਨ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਲਗਵਾਈਆਂ ਜਾ ਚੁੱਕੀਆਂ ਹਨ । ਅਮਰੀਕਾ ਸਮੇਤ ਕਈ ਮੁਲਕਾਂ ਨੇ ਆਪਣੇ ਨਾਗਰਿਕਾਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਲਈ ਕਈ ਦਿਲਚਸਪ ਸਕੀਮਾਂ ਸ਼ੁਰੂ ਕੀਤੀਆਂ, ਜਿਸ ਨਾਲ ਟੀਕਾਕਰਨ ਦਰ ’ਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ।


author

Manoj

Content Editor

Related News