USA ''ਚ ਦਸੰਬਰ ਤੱਕ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ''ਚ ਹੋ ਸਕਦੈ ਵਾਧਾ

11/28/2020 12:47:08 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹੋ ਰਹੀਆਂ ਮੌਤਾਂ ਦੇ ਸੰਬੰਧ ਵਿਚ ਬੀਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਦੀ ਭਵਿੱਖਬਾਣੀ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਮੌਤਾਂ ਦੀ ਗਿਣਤੀ ਦਸੰਬਰ ਦੇ ਅੱਧ ਤੱਕ 3,21,000 ਤੱਕ ਪਹੁੰਚ ਸਕਦੀ ਹੈ, ਜਿਸ ਨਾਲ ਉਸ ਸਮੇਂ ਤੱਕ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਹਸਪਤਾਲ ਵੀ ਮਰੀਜ਼ਾਂ ਨਾਲ ਭਰ ਸਕਦੇ ਹਨ।

ਅਮਰੀਕਾ ਵਿਚ ਹੈਲੋਵੀਨ ਤੋਂ ਬਾਅਦ ਹਸਪਤਾਲਾਂ ਵਿਚ ਮਾਮਲਿਆਂ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਲਈ ਸ਼ਿਕਾਗੋ ਦੀ ਰਸ਼ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਵਿਚ ਇਕ ਕੋਵਿਡ-19 ਟ੍ਰਾਈਲ ਏਰੀਆ ਸਥਾਪਤ ਕੀਤਾ ਗਿਆ ਹੈ ਤਾਂ ਜੋ ਥੈਂਕਸਗਿਵਿੰਗ ਤੋਂ ਬਾਅਦ ਉਮੀਦ ਕੀਤੇ ਜਾ ਰਹੇ ਵਾਇਰਸ ਦੇ ਵਾਧੇ ਨਾਲ ਨਜਿੱਠਿਆ ਜਾ ਸਕੇ। 

ਕੈਲੀਫੋਰਨੀਆ ਵਿਚ ਸਿਹਤ ਅਧਿਕਾਰੀ ਅਗਲੇ ਦੋ ਹਫ਼ਤਿਆਂ ਵਿਚ ਹਸਪਤਾਲਾਂ 'ਚ ਬਿਸਤਰਿਆਂ ਵਿਚ ਕਮੀ ਦੀ ਉਮੀਦ ਕਰ ਰਹੇ ਹਨ ਜਦਕਿ ਸੂਬੇ ਨੇ ਬੁੱਧਵਾਰ ਨੂੰ ਰੋਜ਼ਾਨਾ ਦੇ 18,000 ਮਾਮਲੇ ਦਰਜ ਕੀਤੇ ਹਨ।


Lalita Mam

Content Editor

Related News