ਨੇਪਾਲ ''ਚ ਕੋਵਿਡ ਮਾਮਲਿਆਂ ''ਚ ਕਮੀ, ਕੀਤੀ ਗਈ ਸਕੂਲ ਖੋਲ੍ਹਣ ਦੀ ਮੰਗ

Sunday, Feb 06, 2022 - 06:17 PM (IST)

ਨੇਪਾਲ ''ਚ ਕੋਵਿਡ ਮਾਮਲਿਆਂ ''ਚ ਕਮੀ, ਕੀਤੀ ਗਈ ਸਕੂਲ ਖੋਲ੍ਹਣ ਦੀ ਮੰਗ

ਕਾਠਮੰਡੂ (ਭਾਸ਼ਾ) ਨੇਪਾਲ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਕਮੀ ਆਉਣ ਦੇ ਪਿਛਲੇ ਕੁਝ ਹਫ਼ਤਿਆਂ ਤੋਂ ਬੰਦ ਸਕੂਲਾਂ ਵਿਚ ਸਧਾਰਨ ਤੌਰ 'ਤੇ ਕਲਾਸਾਂ ਸ਼ੁਰੂ ਕਰਨ ਦੀ ਮੰਗ ਐਤਵਾਰ ਨੂੰ ਕੀਤੀ ਗਈ। ਅਧਿਆਪਕਾਂ ਦਾ ਕਹਿਣਾ ਹੈ ਕਿ ਆਨਲਾਈਨ ਸਿੱਖਿਆ ਹਿਮਾਲਿਆ ਰਾਸ਼ਟਰ ਦੇ ਸ਼ਹਿਰੀ ਹਿੱਸੇ ਵਿਚ ਰਹਿਣ ਵਾਲਿਆਂ ਨੂੰ ਹੀ ਉਪਲਬਧ ਹੈ ਅਤੇ ਸਕੂਲ ਬੰਦ ਰਹਿਣ ਕਾਰਨ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਸਿੱਖਿਆ ਪ੍ਰਭਾਵਿਤ ਹੋ ਰਹੀ ਹੈ। ਕੋਰੋਨਾ ਵਾਇਰਸ ਦੇ ਸਧਾਰਨ ਅਤੇ ਓਮੀਕਰੋਨ ਰੂਪ ਨਾਲ ਇਨਫੈਕਸ਼ਨ ਦੇ ਮਾਮਲੇ ਪਿਛਲੇ ਕੁਝ ਹਫ਼ਤਿਆਂ ਵਿਚ ਆਪਣੇ ਸਿਖਰ 'ਤੇ ਸਨ ਪਰ ਪਿਛਲੇ ਕੁਝ ਦਿਨਾਂ ਵਿਚ ਉਹਨਾਂ ਵਿਚ ਕਮੀ ਆਈ ਹੈ। 

