ਪ੍ਰਸਿੱਧ ਗਾਇਕ ਨੋਲਨ ਨੀਲ ਦੀ ਮੌਤ, 'ਦਿ ਵਾਇਸ' ਅਤੇ 'ਅਮਰੀਕਨ ਗੌਟ ਟੇਲੈਂਟ' 'ਚ ਲਿਆ ਸੀ ਹਿੱਸਾ
Wednesday, Jul 20, 2022 - 11:10 AM (IST)
ਨਿਊਯਾਰਕ (ਰਾਜ ਗੋਗਨਾ): ਨੋਲਨ ਨੀਲ, ਜੋ "ਅਮਰੀਕਨ ਗੌਟ ਟੇਲੈਂਟ" ਦੇ 15ਵੇਂ ਸੀਜ਼ਨ ਅਤੇ "ਦਿ ਵਾਇਸ" ਦੇ 10ਵੇਂ ਸੀਜ਼ਨ ਵਿੱਚ ਪ੍ਰਸਿੱਧ ਹੋਇਆ ਸੀ, ਦੀ 41 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਸ ਦੀ ਮੌਤ ਆਪਣੇ ਨਿਵਾਸ ਨੈਸ਼ਵਿਲ ਸਿਟੀ ਦੇ ਟੈਨੇਸੀ ਸੂਬੇ ਵਿਚ ਅਪਾਰਟਮੈਂਟ ਵਿੱਚ ਹੋ ਗਈ। ਨੋਲਨ ਨੀਲ ਇੱਕ ਗਾਇਕ ਸੀ ਜਿਸ ਨੇ ਦਿ ਵਾਇਸ” ਅਤੇ “ਅਮਰੀਕਾਜ਼ ਗੌਟ ਟੇਲੇਂਟ” ਵਿੱਚ ਮੁਕਾਬਲਾ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਸਾਨ ਫਰਾਂਸਿਸਕੋ ਹਵਾਈ ਅੱਡੇ ਦੇ ਕਰਮਚਾਰੀ 'ਤੇ ਚਾਕੂ ਨਾਲ ਹਮਲਾ, ਹਿਰਾਸਤ 'ਚ ਸ਼ੱਕੀ
ਗਾਇਕ ਦੇ ਚਚੇਰੇ ਭਰਾ ਡਾਇਲਨ ਸੀਲਜ਼ ਨੇ ਨੀਲ ਦੇ ਗੁਜ਼ਰਨ ਦੀ ਪੁਸ਼ਟੀ ਕੀਤੀ।ਉਸ ਨੇ ਸਭ ਤੋਂ ਪਹਿਲਾਂ ਨੀਲ ਨੂੰ ਉਸਦੇ ਨੈਸ਼ਵਿਲ, ਟੈਨੇਸੀ ਸੂਬੇ ਦੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਸੀ। ਮੌਤ ਦਾ ਕੋਈ ਅਧਿਕਾਰਤ ਕਾਰਨ ਵੀ ਨਹੀਂ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਨੀਲ “ਅਮਰੀਕਾਜ਼ ਗੌਟ ਟੇਲੈਂਟ” ਦੇ 15ਵੇਂ ਸੀਜ਼ਨ ਵਿੱਚ “ਲੌਸਟ” ਨਾਮਕ ਗੀਤ ਨਾਲ ਆਡੀਸ਼ਨ ਦਿੰਦੇ ਹੋਏ ਪ੍ਰਸਿੱਧ ਹੋਇਆ ਸੀ।ਇਸ ਮੁਕਾਬਲੇ ਦੀ ਲੜੀ ਦੇ ਕੁਆਰਟਰਫਾਈਨਲ ਵਿੱਚ ਉਸ ਨੇ ਆਪਣੀ ਜਗ੍ਹਾ ਬਣਾਈ ਸੀ ਅਤੇ ਉਸ ਦਾ ਗੀਤ ਜੋ ਉਸ ਨੇ ਪੇਸ਼ ਕੀਤਾ, ਜਿਸ ਦਾ ਟਾਈਟਲ “ਸੇਂਡ ਮੀ ਏ ਬਟਰਫਲਾਈ।” ਸੀ।ਜਿਸ ਨਾਲ ਉਹ ਪ੍ਰਸਿੱਧ ਹੋਇਆ ਸੀ।