ਕੰਗਾਲ ਪਾਕਿ ਸਿਰ ਚੜ੍ਹਿਆ 42,000 ਅਰਬ ਰੁਪਏ ਤੋਂ ਜ਼ਿਆਦਾ ਕਰਜ਼, ਮੁੜ 1 ਅਰਬ ਦਾ ਕਰਜ਼ਾ ਲੈਣ ਦੀ ਤਿਆਰੀ

Tuesday, Apr 19, 2022 - 01:33 PM (IST)

ਕੰਗਾਲ ਪਾਕਿ ਸਿਰ ਚੜ੍ਹਿਆ 42,000 ਅਰਬ ਰੁਪਏ ਤੋਂ ਜ਼ਿਆਦਾ ਕਰਜ਼, ਮੁੜ 1 ਅਰਬ ਦਾ ਕਰਜ਼ਾ ਲੈਣ ਦੀ ਤਿਆਰੀ

ਇਸਲਾਮਾਬਾਦ- ਸਿਆਸੀ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਕਰਜ਼ੇ ਦੇ ਬੋਝ ਹੇਠ ਪੂਰੀ ਤਰ੍ਹਾਂ ਦੱਬ ਚੁੱਕਾ ਹੈ। ਇਸ ਸਮੇਂ ਪਾਕਿਸਤਾਨ ਸਿਰ ਕੁੱਲ ਸਰਕਾਰੀ ਕਰਜ਼ਾ 42,000 ਅਰਬ ਰੁਪਏ ਤੋਂ ਜ਼ਿਆਦਾ ਪਹੁੰਚ ਚੁੱਕਾ ਹੈ। ਇਸਦੇ ਨਾਲ ਹੀ ਪਾਕਿ ਦੀ ਨਵੀਂ ਸਰਕਾਰ ਇਕ ਵਾਰ ਫਿਰ ਤੋਂ ਇਕ ਅਰਬ ਦਾ ਕਰਜ਼ਾ ਲੈਣ ਲਈ ਆਈ. ਐੱਮ. ਐੱਫ. ਨਾਲ ਗੱਲਬਾਤ ਕਰ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬੀ ਜੋੜੇ ’ਤੇ ਲੱਗਾ ਕੋਕੀਨ ਸਮੱਗਲਿੰਗ ਦਾ ਦੋਸ਼, ਪਤੀ ਨੂੰ 10 ਤੇ ਪਤਨੀ ਨੂੰ 9 ਸਾਲ ਦੀ ਸ਼ਜਾ

ਖ਼ਾਸ ਗੱਲ ਇਹ ਹੈ ਕਿ ਪਾਕਿਸਤਾਨ ਦਾ ਕੁੱਲ ਕਰਜ਼ਾ ਜੀ. ਡੀ. ਪੀ. 55 ਫ਼ੀਸਦੀ ਤੱਕ ਪਹੁੰਚ ਗਈ ਹੈ। ਦਸੰਬਰ 2021 ਤੱਕ ਪਾਕਿਸਤਾਨ ਦਾ ਕੁੱਲ ਸਰਕਾਰੀ ਕਰਜ਼ਾ 42,745 ਅਰਬ ਰੁਪਏ ਸੀ, ਜਿਸ ਵਿਚ 26,745 ਅਰਬ ਰੁਪਏ ਦਾ ਘਰੇਲੂ ਕਰਜ਼ਾ ਅਤੇ 15,950 ਅਰਬ ਰੁਪਏ ਦਾ ਬਾਹਰੀ ਕਰਜ਼ਾ ਸ਼ਾਮਲ ਹੈ। ਪਾਕਿ ਵਿੱਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਜੂਨ 2021 ਵਿਚ ਦੇਸ਼ ਦਾ ਕੁੱਲ ਸਰਕਾਰੀ ਕਰਜ਼ਾ 39,859 ਅਰਬ ਰੁਪਏ ਹੋ ਗਿਆ। ਇਸ ਤੋਂ ਪਹਿਲਾਂ ਜੂਨ 2020 ਵਿਚ ਇਹ 36,399, ਜੂਨ 2029 ਵਿਚ ਕਰਜ਼ਾ 32,708 ਅਰਬ ਰੁਪਏ ਸੀ।

ਇਹ ਵੀ ਪੜ੍ਹੋ: ਤੋਸ਼ਖਾਨਾ ਵਿਵਾਦ 'ਤੇ ਬੋਲੇ ਇਮਰਾਨ ਖ਼ਾਨ, ਕਿਹਾ- 'ਮੇਰਾ ਤੋਹਫ਼ਾ, ਮੇਰੀ ਮਰਜ਼ੀ'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News