ਅਮਰੀਕਾ ''ਚ ਭਿਆਨਕ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਤੱਕ 32 ਲੋਕਾਂ ਦੀ ਗਈ ਜਾਨ

Monday, Apr 03, 2023 - 10:48 AM (IST)

ਅਮਰੀਕਾ ''ਚ ਭਿਆਨਕ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਤੱਕ 32 ਲੋਕਾਂ ਦੀ ਗਈ ਜਾਨ

ਹਿਊਸਟਨ (ਵਾਰਤਾ)- ਅਮਰੀਕਾ ਦੇ ਮੱਧ ਪੱਛਮੀ ਅਤੇ ਦੱਖਣੀ ਰਾਜਾਂ ਵਿਚ ਸ਼ੁੱਕਰਵਾਰ ਤੋਂ ਆਏ ਭਿਆਨਕ ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਟੈਨੇਸੀ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਮੈਕੇਨਰੀ ਕਾਉਂਟੀ ਦੇ 9 ਲੋਕ ਸ਼ਾਮਲ ਹਨ ਅਤੇ ਇੱਥੇ 70 ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ ਹਨ। ਮੈਮਫ਼ਿਸ ਵਿੱਚ ਇੱਕ ਇਮਾਰਤ ਉੱਤੇ ਦਰੱਖਤ ਡਿੱਗਣ ਕਾਰਨ 2 ਬੱਚਿਆਂ ਸਮੇਤ 3 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਵਿਦੇਸ਼ ’ਚ ਲੁਕੇ 28 ਵਾਂਟੇਡ ਗੈਂਗਸਟਰਾਂ ਦੀ ਸੂਚੀ, ਗੋਲਡੀ ਬਰਾੜ ਟਾਪ ’ਤੇ

PunjabKesari

ਰਾਜ ਦੇ ਅਧਿਕਾਰੀਆਂ ਨੇ ਕਿਹਾ ਕਿ ਇੰਡੀਆਨਾ ਅਤੇ ਅਰਕੰਨਸਾਸ ਵਿੱਚ 5-5 ਮੌਤਾਂ ਹੋਈਆਂ ਹਨ। ਇਲੀਨੋਇਸ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ ਇੱਕ 50 ਸਾਲਾ ਵਿਅਕਤੀ ਵੀ ਸ਼ਾਮਲ ਹੈ, ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਰਾਜ ਦੀ ਕ੍ਰਾਫੋਰਡ ਕਾਉਂਟੀ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੇ ਢਹਿ ਜਾਣ ਕਾਰਨ 3 ਹੋਰ ਲੋਕਾਂ ਦੀ ਮੌਤ ਹੋ ਗਈ। ਅਲਾਬਾਮਾ, ਮਿਸੀਸਿਪੀ ਅਤੇ ਡੇਲਾਵੇਅਰ ਰਾਜਾਂ ਵਿੱਚ ਵੀ ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ: 11 ਦਿਨਾਂ 'ਚ ਦੂਜੀ ਵਾਰ ਅਧਿਆਪਕਾਂ ਨਾਲ ਵਾਪਰਿਆ ਹਾਦਸਾ, ਤਰਨਤਾਰਨ ਜਾ ਰਹੀ ਗੱਡੀ ਹੋਈ ਹਾਦਸਾਗ੍ਰਸਤ

PunjabKesari

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖ਼ਰਾਬ ਮੌਸਮ ਕਾਰਨ ਐਤਵਾਰ ਨੂੰ 10 ਤੋਂ ਵੱਧ ਦੱਖਣੀ ਅਤੇ ਪੂਰਬੀ ਅਮਰੀਕਾ ਦੇ ਰਾਜਾਂ ਵਿਚ ਲਗਭਗ 40 ਲੱਖ ਘਰ ਅਤੇ ਕਾਰੋਬਾਰ ਬਿਜਲੀ ਤੋਂ ਬਿਨਾਂ ਰਹੇ। ਯੂਐਸ ਨੈਸ਼ਨਲ ਵੈਦਰ ਸਰਵਿਸ ਨੇ ਚੇਤਾਵਨੀ ਦਿੱਤੀ, "ਬਦਕਿਸਮਤੀ ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ।" ਮੰਗਲਵਾਰ ਤੋਂ ਬੁੱਧਵਾਰ ਸਵੇਰ ਤੱਕ ਤੂਫਾਨ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਇਕ ਹੋਰ ਮੰਦਭਾਗੀ ਖ਼ਬਰ, 24 ਸਾਲਾ ਪੰਜਾਬੀ ਗੱਭਰੂ ਦੀ ਮੌਤ


author

cherry

Content Editor

Related News