ਕਤਰ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਭਾਰਤੀਆਂ ਲਈ 18 ਦਸੰਬਰ ਉਮੀਦ ਦੀ ਤਾਰੀਖ਼!

Monday, Oct 30, 2023 - 01:34 PM (IST)

ਕਤਰ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਭਾਰਤੀਆਂ ਲਈ 18 ਦਸੰਬਰ ਉਮੀਦ ਦੀ ਤਾਰੀਖ਼!

ਇੰਟਰਨੈਸ਼ਨਲ ਡੈਸਕ- ਕਤਰ ਦੀ ਅਦਾਲਤ ਦੁਆਰਾ 8 ਭਾਰਤੀਆਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹਨਾਂ ਨੂੰ ਬਚਾਉਣ ਲਈ ਭਾਰਤ ਸਰਕਾਰ ਵੱਲੋਂ ਹਰ ਪੱਧਰ ’ਤੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ। ਸਰਕਾਰ ਕਾਨੂੰਨੀ, ਕੂਟਨੀਤਕ ਅਤੇ ਸਿਆਸੀ ਪੱਧਰ 'ਤੇ ਯਤਨ ਕਰ ਰਹੀ ਹੈ। ਭਾਰਤੀ ਜਲ ਸੈਨਾ ਵਿੱਚ ਸੇਵਾਵਾਂ ਨਿਭਾਅ ਚੁੱਕੇ ਜਿਹੜੇ ਅਧਿਕਾਰੀਆਂ ਨੂੰ ਸਜ਼ਾ ਸੁਣਾਈ ਗਈ ਹੈ, ਉਹਨਾਂ ਦੇ ਪਰਿਵਾਰਾਂ ਨੂੰ ਸਜ਼ਾ ਵਿਰੁੱਧ ਅਪੀਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੰਤਰਰਾਸ਼ਟਰੀ ਸਬੰਧਾਂ ਤੋਂ ਉਮੀਦ ਹੈ। ਉਹਨਾਂ ਨੂੰ ਭਰੋਸਾ ਹੈ ਕਿ ਉੱਚ ਪੱਧਰ 'ਤੇ ਦਖਲ ਦੇ ਕੇ ਹੱਲ ਲੱਭਿਆ ਜਾ ਸਕਦਾ ਹੈ। 

ਪਰਿਵਾਰਕ ਸੂਤਰਾਂ ਨੇ ਦੱਸਿਆ 18 ਦਸੰਬਰ ਕਤਰ ਦਾ ਰਾਸ਼ਟਰੀ ਦਿਵਸ ਹੈ। ਇਸ ਦਿਨ ਇੱਥੇ ਅਮੀਰ (ਸ਼ਾਸਕ) ਕੈਦੀਆਂ ਦੀ ਸਜ਼ਾ ਮਾਫ਼ ਕਰਦੇ ਹਨ। ਅਜਿਹੇ 'ਚ ਅਗਲੇ 50 ਦਿਨ ਮਹੱਤਵਪੂਰਨ ਹਨ, ਜਦੋਂ ਭਾਰਤ ਸਰਕਾਰ ਅਮੀਰ ਨੂੰ ਸਜ਼ਾ ਮੁਆਫ਼ੀ ਲਈ ਮਨਾਉਣ 'ਚ ਸਫਲ ਹੋ ਸਕਦੀ ਹੈ। ਕਤਰ ਵਿੱਚ ਸਜ਼ਾ ਸੁਣਾਏ ਗਏ ਅੱਠ ਸਾਬਕਾ ਜਲ ਸੈਨਾ ਅਧਿਕਾਰੀਆਂ ਵਿੱਚੋਂ ਚਾਰ ਦੀਆਂ ਪਤਨੀਆਂ ਆਪਣੇ ਪਤੀਆਂ ਨੂੰ ਮਿਲਣਗੀਆਂ ਅਤੇ ਐਤਵਾਰ ਸਵੇਰੇ ਭਾਰਤ ਵਾਪਸ ਆਉਣਗੀਆਂ। ਉਹ ਆਪਣੇ ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰਤ ਆ ਗਈਆਂ ਸਨ। ਹਾਲਾਂਕਿ ਉਹਨਾਂ ਦੇ ਪਤੀ ਦਾ ਦੋਸ਼ ਕੀ ਹੈ ਇਸ ਬਾਰੇ ਉਹਨਾਂ ਨੂੰ ਕਦੇ ਨਹੀਂ ਦੱਸਿਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਯੂ.ਕੇ 'ਚ ਸਿੱਖ ਜਿਊਰੀ ਮੈਂਬਰ ਨੂੰ ਸ੍ਰੀ ਸਾਹਿਬ ਪਾ ਕੇ ਅਦਾਲਤ 'ਚ ਦਾਖਲ ਹੋਣ ਤੋਂ ਰੋਕਿਆ, ਬਾਅਦ 'ਚ ਮੰਗੀ ਮੁਆਫ਼ੀ

