UN ਦੀ 73ਵੀਂ ਵਰ੍ਹੇਗੰਢ ਮੌਕੇ ਇਟਲੀ ਤੋਂ ਸਿੱਖੀ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਨੇ ਕੀਤੀ ਸ਼ਮੂਲੀਅਤ
Tuesday, Dec 14, 2021 - 04:24 PM (IST)
ਮਿਲਾਨ/ਇਟਲੀ (ਸਾਬੀ ਚੀਨੀਆ)-ਯੂ. ਐੱਨ. ਓ. ਦੀ 73ਵੀਂ ਵਰ੍ਹੇਗੰਢ ਮੌਕੇ ਜੇਨੇਵਾ ਵਿਖੇ ਕਰਵਾਏ ਗਏ ਸੰਮੇਲਨ ਦੌਰਾਨ ‘ਆਲ ਹਿਊਮਨ, ਆਲ ਈਕੁਅਲ ਮੇਕਿੰਗ ਇਟ ਏ ਰਿਐਲਿਟੀ’ ਵਿਸ਼ੇ ’ਤੇ ਵਿਚਾਰ-ਚਰਚਾ ਦੌਰਾਨ ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਨੁਮਾਇੰਦਿਆਂ ਨੇ ਸ਼ਿਰਕਤ ਕਰਦਿਆਂ ਜਗਜੀਤ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਗੁਰਬਾਣੀ ਸ਼ਬਦ ‘ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ’ ਦੇ ਸੰਕਲਪ ਅਤੇ ਮਹੱਤਵ ’ਤੇ ਚਾਨਣਾ ਪਾਉਂਦਿਆਂ ਸਮਾਗਮ ’ਚ ਹਾਜ਼ਰ ਵਿਦੇਸ਼ੀ ਲੋਕਾਂ ਨੂੰ ਸਿੱਖ ਧਰਮ ਵਿਚਲੇ ਸਰਵਸਾਂਝੀਵਾਲਤਾ ਦੇ ਸਿਧਾਂਤ ਬਾਰੇ ਜਾਣੂ ਕਰਵਾਇਆ। ਸਿੱਖ ਧਰਮ ਵਿਚਲੇ ਅਮਨ ਸਦਭਾਵਨਾ ਤੇ ਮਾਨਵਤਾ ਦੇ ਸਿਧਾਂਤ ਬਾਰੇ ਜਾਣ ਕੇ ਵਿਦੇਸ਼ੀ ਲੋਕ ਬਹੁਤ ਪ੍ਰਭਾਵਿਤ ਹੋਏ ਅਤੇ ਸਿੱਖੀ ਵਿਚਾਰਧਾਰਾ ਤੇ ਫਲਸਫੇ ਦੀ ਖੂਬ ਤਾਰੀਫ਼ ਵੀ ਕੀਤੀ ਗਈ।
ਜਗਜੀਤ ਸਿੰਘ ਤੇ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਯੂ. ਐੱਨ. ਓ. ਦੀ 73ਵੀ ਵਰ੍ਹੇਗੰਢ ਮੌਕੇ ਰੋਮ ਦਫਤਰ ਰਾਹੀਂ ਸਿੱਖੀ ਸੇਵਾ ਸੁਸਾਇਟੀ ਨੂੰ ਸੱਦਾ-ਪੱਤਰ ਦਿੱਤਾ ਗਿਆ ਸੀ ਅਤੇ ਇਹ ਸਮਾਗਮ ਸਿੱਖ ਧਰਮ ਨਾਲ ਵਿਦੇਸ਼ੀਆਂ ਦੀ ਹੋਰ ਨੇੜਤਾ ਤੇ ਆਪਸੀ ਪਿਆਰ ਮਿਲਵਰਤਨ ਦੀ ਇਕ ਕੜੀ ਸਾਬਿਤ ਹੋਇਆ ਹੈ।