ਇਟਲੀ ’ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਅਚਾਨਕ ਮੌਤ, ''ਚੰਗਾ ਪਾਪਾ'' ਕਹਿ ਕੇ ਲਿਆ ਆਖਰੀ ਸਾਹ

Thursday, May 25, 2023 - 08:33 PM (IST)

ਇਟਲੀ ’ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਅਚਾਨਕ ਮੌਤ, ''ਚੰਗਾ ਪਾਪਾ'' ਕਹਿ ਕੇ ਲਿਆ ਆਖਰੀ ਸਾਹ

ਮਿਲਾਨ/ਇਟਲੀ (ਸਾਬੀ ਚੀਨੀਆ) : ਇਟਲੀ ਵੱਸਦੇ ਪੰਜਾਬੀ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਦੀਆਂ ਅੱਖਾਂ ਦਾ ਤਾਰਾ ਇਕਲੌਤਾ ਪੁੱਤ ਇਸ ਫਾਨੀ ਜਹਾਨ 'ਤੇ ਆਪਣੇ ਮਾਪਿਆਂ ਨੂੰ ਰੋਂਦੇ-ਕੁਰਲਾਉਂਦੇ ਛੱਡ ਗਿਆ।

ਮ੍ਰਿਤਕ ਬਲਜੀਤ ਸਿੰਘ (28) ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤ ਨੂੰ ਦਮ ਤੋੜਦਿਆਂ ਅੱਖੀਂ ਵੇਖਿਆ, ਜਦੋਂ ਉਸ ਨੂੰ ਥੋੜ੍ਹਾ ਬਿਮਾਰ ਹੋਣ 'ਤੇ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਲਿਜਾ ਰਹੇ ਸਨ ਤਾਂ ਉਸ ਨੇ ਰਸਤੇ ਵਿੱਚ 'ਚੰਗਾ ਪਾਪਾ, ਆਪਣਾ ਧਿਆਨ ਰੱਖਣਾ' ਕਹਿ ਕੇ ਆਖ਼ਰੀ ਸਾਹ ਲਿਆ ਸੀ।

ਇਹ ਵੀ ਪੜ੍ਹੋ : ਇਸ ਦੇਸ਼ ਦੀ ਸੰਸਦ 'ਚ ਚੱਲੇ ਲੱਤਾਂ-ਮੁੱਕੇ, ਮਹਿਲਾ MPs ਨੇ ਇਕ-ਦੂਜੇ ਦੇ ਪੁੱਟੇ ਵਾਲ, ਜਾਣੋ ਕਿਉਂ ਹੋਇਆ ਝਗੜਾ?

ਇਸ ਮੰਦਭਾਗੀ ਖ਼ਬਰ ਨਾਲ ਇਟਲੀ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਵੇਖੀ ਜਾ ਰਹੀ ਹੈ। ਕਈ ਸਿਆਸੀ ਤੇ ਗੈਰ-ਸਿਆਸੀ ਆਗੂਆਂ ਤੋਂ ਇਲਾਵਾ ਰੋਮ ਇਲਾਕੇ ਦੇ ਧਾਰਮਿਕ ਅਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਸਮੇਤ ਕਈ ਖੇਡ ਕਲੱਬਾਂ ਦੇ ਅਹੁਦੇਦਾਰਾਂ ਵੱਲੋਂ ਵੀ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News