ਇਹਨਾਂ ਭਾਰਤੀਆਂ ਨੂੰ 30 ਅਗਸਤ 2022 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਰੱਖਿਆ ਕੰਪਨੀ ਦਾਹਰਾ ਗਲੋਬਲ ਟੈਕਨਾਲੋਜੀ ਲਈ ਕੰਮ ਕਰਦੇ ਸਨ। ਇਸ ਦਾ ਮਾਲਕ ਓਮਾਨ ਏਅਰਫੋਰਸ ਵਿੱਚ ਸਕੁਐਡਰਨ ਲੀਡਰ ਹੈ। ਇਨ੍ਹਾਂ ਭਾਰਤੀ ਅਫਸਰਾਂ 'ਤੇ ਇਜ਼ਰਾਈਲ ਲਈ ਜਾਸੂਸੀ ਕਰਨ ਦਾ ਦੋਸ਼ ਹੈ। ਹਾਲਾਂਕਿ ਇਹ ਜਾਣਕਾਰੀ ਅਧਿਕਾਰਤ ਤੌਰ 'ਤੇ ਕਦੇ ਨਹੀਂ ਦਿੱਤੀ ਗਈ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਹਨਾਂ ਨੂੰ ਤਿੰਨ ਸੁਣਵਾਈਆਂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਦੋਹਾ ਸਥਿਤ ਭਾਰਤੀ ਦੂਤਘਰ ਨੂੰ ਵੀ ਉਹਨਾਂ ਦੀ ਗ੍ਰਿਫ਼ਤਾਰੀ ਦੀ ਸੂਚਨਾ ਇਕ ਮਹੀਨੇ ਬਾਅਦ ਮਿਲੀ, ਜਦੋਂ ਉਹਨਾਂ ਨੂੰ ਫੋਨ ਕਾਲ ਕਰਨ ਦੀ ਇਜਾਜ਼ਤ ਦਿੱਤੀ ਗਈ। ਇਸ ਮਾਮਲੇ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੰਸਦ ਵਿੱਚ ਦਿੱਤੇ ਆਪਣੇ ਬਿਆਨ ਵਿੱਚ ਇਹੀ ਕਿਹਾ ਸੀ ਕਿ ਮਾਮਲਾ ਸੰੰਵੇਦਨਸ਼ੀਲ ਹੈ ਅਤੇ ਸਰਕਾਰ ਇਸੇ ਦ੍ਰਿਸ਼ਟੀ ਨਾਲ ਅੱਗੇ ਵੱਧ ਰਹੀ ਹੈ।

ਕਤਰ ਦੀਆਂ ਜੇਲ੍ਹਾਂ ਵਿੱਚ ਬੰਦ ਕੁੱਲ 696 ਭਾਰਤੀ 

ਇਸ ਸਮੇਂ ਦੁਨੀਆ ਭਰ ਦੀਆਂ ਜੇਲ੍ਹਾਂ ਵਿੱਚ 8,441 ਭਾਰਤੀ ਬੰਦ ਹਨ, ਜਿਨ੍ਹਾਂ ਵਿੱਚੋਂ 4630 ਖਾੜੀ ਦੇਸ਼ਾਂ ਵਿੱਚ ਹਨ। ਕਤਰ ਵਿੱਚ 696, ਬਹਿਰੀਨ ਵਿੱਚ 277, ਕੁਵੈਤ ਵਿੱਚ 446, ਓਮਾਨ ਵਿੱਚ 139, ਸਾਊਦੀ ਅਰਬ ਵਿੱਚ 1461 ਅਤੇ ਯੂਏਈ ਵਿੱਚ 1611 ਭਾਰਤੀ ਜੇਲ੍ਹਾਂ ਵਿੱਚ ਬੰਦ ਹਨ। ਕਈ ਮਾਮਲਿਆਂ ਵਿੱਚ ਇਨ੍ਹਾਂ ਕੈਦੀਆਂ ਨੂੰ ਆਪਣੇ ਜੁਰਮ ਦਾ ਪਤਾ ਵੀ ਨਹੀਂ ਹੁੰਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News