‘ਆਪ’ ਦੀ ਜਿੱਤ ਦੇ ਜਸ਼ਨਾਂ ‘ਚ ਵਿਦੇਸ਼ਾਂ ਵਿਚ ਵੀ ਵੱਜੇ ਢੋਲ

Thursday, Feb 13, 2020 - 03:32 PM (IST)

‘ਆਪ’ ਦੀ ਜਿੱਤ ਦੇ ਜਸ਼ਨਾਂ ‘ਚ ਵਿਦੇਸ਼ਾਂ ਵਿਚ ਵੀ ਵੱਜੇ ਢੋਲ

ਮਿਲਾਨ, (ਸਾਬੀ ਚੀਨੀਆ)- ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ ਨਾਲ ਪ੍ਰਵਾਸੀ ਭਾਰਤੀਆਂ ਦੇ ਚਿਹਰਿਆਂ ‘ਤੇ ਖੁਸ਼ੀਆਂ ਮੁਡ਼ ਆਈਆਂ ਹਨ ਇਸ ਜਿੱਤ ਦੇ ਜਸ਼ਨਾਂ ਵਾਲੇ ਢੋਲ ਇਟਲੀ ਦੀ ਰਾਜਧਾਨੀ ਰੋਮ ਵਿਚ ਵੀ ਸਣਾਈ ਦਿੱਤੇ ਜਿੱਥੇ ਪਾਰਟੀ ਵਰਕਰਾਂ ਵੱਲੋ ਇੰਦਰਪ੍ਰੀਤ ਸਿੰਘ ਝਿੱਕਾ ਅਤੇ ਗੁਰਮਨਦੀਪ ਸਿੰਘ ਪਨੂੰ ਦੀ ਅਗਵਾਈ ਹੇਠ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ ਗਿਆ।

ਇਸ ਮੌਕੇ ਮੌਜੂਦ ਪਾਰਟੀ ਸਮਰਥਕਾਂ ਆਖਿਆ ਕਿ ਜੇ ਵਿਦੇਸ਼ਾਂ ਵਾਲੀਆਂ ਸਹੂਲਤਾਂ ਪੰਜਾਬ ਵਿਚ ਮਿਲ ਜਾਣ ਤਾਂ ਮਾਂਵਾਂ ਦੇ ਪੁੱਤਾਂ ਨੂੰ ਪ੍ਰਦੇਸੀ ਹੋਣ ਤੋਂ ਰੋਕਿਆ ਜਾ ਸਕਦਾ ਹੈ। ਪਾਰਟੀ ਸਮਰਥਕਾਂ ਦਾ ਮੰਨਣਾ ਹੈ ਕਿ ਦਿੱਲੀ ਦੀ ਜਿੱਤ ਦਾ ਅਸਰ ਪੰਜਾਬ ਦੀ ਸਿਆਸਤ ਵਿਚ
ਜ਼ਰੂਰ ਵੇਖਣ ਨੂੰ ਮਿਲੇਗਾ। ਵੋਟਰ ਬਦਲ ਚਾਹੁੰਦੇ ਹਨ ਤੇ ਉਨਾਂਨੂੰ ਇਹ ਬਦਲ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਰੂਪ ਵਿਚ ਮਿਲ ਸਕਦਾ ਹੈ।


Related News