ਭਾਰਤ ਤੋਂ ਰੋਮ ਪੁੱਜੀ ਫਲਾਈਟ 'ਚ 23 ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ, ਇਟਲੀ ਪ੍ਰਸ਼ਾਸਨ ਦੀ ਉੱਡੀ ਨੀਂਦ

Thursday, Apr 29, 2021 - 04:21 PM (IST)

ਮਿਲਾਨ (ਦਲਵੀਰ ਕੈਂਥ)- ਬੀਤੀ ਰਾਤ ਭਾਰਤ ਤੋਂ ਇਟਲੀ ਦੇ ਸ਼ਹਿਰ ਰੋਮ ਪੁੱਜੀ ਏਅਰ ਇੰਡੀਆ ਦੀ ਫਲਾਈਟ ਜਿਸ ਵਿਚ 210 ਯਾਤਰੀ ਸਵਾਰ ਸਨ, ਉਨ੍ਹਾਂ ਵਿਚੋਂ 23 ਯਾਤਰੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿਚ ਜਹਾਜ਼ ਦੇ ਪਾਇਲਟ ਸਮੇਤ ਹੋਰ ਸਟਾਫ਼ ਦਾ ਸ਼ਾਮਲ ਹੋਣਾ ਵੀ ਦੱਸਿਆ ਜਾ ਰਿਹਾ ਹੈ। ਇਟਾਲੀਅਨ ਮੀਡੀਆ ਅਨੁਸਾਰ ਰੋਮ ਪੁੱਜੀ ਇਸ ਫਲਾਈਟ ਵਿਚ 9% ਲੋਕ ਕੋਰੋਨਾ ਪਾਜ਼ੇਟਿਵ ਨਿਕਲੇ ਹਨ।

ਇਹ ਵੀ ਪੜ੍ਹੋ : ਕੋਰੋਨਾ ਅੱਗੇ ਬੇਵੱਸ ਹੋਈ ਮੋਦੀ ਸਰਕਾਰ, ਬਦਲਣੀ ਪਈ 16 ਸਾਲ ਪੁਰਾਣੀ ਨੀਤੀ

ਭਾਰਤ ਤੋਂ ਰੋਮ ਪੁੱਜੀ ਇਸ ਫਲਾਈਟ ਦੇ ਕੁਝ ਯਾਤਰੀਆਂ ਨੇ ਫੋਨ 'ਤੇ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨ ਇਕ ਘੰਟਾ ਦੇਰੀ ਨਾਲ ਪੁੱਜੀ ਫਲਾਈਟ ਦੇ ਰੋਮ ਏਅਰਪੋਰਟ 'ਤੇ ਉਤਰਨ ਤੋਂ ਤਕਰੀਬਨ ਇੱਕ ਘੰਟਾ ਬੀਤ ਜਾਣ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਤੋਂ ਪ੍ਰਸ਼ਾਸ਼ਨ ਦੀ ਨਿਗਰਾਨੀ ਹੇਠ ਉਤਾਰਿਆ ਗਿਆ। ਇਸ ਤੋਂ ਬਾਅਦ ਸਾਰਿਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਅਤੇ ਇਨ੍ਹਾਂ ਸਾਰੇ ਯਾਤਰੀਆਂ ਨੂੰ ਸਿਹਤ ਅਧਿਕਾਰੀਆਂ ਵੱਲੋਂ ਚੁਣੇ ਸਥਾਨ ਵਿਚ 10 ਦਿਨ ਲਈ ਇਕਾਂਤਵਾਸ ਵਿਚ ਰੱਖਿਆ ਗਿਆ। ਯਾਤਰੀਆਂ ਨੇ ਇਹ ਵੀ ਦੱਸਿਆ ਕਿ ਦੋ-ਦੋ ਜਣੇ ਇਕ ਕਮਰੇ ਵਿਚ ਰਹਿ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਇਕਾਂਤਵਾਸ ਰੱਖਿਆ ਗਿਆ ਹੈ ਅਤੇ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਪਰ ਉਨ੍ਹਾਂ ਨੂੰ ਇਟਲੀ ਪੁੱਜਣ ਤੋਂ ਪਹਿਲਾਂ ਇਟਲੀ ਪ੍ਰਸ਼ਾਸ਼ਨ ਵੱਲੋਂ ਚੁਣੇ ਸਥਾਨ 'ਤੇ 10 ਦਿਨ ਲਈ ਇਕਾਂਤਵਾਸ ਰਹਿਣ ਬਾਰੇ ਨਹੀਂ ਪਤਾ ਸੀ।

