ਰੱਖਿਆ ਮੰਤਰੀ ਸੀਤਾਰਮਨ ਅਗਲੇ ਮਹੀਨੇ ਜਾਣਗੇ ਚੀਨ

03/12/2018 8:46:41 PM

ਬੀਜਿੰਗ (ਏਜੰਸੀ)- ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਪੁਸ਼ਟੀ ਕਰਦੇ ਹੋਏ ਆਖਿਆ ਕਿ ਉਹ ਛੇਤੀ ਹੀ ਚੀਨ ਦੇ ਦੌਰੇ ਉੱਤੇ ਜਾਣਗੇ। ਸੀਤਾਰਮਣ ਨੇ ਇੱਥੇ ਆਯੋਜਿਤ ਇੱਕ ਸਮਾਰੋਹ ਤੋਂ ਬਾਅਦ ਇਸ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ, ਹਾਂ,ਇਹ ਦੌਰਾ ਅਪ੍ਰੈਲ ਦੇ ਅਖੀਰ ਵਿੱਚ ਹੋਵੇਗ।
ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਸ ਸਬੰਧੀ ਪਰੋਗਰਾਮ ਨੂੰ ਅੰਤਮ ਰੂਪ ਦਿੱਤਾ ਜਾਣਾ ਅਜੇ ਬਾਕੀ ਹੈ। ਰੱਖਿਆ ਮੰਤਰਾਲਾ ਨੇ ਪਿਛਲੇ ਹਫਤੇ ਇਸਤੋਂ ਇਨਕਾਰ ਕਰ ਦਿੱਤਾ ਸੀ ਕਿ ਰੱਖਿਆ ਮੰਤਰੀ ਚੀਨ ਦੀ ਯਾਤਰਾ ਉੱਤੇ ਜਾ ਰਹੀ ਹੈ।
ਚੀਨ ਨੇ ਪਿਛਲੇ ਸਾਲ ਜੂਨ ਵਿੱਚ ਭੁਟਾਨ ਦੇ ਦਾਅਵੇ ਵਾਲੇ ਖੇਤਰ ਵਿੱਚ ਸੜਕ ਉਸਾਰੀ ਦੀ ਕੋਸ਼ਿਸ਼ ਕੀਤੀ ਸੀ, ਜਿਸਦਾ ਭਾਰਤੀ ਫੌਜ ਨੇ ਵਿਰੋਧ ਕੀਤਾ ਸੀ। ਇਸ ਘਟਨਾ ਤੋਂ ਬਾਅਦ ਸਿੱਕਮ ਖੇਤਰ ਦੇ ਡੋਕਲਾਮ ਵਿੱਚ ਦੋਹਾਂ ਦੇਸ਼ਾਂ ਦੀਆਂ ਫੌਜਾਂ 73 ਦਿਨ ਤੱਕ ਇੱਕ-ਦੂਜੇ ਦੇ ਸਾਹਮਣੇ ਆ ਗਈਆਂ ਸੀ। ਦੋਹਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਇਹ ਤਣਾਅ 16 ਜੂਨ ਨੂੰ ਸ਼ੁਰੂ ਹੋਇਆ ਸੀ ਅਤੇ 28 ਜੂਨ ਨੂੰ ਖ਼ਤਮ ਹੋਇਆ ਸੀ।
ਘਟਨਾ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਪੈਦਾ ਹੋ ਗਈ ਸੀ ਅਤੇ ਦਸੰਬਰ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਦੌਰਾਨ ਜ਼ੋਰ ਦੇਕੇ ਕਿਹਾ ਸੀ ਕਿ ਦੋਹਾਂ ਦੇਸ਼ਾਂ ਵਿਚਾਲੇ ਮਜ਼ਬੂਤ ਸੰਬੰਧਾਂ ਲਈ ਭਾਰਤ-ਚੀਨ ਸਰਹੱਦ ਉੱਤੇ ਸ਼ਾਂਤੀ ਬਣਾਈ ਰੱਖਣੀ ਜ਼ਰੂਰੀ ਹੈ।

 


Related News