Omicron ਅਤੇ Delta ਤੋਂ ਬਾਅਦ ਆਇਆ ਕੋਰੋਨਾ ਦਾ ਨਵਾਂ ਵੇਰੀਐਂਟ Deltacron, ਇਸ ਦੇਸ਼ 'ਚ ਮਿਲੇ ਮਾਮਲੇ

Saturday, Feb 19, 2022 - 02:47 PM (IST)

Omicron ਅਤੇ Delta ਤੋਂ ਬਾਅਦ ਆਇਆ ਕੋਰੋਨਾ ਦਾ ਨਵਾਂ ਵੇਰੀਐਂਟ Deltacron, ਇਸ ਦੇਸ਼ 'ਚ ਮਿਲੇ ਮਾਮਲੇ

ਲੰਡਨ: ਡੈਲਟਾ ਅਤੇ ਓਮੀਕਰੇਨ ਤੋਂ ਬਾਅਦ ਹੁਣ ਨਵਾਂ ਵੇਰੀਐਂਟ ਡੈਲਟਾਕ੍ਰੋਨ (Deltacron) ਆ ਗਿਆ ਹੈ। ਇਹ ਡੈਲਟਾ ਅਤੇ ਓਮੀਕਰੋਨ ਤੋਂ ਮਿਲ ਕੇ ਬਣਿਆ ਇਕ ਹਾਈਬ੍ਰਿਡ ਸਟ੍ਰੇਨ ਹੈ। ਬ੍ਰਿਟੇਨ ਤੋਂ ਡੈਲਟਾਕ੍ਰੋਨ ਦੇ ਕੁਝ ਮਾਮਲੇ ਸਾਹਮਣੇ ਆਏ ਹਨ, ਜਿਸ ਨੇ ਇਕ ਵਾਰ ਫਿਰ ਸਿਹਤ ਮਾਹਿਰਾਂ ਅਤੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਹਾਲਾਂਕਿ ਬ੍ਰਿਟੇਨ ਦੀ ਹੈਲਥ ਸਕਿਓਰਿਟੀ ਏਜੰਸੀ (UKHSA) ਦਾ ਕਹਿਣਾ ਹੈ ਕਿ ਉਹ ਫਿਲਹਾਲ ਇਸ ਬਾਰੇ ਚਿੰਤਤ ਨਹੀਂ ਹਨ, ਕਿਉਂਕਿ ਇਸ ਦੇ ਮਾਮਲੇ ਘੱਟ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ ਪੁਲਸ ਨੇ 100 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ UKHSA ਦੇ ਮਾਹਿਰਾਂ ਨੂੰ ਇਹ ਵੀ ਨਹੀਂ ਪਤਾ ਕਿ ਕੋਰੋਨਾ ਦਾ ਇਹ ਨਵਾਂ ਰੂਪ ਕਿੰਨਾ ਛੂਤਕਾਰੀ ਜਾਂ ਗੰਭੀਰ ਹੈ। ਇਸ ਤੋਂ ਇਲਾਵਾ ਇਸ ਦੇ ਲੱਛਣ ਕੀ ਹਨ ਅਤੇ ਵੈਕਸੀਨ ਇਸ ਦੇ ਖ਼ਿਲਾਫ਼ ਕਿੰਨੀ ਕਾਰਗਰ ਹੈ, ਇਸ ਬਾਰੇ ਵੀ ਨਹੀਂ ਪਤਾ ਹੈ। ਹਾਲਾਂਕਿ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਪ੍ਰੋਫੈਸਰ ਪਾਲ ਹੰਟਰ ਨੇ ਡੇਲੀ ਮੇਲ ਦੇ ਹਵਾਲੇ ਨਾਲ ਕਿਹਾ ਕਿ ਇਸ ਨਾਲ ਬਹੁਤ ਜ਼ਿਆਦਾ ਖ਼ਤਰਾ ਪੈਦਾ ਨਹੀਂ ਹੋਣਾ ਚਾਹੀਦਾ, ਕਿਉਂਕਿ ਯੂਕੇ ਵਿਚ ਡੈਲਟਾ ਅਤੇ ਓਮੀਕਰੋਨ ਦੇ ਵਿਰੁੱਧ ਐਂਟੀਬਾਡੀਜ਼ ਮੌਜੂਦ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ ਕਾਲਜ ਬੰਦ ਹੋਣ ਕਾਰਨ ਪ੍ਰਭਾਵਿਤ ਭਾਰਤੀ ਵਿਦਿਆਰਥੀਆਂ ਲਈ ਜਾਰੀ ਹੋਈ ਐਡਵਾਈਜ਼ਰੀ

ਮਾਹਿਰਾਂ ਦੇ ਅਨੁਸਾਰ, ਇਹ ਇਕ ਸੁਪਰ-ਮਿਊਟੈਂਟ ਵਾਇਰਸ ਹੈ, ਜਿਸ ਦਾ ਵਿਗਿਆਨਕ ਨਾਮ BA.1 + B.1.617.2 ਹੈ। ਮਾਹਿਰਾਂ ਨੇ ਕਿਹਾ ਹੈ ਕਿ ਡੈਲਟਾ ਅਤੇ ਓਮੀਕਰੋਨ ਤੋਂ ਬਣਿਆ ਇਹ ਇਕ ਹਾਈਬ੍ਰਿਡ ਸਟ੍ਰੇਨ ਹੈ, ਜਿਸ ਦੀ ਖੋਜ ਸਾਈਪ੍ਰਸ ਵਿਚ ਪਿਛਲੇ ਮਹੀਨੇ ਖੋਜਕਰਤਾਵਾਂ ਨੇ ਕੀਤੀ ਸੀ। ਉਸ ਸਮੇਂ ਵਿਗਿਆਨੀਆਂ ਨੇ ਇਸ ਨੂੰ ਲੈਬ ਦੀ ਤਕਨੀਕੀ ਗਲਤੀ ਮੰਨਿਆ ਸੀ ਪਰ ਹੁਣ ਬ੍ਰਿਟੇਨ ਵਿਚ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ: ਬ੍ਰਿਟਿਸ਼ ਅਫ਼ਸਰ ਨੇ ਭਾਰਤੀ ਨੌਜਵਾਨ ਨਾਲ ਕਰਵਾਇਆ ਵਿਆਹ, ਕਿਹਾ- ਸੋਚਿਆ ਨਹੀਂ ਸੀ ਕਿ ਪਿਆਰ ਹੋ ਜਾਵੇਗਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News