ਫਿਲਸਤੀਨ ''ਚ ਮਰਨ ਵਾਲਿਆਂ ਦੀ ਗਿਣਤੀ 2,300 ਤੋਂ ਪਾਰ, ਮੌਜੂਦਾ ਯੁੱਧ ਗਾਜ਼ਾ ਲਈ ਬਣਿਆ ਘਾਤਕ

Sunday, Oct 15, 2023 - 03:05 PM (IST)

ਦੀਰ ਅਲ-ਬਲਾਹ (ਏ.ਪੀ.) ਹਮਾਸ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਸੰਘਰਸ਼ ਵਿਚ 2,329 ਫਲਸਤੀਨੀ ਮਾਰੇ ਗਏ ਹਨ ਅਤੇ ਇਹ ਪੰਜ ਗਾਜ਼ਾ ਯੁੱਧਾਂ ਵਿਚੋਂ ਫਲਸਤੀਨੀਆਂ ਲਈ ਸਭ ਤੋਂ ਘਾਤਕ ਯੁੱਧ ਬਣ ਗਿਆ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਇਜ਼ਰਾਈਲ ਅਤੇ ਹਮਾਸ ਵਿਚਕਾਰ 2014 ਦੀ ਲੜਾਈ ਵਿੱਚ 2,251 ਫਲਸਤੀਨੀ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ 1,462 ਨਾਗਰਿਕ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਇਜ਼ਰਾਈਲੀ ਫ਼ੌਜ ਦਾ ਦਾਅਵਾ, ਮਾਰਿਆ ਗਿਆ ਹਮਾਸ ਦਾ ਚੋਟੀ ਦਾ ਇਕ ਹੋਰ ਕਮਾਂਡਰ 

ਐਤਵਾਰ ਨੂੰ ਮੌਜੂਦਾ ਜੰਗ ਵਿੱਚ ਮਰਨ ਵਾਲਿਆਂ ਦੀ ਗਿਣਤੀ 2014 ਦੀ ਜੰਗ ਨਾਲੋਂ ਵੱਧ ਗਈ ਹੈ। 2014 ਦੀ ਲੜਾਈ ਛੇ ਹਫ਼ਤੇ ਚੱਲੀ ਸੀ ਅਤੇ ਛੇ ਨਾਗਰਿਕਾਂ ਸਮੇਤ ਇਜ਼ਰਾਈਲ ਵਾਲੇ ਪਾਸੇ 74 ਲੋਕਾਂ ਦੀ ਮੌਤ ਹੋ ਗਈ ਸੀ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਗਾਜ਼ਾ ਵਿੱਚ ਫਲਸਤੀਨੀਆਂ ਲਈ ਸਭ ਤੋਂ ਘਾਤਕ ਯੁੱਧ ਬਣ ਗਿਆ ਹੈ। ਮੌਜੂਦਾ ਯੁੱਧ ਕਰੀਬ ਇੱਕ ਹਫ਼ਤਾ ਪਹਿਲਾਂ ਸ਼ੁਰੂ ਹੋਇਆ ਸੀ, ਜਦੋਂ ਹਮਾਸ ਦੇ ਅੱਤਵਾਦੀਆਂ ਨੇ ਅਚਾਨਕ ਦੱਖਣੀ ਇਜ਼ਰਾਈਲ 'ਤੇ ਹਮਲਾ ਕਰ ਦਿੱਤਾ ਸੀ। ਇਨ੍ਹਾਂ ਹਮਲਿਆਂ ਵਿੱਚ 1,300 ਤੋਂ ਵੱਧ ਇਜ਼ਰਾਈਲੀ ਮਾਰੇ ਗਏ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਆਮ ਨਾਗਰਿਕ ਵੀ ਸ਼ਾਮਲ ਹਨ। ਇਜ਼ਰਾਈਲ ਲਈ ਇਹ ਮਿਸਰ ਅਤੇ ਸੀਰੀਆ ਨਾਲ 1973 ਦੀ ਜੰਗ ਤੋਂ ਬਾਅਦ ਘਾਤਕ ਯੁੱਧ ਸਾਬਤ ਹੋ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


Vandana

Content Editor

Related News