PunjabKesari

ਇਹਨਾਂ ਯਾਰਤੀਆਂ ਵਿਚੋਂ 23 ਕੋਰੋਨਾ ਮਰੀਜ਼ਾਂ ਸਮੇਤ 50 ਯਾਤਰੀਆਂ ਨੂੰ ਜੇਰੇ ਇਲਾਜ਼ ਰੱਖਿਆ ਹੈ ਜਦੋਂ ਕਿ ਬਾਕੀ 164 ਸਥਾਨਕ ਕਿਸੇ ਹੋਟਲ ਵਿਚ ਇਕਾਂਤਵਾਸ ਵਿਚ ਰੱਖੇ ਹਨ। ਇਸ ਜਾਂਚ ਪੜਤਾਲ ਵਿਚ ਹੁਣ ਜਿਹੜੇ ਯਾਤਰੀ ਹੋਟਲ ਵਿਚ ਰੱਖੇ ਹਨ ਉਹਨਾਂ ਦਾ ਖ਼ਰਚ ਕੌਣ ਕਰੇਗਾ ਯਾਤਰੀ ਜਾਂ ਪ੍ਰਸ਼ਾਸਨ ਇਹ ਵੀ ਇਕ ਸਵਾਲ ਉੱਭਰ ਰਿਹਾ ਹੈ। ਕਿਉਂਕਿ ਕੁਝ ਕੇਸਾਂ ਵਿਚ ਹੋਟਲ ਦਾ ਖ਼ਰਚ ਯਾਤਰੀ ਨੂੰ ਭੁਗਤਣਾ ਪਿਆ ਸੀ, ਜਿਹੜਾ ਕਿ ਇਕ ਦਿਨ ਦਾ ਖ਼ਰਚ 100 ਯੂਰੋ ਦੇ ਨੇੜੇ ਹੋ ਸਕਦਾ। ਇਸ ਘਟਨਾ ਦੇ ਬਾਅਦ ਇਟਲੀ ਸਰਕਾਰ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉਪੱਰ 14 ਦਿਨ ਲਈ ਮੁਕੰਮਲ ਆਰਜ਼ੀ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ : 'ਕੋਵੀਸ਼ੀਲਡ ਟੀਕਾ ਲਗਵਾਉਣ ਵਾਲੇ ਹਰੇਕ ਚਾਰ ਵਿਅਕਤੀਆਂ 'ਚੋਂ ਇਕ 'ਚ ਦਿਖ ਰਹੇ ਹਲਕੇ ਬੁਰੇ ਪ੍ਰਭਾਵ'

ਭਾਰਤੀ ਰੂਪੀ ਕੋਰੋਨਾ ਦੇ ਮਰੀਜ਼ ਮਿਲਣ ਨਾਲ ਭਾਰਤੀ ਭਾਈਚਾਰਾ ਚਿੰਤਤ
ਜਿਸ ਦਿਨ ਤੋਂ ਭਾਰਤ ਦੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਵਧਣੇ ਸ਼ੁਰੂ ਹੋਏ ਹਨ ਉਸ ਦਿਨ ਤੋਂ ਹੀ ਇਟਲੀ ਵਿਚ ਵੀ ਭਾਰਤੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਹਰੇਕ ਭਾਰਤੀ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਕਿਉਂਕਿ ਇਨ੍ਹੀਂ ਦਿਨੀਂ ਬਹੁਤ ਸਾਰੇ ਭਾਰਤੀ ਭਾਰਤ ਤੋਂ ਇਟਲੀ ਛੁੱਟੀਆਂ ਮਨਾ ਕੇ ਵਾਪਸ ਆਏ ਹਨ, ਜਿਸ ਕਰਕੇ ਇਟਲੀ ਦੇ ਪ੍ਰਸ਼ਾਸਨ ਵੱਲੋਂ ਭਾਰਤੀ ਭਾਈਚਾਰੇ ਦੇ ਟੈਸਟ ਵੀ ਕੀਤੇ ਜਾ ਰਹੇ ਹਨ। ਇਸ ਸਮੇਂ  ਭਾਰਤੀ ਭਾਈਚਾਰੇ ਦੇ ਲੋਕ ਇਸ ਗੱਲੋਂ ਵੀ ਪ੍ਰੇਸ਼ਾਨ ਹਨ, ਕਿਉਂਕਿ ਜਦੋਂ ਇਟਲੀ ਵਿਚ ਕੋਰੋਨਾ ਵਾਇਰਸ ਆਇਆ ਸੀ ਤਾਂ ਉਸ ਸਮੇਂ ਭਾਰਤ ਦੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਟਲੀ ਵਾਲਿਆਂ ਦਾ ਮਜ਼ਾਕ ਉਡਾਇਆ ਸੀ ਤੇ ਅੱਜ ਜਦੋਂ ਇਹ ਨਾ ਮੁਰਾਦ ਬਿਮਾਰੀ ਭਾਰਤ ਵਿਚ ਫੈਲ ਚੁੱਕੀ ਹੈ ਤਾਂ ਇਟਲੀ ਵਿਚ ਰਹਿੰਦਾ ਭਾਰਤੀ ਭਾਈਚਾਰਾ ਇਕ ਵਾਰ ਫਿਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਨਾਲ ਹਾਲੋਂ ਬੇਹਾਲ ਹੋਇਆ ਭਾਰਤ, UN ਨੇ ਕਿਹਾ- ਇਸ ਦੇਸ਼ ਨੇ ਸਭ ਦੀ ਮਦਦ ਕੀਤੀ, ਹੁਣ ਦੁਨੀਆ ਦੀ ਵਾਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News