ਬ੍ਰਾਜ਼ੀਲ ''ਚ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 27

Tuesday, Mar 26, 2024 - 09:41 AM (IST)

ਰੀਓ ਡੀ  ਜਨੇਰੀਓ (ਵਾਰਤਾ)- ਦੱਖਣ-ਪੂਰਬੀ ਬ੍ਰਾਜ਼ੀਲ ਵਿਚ ਸ਼ੁੱਕਰਵਾਰ ਤੋਂ ਸ਼ੁਰੂ ਹੋਏ ਮੋਹਲੇਧਾਰ ਮੀਂਹ ਕਾਰਨ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ ਅਤੇ 6 ਹੋਰ ਲਾਪਤਾ ਹਨ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੋਹਲੇਧਾਰ ਮੀਂਹ ਕਾਰਨ 8000 ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ। ਮੀਂਹ ਐਸਪੀਰੀਟੋ ਸੈਂਟੋ ਅਤੇ ਰੀਓ ਡੀ ਜੇਨੇਰੀਓ ਰਾਜ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ, ਜਿੱਥੇ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਕ੍ਰਮਵਾਰ 19 ਅਤੇ 8 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਪਾਕਿਸਤਾਨ: ਅਦਾਲਤ ਨੇ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੂੰ 4 ਅਪ੍ਰੈਲ ਨੂੰ ਪੇਸ਼ ਕਰਨ ਦਾ ਦਿੱਤਾ ਹੁਕਮ

ਮਿਨਾਸ ਗੇਰੇਸ ਅਤੇ ਸਾਓ ਪੌਲੋ ਸੂਬਿਆਂ ਵਿੱਚ ਵੀ ਮੋਹਲੇਧਾਰ ਮੀਂਹ ਪਿਆ, ਹਾਲਾਂਕਿ ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਰੀਓ ਡੀ ਜੇਨੇਰੀਓ ਸੂਬੇ ਦੇ ਪੈਟ੍ਰੋਪੋਲਿਸ ਸ਼ਹਿਰ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਫਾਇਰਫਾਈਟਰਜ਼ 4 ਸਾਲ ਦੀ ਬੱਚੀ ਨੂੰ ਇਮਾਰਤ 'ਚੋਂ ਬਾਹਰ ਕੱਢਣ 'ਚ ਸਫਲ ਰਹੇ। ਰੀਓ ਡੀ ਜੇਨੇਰੀਓ ਦੇ ਇਕ ਉਪਨਗਰ ਡਿਊਕ ਡੀ ਕੈਕਸੀਅਸ ਵਿੱਚ ਇੱਕ ਟਰੱਕ ਦੇ ਨਦੀ ਵਿੱਚ ਡਿੱਗਣ ਕਾਰਨ ਚਾਲਕ ਦੀ ਮੌਤ ਹੋ ਗਈ। ਉਥੇ ਹੀ ਰੀਓ ਡੀ ਜੇਨੇਰੀਓ ਸੂਬੇ ਦੇ ਅਰਾਰੀਅਲ ਡੋ ਕਾਬੋ ਵਿੱਚ ਵੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪਾਕਿਸਤਾਨ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਸਿਆਸੀ ਪਾਰਟੀਆਂ ਮਿਲ ਕੇ ਕੰਮ ਕਰਨ: ਜ਼ਰਦਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


cherry

Content Editor

Related News