ਲੋਕਤੰਤਰ ਦੀ ਰੱਖਿਆ ਕਰਨਾ ਸਾਡੇ ਸਮੇਂ ਦੀ ਚੁਣੌਤੀ : ਬਾਈਡੇਨ

Friday, Dec 10, 2021 - 01:49 AM (IST)

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਕਿਹਾ ਕਿ ਲੋਕਤਾਂਤਰਿਕ ਮਾਪਦੰਡਾਂ ਅਤੇ ਮੂਲਾਂ ਦੀ ਰੱਖਿਆ ਕਰਨਾ ਮੌਜੂਦਾ ਸਮੇਂ ਦੀ ਚੁਣੌਤੀ ਹੈ। ਬਾਈਡੇਨ ਨੇ ਵਿਸ਼ਵ ਦੇ ਨੇਤਾਵਾਂ ਨੂੰ ਡਿਜੀਟਲ ਤਰੀਕੇ ਨਾਲ ਸੰਬੋਧਿਤ ਕਰਦੇ ਹੋਏ ਲੋਕਤਾਂਤਰਿਕ ਨਵੀਨੀਕਰਨ ਲਈ ਇਕ ਉਤਸ਼ਾਹੀ ਪਹਿਲਕਦਮੀ ਦਾ ਐਲਾਨ ਕੀਤਾ, ਜਿਸ ਦੇ ਤਹਿਤ ਉਨ੍ਹਾਂ ਦਾ ਪ੍ਰਸ਼ਾਸਨ ਗਲੋਬਲ ਨਵੀਨੀਕਰਨ ਰਣਨੀਤੀ ਲਈ 42.44 ਕਰੋੜ ਅਮਰੀਕੀ ਡਾਲਰ ਮੁਹੱਈਆ ਕਰਵਾਉਣ 'ਤੇ ਵਿਚਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਇਕ ਦਿਨ 'ਚ ਹੋਏ ਕਰੀਬ ਦੁੱਗਣੇ

ਬਾਈਡੇਨ ਦੀ ਪਹਿਲ ਤਹਿਤ ਵ੍ਹਾਈਟ ਹਾਊਸ ਵੱਲੋਂ ਲੋਕਤੰਤਰ 'ਤੇ ਆਯੋਜਿਤ ਸਿਖ਼ਰ ਸੰਮੇਲਨ 'ਚ ਭਾਰਤ ਸਮੇਤ 80 ਤੋਂ ਜ਼ਿਆਦਾ ਦੇਸ਼ਾਂ ਦੇ ਨੇਤਾ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਇਸ ਡਿਜੀਟਲ ਸਿਖਰ ਸੰਮੇਲਨ ਨੂੰ ਸੰਬੋਧਿਤ ਕਰਨ ਵਾਲੇ ਹਨ। ਬਾਈਡੇਨ ਨੇ ਲੋਕਤੰਤਰ 'ਤੇ ਪਹਿਲੇ ਸਿਖਰ ਸੰਮੇਲਨ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਵਿਸ਼ਵਵਿਆਪੀ ਮਨੁੱਖੀ ਅਧਿਕਾਰਾਂ ਅਤੇ ਦੁਨੀਆਭਰ 'ਚ ਲਗਾਤਾਰ ਅਤੇ ਖਤਰਨਾਕ ਚੁਣੌਤੀਆਂ ਦੇ ਮੱਦੇਨਜ਼ਰ ਲੋਕਤੰਤਰ ਦੇ ਸਮਰਥਨ ਦੀ ਜ਼ਰੂਰਤ ਹੈ। ਮੈਂ ਇਸ ਸਿਖਰ ਸੰਮੇਲਨ ਦੀ ਇਸ ਲ਼ਈ ਮੇਜ਼ਬਾਨੀ ਕਰਨਾ ਚਾਹੁੰਦਾ ਸੀ ਕਿਉਂਕਿ ਇਥੇ ਅਮਰੀਕਾ 'ਚ, ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਲੋਕਤੰਤਰ ਨੂੰ ਨਵੀਨੀਕਰਨ ਕਰਨਾ ਅਤੇ ਸਾਡੇ ਲੋਕਤਾਂਤਰਿਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੋਸ਼ਿਸ਼ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਹੋਣ ਵਾਲੀਆਂ ਜਾਂਚਾਂ 'ਚ ਦੋ ਹੋਰ ਕਥਿਤ ਸਰਕਾਰੀ ਪ੍ਰੋਗਰਾਮਾਂ ਨੂੰ ਕੀਤਾ ਜਾਵੇਗਾ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News