ਟੀਕਾਕਰਨ ਦੇ ਬਾਵਜੂਦ ਅਮਰੀਕਾ ''ਚ ਕੋਰੋਨਾ ਮ੍ਰਿਤਕਾਂ ਦਾ ਅੰਕੜਾ 8 ਲੱਖ ਦੇ ਪਾਰ

Wednesday, Dec 15, 2021 - 10:40 AM (IST)

ਟੀਕਾਕਰਨ ਦੇ ਬਾਵਜੂਦ ਅਮਰੀਕਾ ''ਚ ਕੋਰੋਨਾ ਮ੍ਰਿਤਕਾਂ ਦਾ ਅੰਕੜਾ 8 ਲੱਖ ਦੇ ਪਾਰ

ਬਾਲਟੀਮੋਰ (ਭਾਸ਼ਾ): ਅਮਰੀਕਾ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 800,000 ਦੇ ਪਾਰ ਪਹੁੰਚ ਗਈ ਹੈ। ਇਹਨਾਂ ਵਿਚੋਂ 2 ਲੱਖ ਤੋਂ ਵੱਧ ਲੋਕਾਂ ਦੀ ਜਾਨ ਉਦੋਂ ਗਈ, ਜਦੋਂ ਟੀਕੇ ਉਪਲਬਧ ਸਨ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੁਆਰਾ ਸੰਕਲਿਤ ਮੌਤਾਂ ਦੀ ਗਿਣਤੀ ਅਟਲਾਂਟਾ ਅਤੇ ਸੇਂਟ ਲੁਇਸ ਦੀ ਸਾਂਝੀ ਜਾਂ ਮਿਨੀਆਪੋਲਿਸ ਅਤੇ ਕਲੀਵਲੈਂਡ ਦੀ ਕੁੱਲ ਆਬਾਦੀ ਦੇ ਬਰਾਬਰ ਹੈ। ਅਮਰੀਕਾ ਵਿੱਚ ਕਿਸੇ ਵੀ ਦੇਸ਼ ਦੀ ਤੁਲਨਾ ਵਿੱਚ ਕੋਰੋਨਾ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਹੈ। 

ਅਮਰੀਕਾ ਵਿੱਚ ਦੁਨੀਆ ਦੀ ਆਬਾਦੀ ਦਾ ਲਗਭਗ 4 ਪ੍ਰਤੀਸ਼ਤ ਹਿੱਸਾ ਹੈ ਪਰ ਦੋ ਸਾਲ ਪਹਿਲਾਂ ਚੀਨ ਵਿੱਚ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਮੌਤ ਦੇ 53 ਲੱਖ ਜਾਣੇ ਹੋਏ ਮਾਮਲਿਆਂ ਦੇ ਲਗਭਗ 15 ਪ੍ਰਤੀਸ਼ਤ ਮਾਮਲੇ ਅਮਰੀਕਾ ਤੋਂ ਹਨ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਅਤੇ ਦੁਨੀਆ ਭਰ ਵਿੱਚ ਅਸਲ ਮੌਤ ਦਰ ਕਾਫੀ ਜ਼ਿਆਦਾ ਹੈ ਕਿਉਂਕਿ ਮੌਤ ਦੇ ਕਈ ਮਾਮਲਿਆਂ ਨੂੰ ਅਣਡਿੱਠਾ ਕੀਤਾ ਗਿਆ ਜਾਂ ਲੁਕੋਇਆ ਗਿਆ ਸੀ। ਵਾਸ਼ਿੰਗਟਨ ਯੂਨੀਵਰਸਿਟੀ ਦੇ ਭਵਿੱਖਬਾਣੀ ਮਾਡਲ ਵਿੱਚ ਇੱਕ ਮਾਰਚ ਤੱਕ ਅਮਰੀਕਾ ਵਿੱਚ ਕੁੱਲ 880,000 ਤੋਂ ਵੱਧ ਮੌਤਾਂ ਦਾ ਅਨੁਮਾਨ ਹੈ। ਸਿਹਤ ਮਾਹਰਾਂ ਨੇ ਅਫਸੋਸ ਜਤਾਇਆ ਕਿ ਅਮਰੀਕਾ ਵਿੱਚ ਮੌਤ ਦੇ ਕਈ ਮਾਮਲੇ ਅਜਿਹੇ ਰਹੇ ਜੋ ਦਿਲ ਦਹਿਲਾ ਦੇਣ ਵਾਲੇ ਸਨ ਕਿਉਂਕਿ ਉਹਨਾਂ ਨੂੰ ਟੀਕੇ ਦੇ ਮਾਧਿਅਮ ਤੋਂ ਰੋਕਿਆ ਜਾ ਸਕਦਾ ਸੀ। 

ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਹੋਏ ਕੋਰੋਨਾ ਪਾਜ਼ੇਟਿਵ

ਕੋਰੋਨਾ ਟੀਕੇ ਇੱਕ ਸਾਲ ਪਹਿਲਾਂ ਦਸੰਬਰ ਦੇ ਮੱਧ ਵਿੱਚ ਉਪਲਬਧ ਹੋ ਗਏ ਸਨ ਅਤੇ ਇਸ ਸਾਲ ਅਪ੍ਰੈਲ ਤੱਕ ਸਾਰੇ ਬਾਲਗਾਂ ਲਈ ਪ੍ਰਵਾਨਗੀ ਦੇ ਦਿੱਤੀ ਗਈ ਸੀ। ਲਗਭਗ 20 ਕਰੋੜ ਅਮਰੀਕੀਆਂ ਜਾਂ ਆਬਾਦੀ ਦੇ 60 ਪ੍ਰਤੀਸ਼ਤ ਤੋਂ ਵੱਧ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ ਉੱਥੇ ਵਾਇਰਸ ਨੂੰ ਕੰਟਰੋਲ ਵਿੱਚ ਰੱਖਣ ਲਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਘੱਟ ਹੈ। ਜੌਨਸ ਹਾਪਕਿਨਸ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਦੇ ਇੱਕ ਮਹਾਮਾਰੀ ਵਿਗਿਆਨੀ ਡਾ. ਕ੍ਰਿਸ ਬੇਇਰ ਨੇ ਕਿਹਾ ਕਿ ਵਰਤਮਾਨ ਵਿੱਚ ਜਿਹਨਾਂ ਲੋਕਾਂ ਦੀ ਮੌਤ ਇਨਫੈਕਸ਼ਨ ਕਾਰਨ ਹੋ ਰਹੀ ਹੈ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਟੀਕੇ ਨਹੀਂ ਲਗਵਾਏ ਸਨ ਅਤੇ ਤੁਹਾਨੂੰ ਪਤਾ ਹੈ ਕਿ ਇਹ ਇੱਕ ਭਿਆਨਕ ਤ੍ਰਾਸਦੀ ਹੈ। ਜਦੋਂ ਟੀਕਾਕਰਨ ਦੀ ਪਹਿਲੀ ਵਾਰ ਸ਼ੁਰੂਆਤ ਹੋਈ ਉਦੋਂ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ ਲੱਗਭਗ 3 ਲੱਖ ਸੀ। ਜੂਨ ਦੇ ਮੱਧ ਵਿੱਚ ਇਹ ਸੰਖਿਆ 600,000 ਅਤੇ ਇੱਕ ਅਕਤੂਬਰ ਵਿੱਚ 700,000 ਦੇ ਪਾਰ ਪਹੁੰਚ ਗਈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News