8 ਮਹੀਨੇ ਪਹਿਲਾਂ ਅਮਰੀਕਾ ਗਏ ਭਾਰਤੀ ਵਿਦਿਆਰਥੀ ਨਾਲ ਵਾਪਰੀ ਅਣਹੋਣੀ

Thursday, Aug 29, 2024 - 12:54 PM (IST)

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਭਾਰਤ ਦੇ ਆਂਧਰਾ ਪ੍ਰਦੇਸ਼ ਰਾਜ ਦੇ ਇਕ ਭਾਰਤੀ ਵਿਦਿਆਰਥੀ ਰੂਪਕ ਰੈਡੀ (25) ਦੀ ਅਮਰੀਕਾ ਦੀ ਜਾਰਜ ਲੇਕ ਵਿੱਚ ਡੁੱਬ ਕੇ ਮੌਤ ਹੋ ਗਈ। ਮ੍ਰਿਤਕ ਦੀ ਰੂਪਕ ਰੈਡੀ ਪਦੀਨੀ ਵਜੋਂ ਕੀਤੀ ਗਈ ਹੈ।ਉਹ ਸ੍ਰੀਕਾਕੁਲਮ ਜ਼ਿਲ੍ਹੇ ਦੇ ਇੱਛਪੁਰਮ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ। 25 ਸਾਲਾ ਰੂਪਕ ਰੈਡੀ ਨਿਊਯਾਰਕ ਅਮਰੀਕਾ ਵਿੱਚ ਜਾਰਜ ਲੇਕ ਵਿੱਚ ਡੁੱਬ ਗਿਆ, ਜਦੋਂ ਉਹ ਕਥਿਤ ਤੌਰ 'ਤੇ ਫੋਟੋਆਂ ਖਿੱਚ ਰਿਹਾ ਸੀ।

ਉਹ ਹੈਰਿਸਬਰਗ ਪੇਨਸਿਲਵੈਨੀਆ ਰਾਜ ਦੀ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਵਿੱਚ ਐਮ.ਐਸ ਦੀ ਪੜ੍ਹਾਈ ਕਰ ਰਿਹਾ ਸੀ। ਉਹ ਅੱਠ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ।ਇਹ ਮੰਦਭਾਗੀ ਘਟਨਾ ਹੇਗ ਦੇ ਲੈਂਬ ਸ਼ੈਂਟੀ ਬੇ ਵਿਖੇ ਵਾਪਰੀ, ਜਦੋਂ ਰੂਪਕ  ਰੈਡੀ ਅਤੇ ਉਸ ਦੇ  ਦੋਸਤ ਬੋਟਿੰਗ ਲਈ ਜਾਰਜ ਲੇਕ ਗਏ ਸਨ। ਰੂਪਕ ਰੈਡੀ 27 ਅਗਸਤ ਨੂੰ ਦੁਪਹਿਰ 3:20 ਵਜੇ ਦੇ ਕਰੀਬ ਹੇਗ ਵਿੱਚ ਲੈਂਬ ਸ਼ੈਂਟੀ ਬੇ ਦੇ ਖੇਤਰ ਵਿੱਚ ਆਪਣੇ ਦੋਸਤਾਂ ਦੇ ਇੱਕ ਸਮੂਹ ਦੇ ਨਾਲ ਗਿਆ  ਸੀ।

ਪੜ੍ਹੋ ਇਹ ਅਹਿਮ ਖ਼ਬਰ- ਜਾਪਾਨ 'ਚ ਤੂਫਾਨ ਕਾਰਨ ਭਾਰੀ ਮੀਂਹ, ਤਿੰਨ ਲੋਕਾਂ ਦੀ ਮੌਤ 

ਦੋਸਤਾਂ ਦੇ ਸਮੂਹ ਨੇ ਕਿਨਾਰੇ ਨੇੜੇ ਇੱਕ ਕਿਸ਼ਤੀ ਨੂੰ ਬੰਨ੍ਹ ਲਿਆ ਸੀ ਅਤੇ ਪਾਣੀ ਵਿੱਚ ਖੜ੍ਹੇ ਸਨ ਜਦੋਂ ਇੱਕ ਲਹਿਰ ਨੇ ਰੂਪਕ ਰੈਡੀ ਨੂੰ ਝੀਲ ਦੇ ਇੱਕ ਹੇਠਲੇ ਹਿੱਸੇ ਤੋਂ ਵੱਲ ਧੱਕ ਦਿੱਤਾ।ਮ੍ਰਿਤਕ ਰੂਪਕ ਰੈਡੀ ਜਿਸ ਨੇ ਲਾਈਫ ਜੈਕੇਟ ਪਾਈ ਹੋਈ ਸੀ, ਉਸ ਵਿੱਚੋਂ ਖਿਸਕ ਕੇ ਪਾਣੀ ਵਿੱਚ ਉਹ ਡੁੱਬ ਗਿਆ।ਹੇਗ ਅਤੇ ਉੱਤਰੀ ਕੁਈਨਜ਼ਬਰੀ ਦੇ ਵਲੰਟੀਅਰ ਅਤੇ ਫਾਇਰ ਵਿਭਾਗਾਂ ਦੇ ਗੋਤਾਖੋਰਾਂ ਨੇ ਰੂਪਕ ਰੈਡੀ ਨੂੰ 25 ਫੁੱਟ ਪਾਣੀ ਵਿੱਚ ਕਿਨਾਰੇ ਤੋਂ ਲਗਭਗ 100 ਫੁੱਟ ਦੇ ਅੰਦਰ ਕੁਝ ਮਿੰਟਾਂ ਵਿੱਚ ਲੱਭ ਲਿਆ, ਹਾਲਾਂਕਿ, ਉਸਨੂੰ ਬਚਾਇਆ ਨਹੀਂ ਜਾ ਸਕਿਆ।ਅਤੇ ਉਸ ਦੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News