ਪ੍ਰਾਈਵੇਟ ਅਤੇ ਬੋਰਡਿੰਗ ਸਕੂਲ ਓਰਗੇਨਾਈਜੇਸ਼ਨ ਨੇਪਾਲ ਦੇ ਪ੍ਰਧਾਨ ਟੀਕਾ ਰਾਮ ਪੁਰੀ ਨੇ ਕਿਹਾ ਕਿ ਅਸੀਂ ਸਕੂਲ ਖੋਲ੍ਹਣ ਲਈ ਤਿਆਰ ਹਾਂ, ਵਿਦਿਆਰਥੀ ਵਾਪਸ ਆਉਣ ਲਈ ਤਿਆਰ ਹਨ, ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਤਿਆਰ ਹਨ ਅਤੇ ਕੋਵਿਡ ਦੇ ਮਾਮਲਿਆਂ ਵਿਚ ਵੀ ਕਮੀ ਆਈ ਹੈ। ਅਜਿਹੇ ਵਿਚ ਸਰਕਾਰ ਕੋਲ ਸਕੂਲਾਂ 'ਤੇ ਪਾਬੰਦੀ ਲਗਾਉਣ ਦਾ ਕੋਈ ਕਾਰਨ ਨਹੀਂ ਹੈ। ਪੁਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਕੂਲ ਅਗਲੇ ਹਫ਼ਤੇ ਖੋਲ੍ਹ ਦਿੱਤੇ ਜਾਣ। ਹਾਈ ਸਕੂਲ ਵਿਚ ਵਿਗਿਆਨ ਦੀ ਅਧਿਆਪਿਕਾ ਸੰਗੀਨਾ ਗੋਮਜਾ ਦਾ ਕਹਿਣਾ ਹੈ ਕਿ ਸਿੱਖਿਆ ਦਾ ਪੱਧਰ ਡਿੱਗ ਰਿਹਾ ਹੈ ਅਤੇ ਸਿੱਖਿਆ ਨੂੰ ਲੈਕੇ ਵਿਦਿਆਰਥੀਆਂ ਦਾ ਵਿਚਾਰ ਬਦਲ ਰਿਹਾ ਹੈ ਕਿਉਂਕਿ ਸਕੂਲ ਵਾਰ-ਵਾਰ ਲੰਬੇ ਸਮੇਂ ਲਈ ਬੰਦ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਸਕੂਲਾਂ ਨੂੰ ਪਿਛਲੇ 2 ਸਾਲ ਵਿਚ ਮੁਸ਼ਕਲ ਨਾਲ ਹੀ ਕੋਈ ਸਿੱਖਿਆ ਮਿਲੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਰੂਸ ਦਾ ਦਾਅਵਾ, ਅਮਰੀਕਾ ਤੋਂ 28 ਹੋਰ ਰੂਸੀ ਡਿਪਲੋਮੈਟਾਂ ਨੂੰ ਛੱਡਣਾ ਹੋਵੇਗਾ ਦੇਸ਼ 

ਨੇਪਾਲ ਵਿਚ ਵਿਦਿਆਰਥੀਆਂ ਨੇ ਐਤਵਾਰ ਨੂੰ  ਬਸੰਤ ਪੰਚਮੀ ਮੌਕੇ ਵਿਦਿਆ ਦੀ ਦੇਵੀ ਸਰਸਵਤੀ ਦੀ ਪੂਜਾ ਕੀਤੀ ਅਤੇ ਮੰਦਰਾਂ ਵਿਚ ਦੇਵੀ ਦੇ ਦਰਸ਼ਨ ਕੀਤੇ। ਹਿੰਦੂ ਪੰਚਾਂਗ ਮੁਤਾਬਕ ਬਸੰਤ ਪੰਚਮੀ ਦੇ ਬਾਅਦ ਬਸੰਤ ਰੁੱਤ ਦੀ ਸ਼ੁਰੂਆਤ ਹੁੰਦੀ ਹੈ। 12ਵੀਂ ਜਮਾਤ ਦੀ ਵਿਦਿਆਰਥਣ ਰੂਬਿਤਾ ਕਾਰਕੀ ਨੇ ਕਿਹਾ ਕਿ ਸਕੂਲ ਜਲਦੀ ਖੋਲ੍ਹੇ ਜਾਣੇ ਚਾਹੀਦੇ ਹਨ ਕਿਉਂਕਿ ਸਾਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਜਿਵੇਂ ਇੰਟਰਨੈੱਟ ਸੇਵਾ ਬੰਦ ਹੋਣਾ, ਬਿਜਲੀ ਜਾਣਾ, ਘਰ ਵਿਚ ਸ਼ੋਰ, ਇਸ ਨਾਲ ਪੜ੍ਹਾਈ ਠੀਕ ਨਾਲ ਨਹੀਂ ਹੋ ਪਾਉਂਦੀ। ਉਸ ਦਾ ਕਹਿਣਾ ਹੈ ਕਿ ਸਕੂਲ ਖੋਲ੍ਹਣ ਦੀ ਲੋੜ ਹੈ ਪਰ ਮਾਸਕ ਲਗਾਉਣਾ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨਾ ਲਾਜ਼ਮੀ ਹੋਣਾ ਚਾਹੀਦੀ ਹੈ।ਨੇਪਾਲ ਵਿਚ ਹੁਣ ਤੱਕ 52 ਫੀਸਦੀ ਆਬਾਦੀ ਦਾ ਟੀਕਾਕਰਨ ਹੋਇਆ ਹੈ। ਇਸ ਵਿਚ 12 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚੇ, ਬਾਲਗ ਅਤੇ ਬਜ਼ੁਰਗ ਸਾਰੇ ਸ਼ਾਮਲ ਹਨ।


author

Vandana

Content Editor

Related News