ਅਮਰੀਕਾ ਦੇ ਹਵਾਈ ਸੂਬੇ ਦੇ ਜੰਗਲਾਂ ''ਚ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 110

Thursday, Aug 17, 2023 - 12:47 PM (IST)

ਅਮਰੀਕਾ ਦੇ ਹਵਾਈ ਸੂਬੇ ਦੇ ਜੰਗਲਾਂ ''ਚ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 110

ਹਵਾਈ (ਵਾਰਤਾ)- ਅਮਰੀਕਾ ਵਿਚ ਹਵਾਈ ਸੂਬੇ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 110 ਤੱਕ ਪਹੁੰਚ ਗਈ ਹੈ। ਸੂਬਾਈ ਗਵਰਨਰ ਜੋਸ਼ ਗ੍ਰੀਨ ਨੇ ਕਿਹਾ ਕਿ ਅਮਰੀਕਾ ਦੇ ਇਤਿਹਾਸ ਵਿਚ ਜੰਗਲਾਂ ਵਿਚ ਅੱਗ ਲੱਗਣ ਦੀ ਇਹ ਸਭ ਤੋਂ ਭਿਆਨਕ ਘਟਨਾ ਹੈ। ਗ੍ਰੀਨ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ, '110 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ। ਅਸੀਂ ਜੰਗਲ ਦੀ ਅੱਗ 'ਤੇ ਕਾਬੂ ਪਾਉਣ ਅਤੇ ਲੋਕਾਂ ਨੂੰ ਬਚਾਉਣ ਲਈ ਵਾਧੂ ਫੋਰਸ ਤਾਇਨਾਤ ਕਰ ਰਹੇ ਹਾਂ, ਇਹ ਯਕੀਨੀ ਕਰਨ ਲਈ ਕਿ ਅਸੀਂ ਤਬਾਹੀ ਵਾਲੀ ਥਾਂ ਦੇ ਹਰ ਕੋਨੇ ਵਿੱਚ ਜਾ ਸਕੀਏ।'

ਇਹ ਵੀ ਪੜ੍ਹੋ: ਸ਼ੂਗਰ, ਡਿਪਰੈਸ਼ਨ ਸਮੇਤ ਕਈ ਦਵਾਈਆਂ ਹੋਈਆਂ ਸਸਤੀਆਂ, ਸਰਕਾਰ ਨੇ ਤੈਅ ਕੀਤੀਆਂ ਨਵੀਆਂ ਕੀਮਤਾਂ

ਗਵਰਨਰ  ਨੇ ਟਵੀਟ ਕੀਤਾ ਕਿ ਬੁੱਧਵਾਰ ਤੱਕ, ਅਧਿਕਾਰੀਆਂ ਨੇ ਕਿਰਾਏ ਦੇ 369 ਕਮਰਿਆਂ ਵਿੱਚ ਲਗਭਗ 910 ਲੋਕਾਂ ਨੂੰ ਪਨਾਹ ਦਿੱਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਨ-ਪੀਅਰੇ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਫਸਟ ਲੇਡੀ ਜਿਲ ਬਾਈਡੇਨ ਖੇਤਰ ਦੇ ਸਭ ਤੋਂ ਭਿਆਨਕ ਜੰਗਲੀ ਅੱਗ ਤੋਂ ਬਚਾਏ ਗਏ ਲੋਕਾਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਲਈ 21 ਅਗਸਤ ਨੂੰ ਮਾਉਈ ਦਾ ਦੌਰਾ ਕਰਨਗੇ।

ਇਹ ਵੀ ਪੜ੍ਹੋ: ਹੜ੍ਹਾਂ ਦੀ ਮਾਰ ਝੱਲ ਰਹੇ ਹਿਮਾਚਲ ਲਈ ਰਾਧਾ ਸੁਆਮੀ ਸਤਿਸੰਗ ਬਿਆਸ ਨੇ ਵਧਾਇਆ ਮਦਦ ਦਾ ਹੱਥ

ਜ਼ਿਕਰਯੋਗ ਹੈ ਕਿ ਹਵਾਈ ਦੇ ਜੰਗਲਾਂ 'ਚ ਅੱਗ ਖੁਸ਼ਕ ਅਤੇ ਗਰਮ ਮੌਸਮ ਕਾਰਨ ਲੱਗੀ। ਇਸ ਤੋਂ ਇਲਾਵਾ ਇੱਥੇ ਤੇਜ਼ ਹਵਾਵਾਂ ਕਾਰਨ ਅੱਗ ਹੋਰ ਵੀ ਫੈਲ ਗਈ। ਇਸ ਭਿਆਨਕ ਅੱਗ ਨਾਲ ਸੈਲਾਨੀ ਸਥਾਨ ਲਾਹੈਣਾ ਸਮੇਤ ਕਈ ਬਸਤੀਆਂ ਤਬਾਹ ਹੋ ਗਈਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਇੱਥੇ ਸੜਕਾਂ 'ਤੇ ਆਵਾਜਾਈ ਰੋਕ ਦਿੱਤੀ ਹੈ। ਸੈਂਕੜੇ ਸਥਾਨਕ ਲੋਕਾਂ ਨੂੰ ਇਲਾਕੇ ਤੋਂ ਬਾਹਰ ਕੱਢਿਆ ਗਿਆ ਹੈ। 

ਇਹ ਵੀ ਪੜ੍ਹੋ: ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਕਟਰ ਮਸ਼ੀਨ ਨਾਲ ਵੱਢੀ ਆਪਣੀ ਧੌਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News